ਆ ਗਿਆ ਦੁਨੀਆ ਦੀ ਸਭ ਤੋਂ ਫਾਸਟ ਚਾਰਜਿੰਗ ਵਾਲਾ ਫੋਨ, ਜਾਣੋ ਹੋਰ ਖੂਬੀਆਂ

08/12/2020 11:28:20 AM

ਗੈਜੇਟ ਡੈਸਕ– ਸ਼ਾਓਮੀ ਨੇ ਆਖ਼ਿਰਕਾਰ ਆਪਣਾ ਨਵਾਂ ਸਮਾਰਟਫੋਨ Mi 10 Ultra ਲਾਂਚ ਕਰ ਦਿੱਤਾ ਹੈ। ਸ਼ਾਓਮੀ ਨੇ Mi 10 Ultra ਨੂੰ ਆਪਣੀ 10ਵੀਂ ਵਰ੍ਹੇਗੰਢ ’ਤੇ ਪੇਸ਼ ਕੀਤਾ ਹੈ। Mi 10 Ultra ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਫੋਨ ’ਚ ਦੁਨੀਆ ਦੀ ਸਭ ਤੋਂ ਫਾਸਟ ਚਾਰਜਿੰਗ ਦਿੱਤੀ ਗਈ ਹੈ। ਫੋਨ ’ਚ 512 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ। ਆਓ ਜਾਣਦੇ ਹਾਂ ਇਸ ਫੋਨ ਬਾਰੇ ਵਿਸਤਾਰ ਨਾਲ...

Xiaomi Mi 10 Ultra ਦੀ ਕੀਮਤ
Mi 10 Ultra ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 5,299 ਚੀਨੀ ਯੁਆਨ (ਕਰੀਬ 57,000 ਰੁਪਏ), 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 5,599 ਯੁਆਨ (ਕਰੀਬ 60,100 ਰੁਪਏ), 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 5,999 ਯੁਆਨ (ਕਰੀਬ 64,400 ਰੁਪਏ) ਅਤੇ 16 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 6,999 ਯੁਆਨ 9ਕਰੀਬ 75,200 ਰੁਪਏ) ਹੈ। Mi 10 Ultra ਦਾ ਟ੍ਰਾਂਸਪੈਰੇਂਟ ਐਡੀਸ਼ਨ ਵੀ ਮਿਲੇਗਾ। ਫੋਨ ਦੀ ਵਿਕਰੀ ਚੀਨ ’ਚ 16 ਅਗਸਤ ਤੋਂ ਸ਼ੁਰੂ ਹੋਵੇਗੀ। ਭਾਰਤ ’ਚ ਇਸ ਫੋਨ ਦੀ ਉਪਲੱਬਧਤਾ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। 

Mi 10 Ultra ਦੇ ਫੀਚਰਜ਼
ਫੋਨ ’ਚ ਐਂਡਰਾਇਡ 10 ਅਧਾਰਿਤ MIUI 12 ਮਿਲੇਗਾ। ਫੋਨ ’ਚ 6.67 ਇੰਚ ਦੀ ਫੁਲ ਐੱਚ.ਡੀ. ਪਲੱਸ OLED ਡਿਸਪਲੇਅ ਹੈ। ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 865 ਪ੍ਰੋਸੈਸਰ, 16 ਜੀ.ਬੀ. ਤਕ ਰੈਮ ਅਤੇ 512 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ। ਫੋਨ ’ਚ ਵੀਸੀ ਲਿਕਵਿਡ ਕੂਲਿੰਗ ਸਿਸਟਮ ਵੀ ਹੈ ਜੋ ਕਿ ਮਲਟੀਲੇਅਰ ਗ੍ਰੈਫਾਈਟ ਨਾਲ ਲੈਸ ਹੈ। 

Mi 10 Ultra ਦਾ ਕੈਮਰਾ
ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ’ਚ ਕਵਾਡ ਕੈਮਰਾ ਸੈੱਟਅਪ ਹੈ ਜਿਸ ਵਿਚ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ, ਜਿਸ ਦੇ ਨਾਲ ਇਮੇਜ ਸੈਂਸਰ ਦੀ ਸੁਪੋਰਟ ਹੈ। ਦੂਜਾ ਲੈੱਨਜ਼ 20 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ, ਤੀਜਾ ਲੈੱਨਜ਼ 12 ਮੈਗਾਪਿਕਸਲ ਦਾ ਪੋਟਰੇਟ ਮੋਡ ਵਾਲਾ ਅਤੇ ਚੌਥਾ ਲੈੱਨਜ਼ ਟੈਲੀਫੋਟੋ ਲੈੱਨਜ਼ ਹੈ ਜਿਸ ਦੇ ਨਾਲ 120x ਅਲਟਰਾ ਜ਼ੂਮ ਮਿਲੇਗਾ। ਕੈਮਰੇ ਦੇ ਨਾਲ ਐਂਟੀ ਫਲਿਕਰ ਅਤੇ ਲੇਜ਼ਰ ਆਟੋ ਫੋਕਸ ਵੀ ਦਿੱਤਾ ਗਿਆ ਹੈ। ਇਹ ਫੋਨ 8ਕੇ ਵੀਡੀਓ ਰਿਕਾਰਡ ਕਰਨ ’ਚ ਸਮਰੱਥ ਹੈ। ਸੈਲਫੀ ਲਈ 20 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਬੈਟਰੀ
ਸ਼ਾਓਮੀ ਨੇ ਆਪਣੇ ਇਸ ਫੋਨ ’ਚ ਵਾਈ-ਫਾਈ 6, ਬਲੂਟੂਥ, 4ਜੀ, 5ਜੀ ਅਤੇ 4500mAh ਦੀ ਬੈਟਰੀ ਦਿੱਤੀ ਹੈ ਜੋ ਕਿ 120 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਅਜਿਹੇ ’ਚ ਇਹ ਫੋਨ ਦੁਨੀਆ ਦਾ ਸਭ ਤੋਂ ਫਾਸਟ ਚਾਰਜਿੰਗ ਵਾਲਾ ਫੋਨ ਹੈ। ਸਿਰਫ 23 ਮਿੰਟਾਂ ’ਚ ਬੈਟਰੀ ਪੂਰੀ ਚਾਰਜ ਹੋ ਸਕਦੀ ਹੈ। ਫੋਨ ’ਚ 50 ਵਾਟ ਤਕ ਦੀ ਵਾਇਰਲੈੱਸ ਚਾਰਜਿੰਗ ਦੀ ਵੀ ਸੁਪੋਰਟ ਹੈ। ਫੋਨ ’ਚ ਵਾਇਰਲੈੱਸ ਚਾਰਜਿੰਗ, ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ, ਡਿਊਲ ਸਟੀਰੀਓ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਹੈ। 

Rakesh

This news is Content Editor Rakesh