ਭਲਕੇ ਸ਼ੁਰੂ ਹੋਵੇਗੀ ਸ਼ਿਓਮੀ ਦੇ ਸਭ ਤੋਂ ਪਤਲੇ Mi 11 ਲਾਈਟ ਦੀ ਪ੍ਰੀ-ਬੁਕਿੰਗ

06/24/2021 10:30:36 AM

ਨਵੀਂ ਦਿੱਲੀ- ਚਾਈਨਿਜ਼ ਹੈਂਡਸੈੱਟ ਨਿਰਮਾਤਾ ਸ਼ਿਓਮੀ ਨੇ ਹਾਲ ਹੀ ਵਿਚ ਆਪਣੇ ਸਭ ਤੋਂ ਪਤਲਾ, ਹਲਕੇ ਭਾਰ ਵਾਲਾ​ਸਮਾਰਟ ਫੋਨ ਲਾਂਚ ਕੀਤਾ ਹੈ, ਜਿਸ ਦੀ ਪ੍ਰੀ-ਬੁਕਿੰਗ 25 ਜੂਨ ਨੂੰ ਖੁੱਲ੍ਹਣ ਜਾ ਰਹੀ ਹੈ। Mi 11 ਲਾਈਟ ਦੇ ਦੋ ਮਾਡਲ ਕੰਪਨੀ ਨੇ ਬਾਜ਼ਾਰ ਵਿਚ ਉਤਾਰੇ ਹਨ।

ਇਨ੍ਹਾਂ ਦਾ ਵਜ਼ਨ 157 ਗ੍ਰਾਮ ਤੇ ਕੀਮਤ ਕ੍ਰਮਵਾਰ 21,999 ਰੁਪਏ ਅਤੇ 23,999 ਰੁਪਏ ਹੈ। ਸ਼ੁੱਕਰਵਾਰ ਤੋਂ ਐੱਮ. ਈ. ਵੈੱਬਸਾਈਟ, ਫਲਿੱਪਕਾਰਟ ਅਤੇ ਪ੍ਰਚੂਨ ਸਟੋਰਾਂ 'ਤੇ Mi 11 ਲਾਈਟ ਵਿਕਰੀ ਲਈ ਉਪਲਬਧ ਹੋਣਾ ਸ਼ੁਰੂ ਹੋ ਜਾਵੇਗਾ। ਪ੍ਰੀ-ਬੁਕਿੰਗ ਦੁਪਹਿਰ 12 ਵਜੇ ਤੋਂ ਬਾਅਦ ਸ਼ੁਰੂ ਹੋਵੇਗੀ।

ਇਹ ਫੋਨ ਤਿੰਨ ਰੰਗਾਂ ਵਿਚ ਲਾਂਚ ਕੀਤੇ ਗਏ ਹਨ, ਟਸਕਨੀ ਕੋਰਲ, ਜੈਜ਼ੀ ਬਲੂ ਅਤੇ ਵਿਨੀਲ ਬਲੈਕ। 6 ਜੀ. ਬੀ. ਰੈਮ ਅਤੇ 128 ਜੀ. ਬੀ. ਸਟੋਰੇਜ ਵਾਲੇ Mi 11 ਲਾਈਟ ਦੀ ਕੀਮਤ 21,999 ਰੁਪਏ ਰੱਖੀ ਗਈ ਹੈ, ਜਦੋਂ ਕਿ 8 ਜੀ. ਬੀ. ਰੈਮ ਅਤੇ 128 ਜੀ. ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 23,999 ਰੁਪਏ ਹੈ। ਇਸ ਦੀ ਖ਼ਰੀਦ 'ਤੇ ਆਫ਼ਰ ਵੀ ਦਿੱਤਾ ਜਾ ਰਿਹਾ ਹੈ। ਐੱਚ. ਡੀ. ਐੱਫ. ਸੀ. ਬੈਂਕ ਕ੍ਰੈਡਿਟ ਕਾਰਡ ਤੇ ਈਜ਼ੀ ਈ. ਐੱਮ. ਆਈ. 'ਤੇ 1,500 ਰੁਪਏ ਤੱਕ ਦੀ ਛੋਟ ਹੈ। Mi 11 ਲਾਈਟ ਸਮਾਰਟ ਫੋਨ ਵਿਚ ਕੰਪਨੀ ਨੇ 4250 mAh ਬੈਟਰੀ ਦਿੱਤੀ ਹੈ। ਇਹ ਫੋਨ 4ਜੀ ਵੋਲਟੇ, 4ਜੀ, 3ਜੀ ਅਤੇ 2ਜੀ ਨੈੱਟਵਰਕ ਨੂੰ ਸਪੋਰਟ ਕਰਦਾ ਹੈ।

Sanjeev

This news is Content Editor Sanjeev