Xiaomi ਲਿਆ ਰਹੀ ਹੈ ਆਪਣਾ ਸਭ ਤੋਂ ਪਾਵਰਫੁੱਲ Mi 10 ਸਮਾਰਟਫੋਨ, ਮਿਲਣਗੇ ਕਈ ਕਮਾਲ ਦੇ ਫੀਚਰਜ਼

03/09/2020 10:15:33 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਜਲਦ ਹੀ ਆਪਣੇ ਸਭ ਤੋਂ ਪਾਵਰਫੁੱਲ ਸਮਾਰਟਫੋਨ Mi 10 ਨੂੰ ਵਿਸ਼ਵ ਪੱਧਰ 'ਤੇ ਲਾਂਚ ਕਰਨ ਵਾਲੀ ਹੈ। ਰਿਪੋਰਟ ਅਨੁਸਾਰ ਇਸ ਨੂੰ 27 ਮਾਰਚ ਨੂੰ ਬਾਜ਼ਾਰ 'ਚ ਉਤਾਰਿਆ ਜਾਵੇਗਾ। ਅਜੇ ਇਸ ਨੂੰ ਸਿਰਫ ਚੀਨ ਵਿਚ ਹੀ ਮੁਹੱਈਆ ਕਰਵਾਇਆ ਗਿਆ ਹੈ।
ਵਰਣਨਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਜੁੜੇ ਇਨਫੈਕਸ਼ਨ ਕਾਰਣ ਕੰਪਨੀਆਂ ਆਨ-ਗਰਾਊਂਡ ਲਾਂਚ ਈਵੈਂਟ ਰੱਦ ਕਰ ਰਹੀਆਂ ਹਨ। ਅਜਿਹੇ ਵੇਲੇ ਇਸ ਫੋਨ ਨੂੰ ਵੀ ਆਨਲਾਈਨ ਹੀ Mi 10 ਤੇ Mi 10 Pro ਦੋ ਵੇਰੀਐਂਟਸ ਵਿਚ ਲਾਂਚ ਕੀਤਾ ਜਾਵੇਗਾ। ਸ਼ਾਓਮੀ ਇਸ ਫੋਨ ਦੇ ਲਾਂਚਿੰਗ ਈਵੈਂਟ ਨੂੰ ਟਵਿਟਰ, ਯੂ-ਟਿਊਬ ਅਤੇ ਫੇਸਬੁੱਕ 'ਤੇ ਲਾਈਵ ਸਟ੍ਰੀਮ ਕਰੇਗੀ।

 

ਇੰਨੀ ਹੋ ਸਕਦੀ ਹੈ ਕੀਮਤ
ਹੁਣ ਤਕ ਮਿਲੀ ਜਾਣਕਾਰੀ ਅਨੁਸਾਰ Mi 10 ਸੀਰੀਜ਼ ਦੇ ਸਮਾਰਟਫੋਨਸ 27 ਮਾਰਚ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ ਸਾਢੇ 7 ਵਜੇ ਲਾਂਚ ਕੀਤੇ ਜਾਣਗੇ। Mi 10 ਦੀ ਸ਼ੁਰੂਆਤੀ ਕੀਮਤ ਲਗਭਗ 40 ਹਜ਼ਾਰ ਰੁਪਏ ਅਤੇ Mi 10 Pro ਦੀ ਕੀਮਤ ਲਗਭਗ 47 ਹਜ਼ਾਰ ਰੁਪਏ ਹੋ ਸਕਦੀ ਹੈ।

PunjabKesari

Mi 10 ਸੀਰੀਜ਼ ਦੇ ਕੁਝ ਚੋਣਵੇਂ ਫੀਚਰਜ਼
1. ਸ਼ਾਓਮੀ Mi 10 ਫੋਨ ਵਿਚ 90Hz ਦੇ ਰਿਫਰੈੱਸ਼ ਰੇਟ ਨੂੰ ਸੁਪੋਰਟ ਕਰਨ ਵਾਲੀ 6.6 ਇੰਚ ਦੀ ਫੁੱਲ HD+, ਕਵਰਡ AMOLED ਡਿਸਪਲੇਅ ਮਿਲੇਗੀ।

2. ਫੋਨ ਵਿਚ ਕੁਆਡ ਰੀਅਰ ਕੈਮਰਾ ਸੈੱਟਅਪ (108MP+13MP+2MP+2MP) ਮਿਲੇਗਾ, ਜੋ 4K ਰੈਜ਼ੋਲਿਊਸ਼ਨ ਵਾਲੀ ਵੀਡੀਓ ਰਿਕਾਰਡ ਕਰਨ ਦੀ ਸਹੂਲਤ ਨਾਲ ਆਏਗਾ। ਹਾਲਾਂਕਿ ਸੈਲਫੀ ਕੈਮਰੇ ਲਈ 20MP ਹੋਣ ਦੀ ਜਾਣਕਾਰੀ ਹੈ।

3. ਫੋਨ ਵਿਚ 4,780mAh ਦੀ ਪਾਵਰਫੁੱਲ ਬੈਟਰੀ ਮਿਲੇਗੀ, ਜੋ 30W ਦੇ ਵਾਇਰ ਚਾਰਜਰ ਅਤੇ ਵਾਇਰਲੈੱਸ ਚਾਰਜਰ ਦੋਵਾਂ ਨੂੰ ਸੁਪੋਰਟ ਕਰੇਗੀ। Mi 10 ਫੋਨ 'ਚ ਨਵਾਂ ਰਿਵਰਸ ਵਾਇਰਲੈੱਸ ਚਾਰਜਿੰਗ ਫੀਚਰ ਵੀ ਮਿਲੇਗਾ।


Related News