ਸ਼ਾਓਮੀ ਇਸ ਦਿਨ ਗਲੋਬਲੀ ਪੇਸ਼ ਕਰ ਸਕਦੀ ਹੈ ਆਪਣਾ MIUI 12 ਆਪਰੇਟਿੰਗ ਸਿਸਟਮ

05/10/2020 12:38:55 AM

ਗੈਜੇਟ ਡੈਸਕ—ਚੀਨ ਦੀ ਸਮਰਾਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਪਣੇ ਯੂਜ਼ਰਸ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਆਪਰੇਟਿੰਗ ਸਿਸਟਮ ਦੇ ਨਵੇਂ ਵਰਜ਼ਨ MIUI 12 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ 30 ਤੋਂ ਜ਼ਿਆਦਾ ਸ਼ਾਓਮੀ ਮਾਡਲਸ ਨੂੰ ਲੇਟੈਸਟ MIUI 12 ਅਪਡੇਟ ਮਿਲੇਗੀ। ਇਸ ਨਵੇਂ ਆਪਰੇਟਿੰਗ ਸਿਸਟਮ ਦੇ ਯੂਜ਼ਰਸ ਇੰਟਰਫੇਸ ਨੂੰ ਕਾਫੀ ਬਦਲਿਆ ਗਿਆ ਹੈ। ਉਥੇ ਡਾਰਕ ਮੋਡ ਨਾਲ ਫਿਟਨੈਸ ਨਾਲ ਜੁੜੇ ਹੋਏ ਨਵੇਂ ਫੀਚਰਸ ਇਸ ’ਚ ਸ਼ਾਮਲ ਕੀਤੇ ਗਏ ਹਨ। ਹੁਣ ਸ਼ਾਓਮੀ 19 ਮਈ ਨੂੰ MIUI 12 ਨੂੰ ਦੁਨੀਆਭਰ ’ਚ ਗਲੋਬਲੀ ਲਿਆਉਣ ਦੀ ਤਿਆਰੀ ਕਰ ਰਹੀ ਹੈ।

MIUI 12 ਦੇ ਟਾਪ 5 ਫੀਚਰਸ
Key UI:
ਆਪਣੇ ਸ਼ਾਓਮੀ ਫੋਨ ਨੂੰ ਅਪਡੇਟ ਕਰਨ ਤੋਂ ਬਾਅਦ ਤੁਹਾਨੂੰ ਸੈਟਿੰਗਸ ਦਾ ਇੰਟਰਫੇਸ ਬਦਲਿਆ ਹੋਇਆ ਨਜ਼ਰ ਆਵੇਗਾ। ਫੋਨ ਦੇ ਯੂਜ਼ਰ ਇੰਟਰਫੇਸ ’ਚ ਬਦਲਾਅ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਐਪਸ ਕਲੋਜਿੰਗ ਲਈ ਤਰ੍ਹਾਂ ਦੇ ਏਨੀਮੇਸ਼ਨਸ ਇਸ ਵਾਰ ਦਿੱਤੇ ਗਏ ਹਨ।
Dark Mode 2.0:
MIUI 12 ’ਚ ਸ਼ਾਓਮੀ ਨੇ ਡਾਰਕ ਮੋਡ 2.0 ਨੂੰ ਸ਼ਾਮਲ ਕੀਤਾ ਹੈ। ਨਵੀਂ ਅਪਡੇਟ ’ਚ ਡਾਰਕ ਨੂੰ ਬਿਹਤਰ ਪੜਨ ਲਾਇਕ ਬਣਾਇਆ ਗਿਆ ਹੈ। ਇਸ ’ਚ ਫਾਂਟ ਸਾਈਜ਼ ਅਤੇ ਕਾਨਟ੍ਰਾਸਟ ਆਪਣੇ-ਆਪ ਏਡਜਸਟ ਹੋਣਗੇ।
Global Free Window:
ਫੋਨ ਨੂੰ ਅਪਡੇਟ ਕਰਨ ਤੋਂ ਬਾਅਦ MIUI 12 ’ਚ ਹੁਣ ਤੁਸੀਂ ਛੋਟੀ ਵਿੰਡੋ ’ਚ ਵੀ ਮੈਸੇਜ ਅਤੇ ਵਟਸਐਪ ਦਾ ਰਿਪਲਾਈ ਕਰ ਸਕਣਗੇ। ਇਸ ਫੀਚਰ ਦਾ ਫਾਇਦਾ ਕਾਲਿੰਗ ਅਤੇ ਗੇਮਿੰਗ ਦੌਰਾਨ ਤੁਹਾਨੂੰ ਕਾਫੀ ਮਿਲੇਗਾ।
Mi Health:
MIUI 12 ’ਚ ਸ਼ਾਓਮੀ ਨੇ Mi Health ਫੀਚਰ ਨੂੰ ਸ਼ਾਮਲ ਕੀਤਾ ਹੈ। ਇਹ ਐਪ ਯੂਜ਼ਰਸ ਦੇ ਸਟੈਪਲ, ਸਲੀਪ ਅਤੇ ਐਕਸਰਸਾਈਜ਼ ਨੂੰ ਟ੍ਰੈਕ ਕਰੇਗੀ।
Privacy:
ਇਸ ਨਵੀਂ MIUI 12 ਅਪਡੇਟ ’ਚ ਯੂਜ਼ਰਸ ਐਪਲ ਅਤੇ ਓਪੋ ਦੀ ਤਰ੍ਹਾਂ ਹੀ ਆਪਣੇ ਫੋਨ ’ਚ ਵਰਚੁਅਲ ਆਈ.ਡੀ. ਬਣਾ ਸਕਣਗੇ। ਇਸ ਤੋਂ ਇਲਾਵਾ ਐਪਸ ਨਾਲ ਡਾਟਾ ਸ਼ੇਅਰਿੰਗ ਨੂੰ ਲੈ ਕੇ ਵੀ ਯੂਜ਼ਰਸ ਨੂੰ ਕਈ ਤਰ੍ਹਾਂ ਦੇ ਕੰਟਰੋਲ ਮਿਲਣਗੇ।

Karan Kumar

This news is Content Editor Karan Kumar