Xiaomi ਨੇ ਭਾਰਤ ’ਚ ਲਾਂਚ ਕੀਤਾ ਸਕਿਓਰਿਟੀ ਕੈਮਰਾ, ਘੱਟ ਕੀਮਤ ’ਚ ਮਿਲਣਗੇ ਜ਼ਬਰਦਸਤ ਫੀਚਰਜ਼

07/11/2022 2:54:20 PM

ਗੈਜੇਟ ਡੈਸਕ– ਚੀਨੀ ਸਮਾਰਟਫੋਨ ਬ੍ਰਾਂਡ ਸ਼ਾਓਮੀ ਨੇ ਨਵਾਂ ਹੋਮ ਸਕਿਓਰਿਟੀ ਭਾਰਤੀ ਬਾਜ਼ਾਰ ’ਚ ਪੇਸ਼ ਕੀਤਾ ਹੈ। ਕੰਪਨੀ ਪਹਿਲਾਂ ਤੋਂ ਹੀ ਕਈ ਹੋਮ ਸਕਿਓਰਿਟੀ ਸਲਿਊਸ਼ਨ ਭਾਰਤੀ ਗਾਹਕਾਂ ਨੂੰ ਦੇ ਰਹੀ ਹੈ। ਕੰਪਨੀ ਨੇ ਇਸ ਨਵੇਂ ਸਕਿਓਰਿਟੀ ਪ੍ਰੋਡਕਟ ਦਾ ਨਾਂ Xiaomi 360 Home Security Camera 1080 2i ਰੱਖਿਆ ਹੈ। ਇਹ ਕਿਫਾਇਤੀ ਸਕਿਓਰਿਟੀ ਕੈਮਰਾ ਹੈ ਜਿਸ ਨਾਲ ਤੁਸੀਂ ਘਰ ਨੂੰ ਸੁਰੱਖਿਅਤ ਰੱਖ ਸਕਦੇ ਹੋ। 

ਫੀਚਰਜ਼

ਕੰਪਨੀ ਨੇ ਕਿਹਾ ਹੈ ਕਿ Xiaomi 360 Home Security Camera 1080 2i ਉਨ੍ਹਾਂ ਲੋਕਾਂ ਲਈ ਵਧੀਆ ਆਪਸ਼ਨ ਹੈ ਜੋ 24x7 ਹੋਮ ਪ੍ਰੋਟੈਕਸ਼ਨ ਕੁਆਲਿਟੀ ਰੈਜ਼ੋਲਿਊਸ਼ਨ ਦੇ ਨਾਲ ਚਾਹੁੰਦੇ ਹਨ। ਜਿਵੇਂ ਕਿ ਨਾਂ ਤੋਂ ਹੀ ਸਾਫ ਹੈ ਕਿ ਇਹ ਸਕਿਓਰਿਟੀ ਕੈਮਰਾ ਫੁਲ ਐੱਚ.ਡੀ. ਵੀਡੀਓ ਡਿਲਿਵਰ ਕਰ ਸਕਦਾ ਹੈ। Xiaomi 360 Home Security Camera 1080 2i 360-ਡਿਗਰੀ ਹੋਰੀਜੈਂਟਲ ਵਿਊ ਅਤੇ 180-ਡਿਗਰੀ ਵਰਟੀਕਲ ਵਿਊ ਨੂੰ ਸਪੋਰਟ ਕਰਦਾ ਹੈ। ਇਸ ਵਿਚ ਐਨਹੈਂਸਡ ਨਾਈਟ ਵਿਜ਼ਨ ਲਈ ਇਨਵਿਜਬਲ 940nm ਇੰਫ੍ਰਾਰੈੱਡ ਐੱਲ.ਈ.ਡੀ. ਦਿੱਤੇ ਗਏ ਹਨ। ਕੰਪਨੀ ਨੇ ਕਿਹਾ ਹੈ ਕਿ ਇਹ ਕੈਮਰਾ ਏ.ਆਈ. ਹਿਊਮਨ ਡਿਟੈਕਸ਼ਨ ਨੂੰ ਵੀ ਸਪੋਰਟ ਕਰਦਾ ਹੈ। 

ਇਸ ਵਿਚ ਏ.ਆਈ. ਨੂੰ ਡੀਪ ਲਰਨਿੰਗ ਦੇ ਨਾਲ ਕੰਬਾਈਨ ਕਰਕੇ ਫੇਕ ਅਲਾਰਮ ਲਈ ਇੰਪਰੂਵ ਐਕਿਊਰੇਸੀ ਮਿਲਦੀ ਹੈ। ਸ਼ਾਓਮੀ ਕੈਮਰਾ ਵਿਊਰ ਐਪ ਰਾਹੀਂ ਯੂਜ਼ਰਸ ਸਕਿਓਰਿਟੀ ਕੈਮਰਾ ਨੂੰ ਕੰਟਰੋਲ ਕਰ ਸਕਦੇ ਹਨ ਅਤੇ ਲਾਈਵ ਫੀਡ ਨਾਲ ਸਨੈਪਸ਼ਾਟਸ ਵੀ ਲੈ ਸਕਦੇ ਹਨ। 

ਕੀਮਤ

Xiaomi 360 Home Security Camera 1080 2i ਨੂੰ ਭਾਰਤ ’ਚ ਕਿਫਾਇਤੀ ਕੀਮਤ ’ਤੇ ਪੇਸ਼ ਕੀਤਾ ਗਿਆ ਹੈ। ਇਸ ਦੀ ਕੀਮਤ 2,999 ਰੁਪਏ ਰੱਖੀ ਗਈ ਹੈ। ਇਸ ਦੀ ਪਹਿਲੀ ਸੇਲ 7 ਜੁਲਾਈ ਤੋਂ ਸ਼ੁਰੂ ਹੋ ਗਈ ਹੈ। ਗਾਹਕ ਇਸ ਨੂੰ ਮਲਟੀਪਲ ਆਨਲਾਈਨ ਸਟੋਰਾਂ ਜਿਵੇਂ Mi ਅਧਿਕਾਰਤ ਵੈੱਬਸਾਈਟ, ਮੀ ਹੋਮ, ਐਮਾਜ਼ੋਨ, ਫਲਿਪਕਾਰਟ ਅਤੇ ਦੂਜੇ ਆਫਲਾਈਨ ਰਿਟੇਲ ਸਟੋਰਾਂ ਤੋਂ ਖਰੀਦ ਸਕਦੇ ਹਨ। 

Rakesh

This news is Content Editor Rakesh