Xiaomi Mi 10 Pro ’ਚ 66 ਵਾਟ ਦੀ ਫਾਸਟ ਚਾਰਜਿੰਗ, 35 ਮਿੰਟ ’ਚ ਹੋਵੇਗਾ ਫੁਲ ਚਾਰਜ

12/27/2019 1:55:04 PM

ਗੈਜੇਟ ਡੈਸਕ– ਸ਼ਾਓਮੀ ਮੀ 10 ਸੀਰੀਜ਼ ਫਰਵਰੀ 2020 ’ਚ ਲਾਂਚ ਹੋ ਸਕਦਾ ਹੈ। ਇਸ ਸੀਰੀਜ਼ ਤਹਿਤ ਕੰਪਨੀ ਦੋ ਸਮਾਰਟਫੋਨ ਮੀ 10 ਅਤੇ ਮੀ 10 ਪ੍ਰੋ ਪੇਸ਼ ਕਰ ਸਕਦੀ ਹੈ। ਫੋਨ ਨੂੰ ਲਾਂਚ ਹੋਣ ’ਚ ਅਜੇ ਕੁਝ ਸਮਾਂ ਹੈ ਪਰ ਇਸ ਨੂੰ ਲੈ ਕੇ ਖਬਰਾਂ ਆਉਂਦੀਆਂ ਸ਼ੁਰੂ ਹੋ ਗਈਆਂ ਹਨ। ਚੀਨ ਦੇ ਇਕ ਟਿਪਸਟਰ ਮੁਤਾਬਕ, ਮੀ 10 ਪ੍ਰੋ ਸਮਾਰਟਫੋਨ 35 ਮਿੰਟ ’ਚ ਫੁਲ ਚਾਰਜ ਹੋ ਜਾਵੇਗਾ। ਵੀਬੋ ’ਤੇ ਕੀਤੇ ਗਏ ਇਕ ਪੋਸਟ ’ਚ ਇਸ ਟਿਪਸਟਰ ਨੇ ਕਿਹਾ ਕਿ ਮੀ 10 ਸੀਰੀਜ਼ ਦੇ ਟਾਪ ਐਂਡ ਵੇਰੀਐਂਟ ਲਈ ਫਾਸਟ ਚਾਰਜਿੰਗ ਫੀਚਰ ’ਚ ਵੱਡੇ ਸੁਧਾਰ ਕੀਤੇ ਗਏ ਹਨ। 

66 ਵਾਟ ਫਾਸਟ ਚਾਰਜਿੰਗ ਸੁਪੋਰਟ
ਕਰੀਬ 1 ਮਹੀਨਾ ਪਹਿਲਾਂ ਚੀਨ ਦੇ 3ਸੀ ਅਥਾਰਿਟੀ ਦੇ ਡਾਟਾਬੇਸ ’ਚ ਸ਼ਾਓਮੀ ਦੇ 5ਜੀ ਨੈੱਟਵਰਕ ਕੁਨੈਕਟਿਵਿਟੀ ਵਾਲੇ ਦੋ ਸਮਾਰਟਫੋਨਜ਼ ਨੂੰ ਦੇਖਿਆ ਗਿਆ ਸੀ। ਪਾਕਸਕਾਨ ’ਚ ਕੰਮ ਕਰਨ ਵਾਲੇ ਕੁਝ ਕਰਮਚਾਰੀਆਂ ਮੁਤਾਬਕ, ਮੀ 10 ਸੀਰੀਜ਼ ਦੇ ਸਮਾਰਟਫੋਨਜ਼ ਜੇ1 ਅਤੇ ਜੇ2 ਕੋਡਨੇਮ ਦੇ ਨਾਲ ਲਿਸਟ ਹਨ। ਜੇ1 ਅਤੇ 3ਸੀ ਸਰਟਿਫਾਈਡ 5ਜੀ ਸਮਾਰਟਫੋਨ ਹੋਵੇਗਾ ਜੋ MDY-11-EB ਚਾਰਜਰ ਨਾਲ ਆਏਗਾ। ਇਹ ਉਹੀ ਚਾਰਜਰ ਹੈ ਜੋ 66 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਇਸੇ ਸਮਾਰਟਫੋਨ ਨੂੰ ਮੀ 10 ਪ੍ਰੋ ਦੇ ਨਾਂ ਨਾਲ ਲਾਂਚ ਕਰ ਸਕਦੀ ਹੈ। 

ਮੀ 10 ’ਚ ਹੋਵੇਗੀ 30 ਵਾਟ ਦੀ ਫਾਸਟ ਚਾਰਜਿੰਗ
ਜੇ2 ਦੀ ਗੱਲ ਕਰੀਏ ਤਾਂ ਇਸ ਵਿਚ 30 ਵਾਟ ਦੀ ਫਾਸਟ ਚਾਰਜਿੰਗ ਦਿੱਤੀ ਜਾ ਸਕਦੀ ਹੈ। ਇਹ ਸ਼ਾਓਮੀ ਮੀ 10 ਸਮਾਰਟਫੋਨ ਹੋ ਸਕਦਾ ਹੈ। ਇਸ ਦੇ ਨਾਲ ਕੰਪਨੀ MDY-11-EF ਚਾਰਜਰ ਦੇਵੇਗੀ। ਇਹ ਉਹੀ ਚਾਰਜਰ ਹੈ ਜਿਸ ਨੂੰ ਪਹਿਲਾਂ Mi CC9 Pro ਅਤੇ Mi Note 10 ’ਚ ਦੇਖਿਆ ਜਾ ਚੁੱਕਾ ਹੈ। ਫੋਨ ’ਚ ਦਿੱਤੀ ਜਾਣ ਵਾਲੀ ਬੈਟਰੀ ਕਿਸ ਸਾਈਜ਼ ਦੀ ਹੋਵੇਗੀ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ।