ਸ਼ਾਓਮੀ ਨੇ ਭਾਰਤ ’ਚ ਲਾਂਚ ਕੀਤਾ ਪਹਿਲਾ ਵਾਇਰਲੈੱਸ ਪਾਵਰ ਬੈਂਕ, ਇੰਨੀ ਹੈ ਕੀਮਤ

03/16/2020 6:11:02 PM

ਗੈਜੇਟ ਡੈਸਕ– ਸ਼ਾਓਮੀ ਨੇ ਆਖਿਰਕਾਰ ਭਾਰਤ ’ਚ ਸੋਮਵਾਰ ਨੂੰ ਆਪਣਾ ਨਵਾਂ ਵਾਇਰਲੈੱਸ ਪਾਵਰ ਬੈਂਕ ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਇਹ ਪਹਿਲਾ ਵਾਇਰਲੈੱਸ ਪਾਵਰ ਬੈਂਕ ਹੈ। 10,000mAh ਸਮਰੱਥਾ ਵਾਲੇ ਮੀ ਵਾਇਰਲੈੱਸ ਪਾਵਰ ਬੈਂਕ ’ਚ ਮੈਗਨੇਟਿਕ ਇੰਡਕਟਿਵ ਟੈਕਨਾਲੋਜੀ ਹੈ। ਇਸ ਪਾਵਰ ਬੈਂਕ ’ਚ 10 ਵਾਟ ਵਾਇਰਲੈੱਸ ਚਾਰਜਿੰਗ ਸਪੀਡ ਮਿਲਦੀ ਹੈ। 

ਕੀਮਤ ਤੇ ਫੀਚਰਜ਼
ਕੰਪਨੀ ਦਾ ਕਹਿਣਾ ਹੈ ਕਿ ਯਾਤਰਾ ਕਰਨ ਵਾਲਿਆਂ ਲਈ ਇਹ ਪਾਵਰ ਬੈਂਕ ਬੇਹੱਦ ਕੰਮ ਦਾ ਹੈ। ਮੀ ਵਾਇਰਲੈੱਸ ਪਾਵਰ ਬੈਂਕ ’ਚ ਦੋ ਤਰ੍ਹਾਂ ਦੇ ਚਾਰਜਿੰਗ ਪੋਰਟ ਹਨ। ਪਹਿਲਾ ਯੂ.ਐੱਸ.ਬੀ. ਟਾਈਪ-ਏ ਆਊਟਪੁਟ ਪੋਰਟ ਅਤੇ ਦੂਜਾ ਯੂ.ਐੱਸ.ਬੀ. ਟਾਈਪ-ਸੀ ਇਨਪੁਟ ਪੋਰਟ। ਇਸ ਪਾਵਰ ਬੈਂਕ ਨਾਲ ਇਕੱਠੇ ਦੋ ਮੋਬਾਇਲ ਡਿਵਾਈਸ ਚਾਰਜ ਕੀਤੇ ਜਾ ਸਕਦੇ ਹਨ। ਇਸ ਨੂੰ ਬਣਾਉਣ ’ਚ ਹਾਈ-ਕੁਆਲਿਟੀ ਲੀਥੀਅਮ ਪਾਲਿਮਰ ਬੈਟਰੀਜ਼ ਦਾ ਇਸਤੇਮਾਲ ਹੋਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਪਾਵਰ ਬੈਂਕ ਨੂੰ ਹਾਇਰ ਸੇਫਟੀ ਸਟੈਂਡਰਡ ਦਾ ਧਿਆਨ ਰੱਖ ਕੇ ਬਣਾਇਆ ਗਿਆ ਹੈ। ਇਸ ਪਾਵਰ ਬੈਂਕ ਦੇ ਨਾਲ ਇਕ ਨਾਨ-ਸਕਿਡ ਵਾਇਰਲੈੱਸ ਚਾਰਜਿੰਗ ਪੈਡ ਵੀ ਮਿਲਦਾ ਹੈ। 

Mi 10000mAh ਵਾਇਰਲੈੱਸ ਪਾਵਰ ਬੈਂਕ ਦੀ ਕੀਮਤ 2,499 ਰੁਪਏ ਹੈ। ਇਹ ਬਲੈਕ ਕਲਰ ’ਚ ਮਿਲੇਗਾ। ਪਾਵਰ ਬੈਂਕ ਦੀ ਵਿਕਰੀ 16 ਮਾਰਚ ਯਾਨੀ ਅੱਜ ਤੋਂ ਸ਼ੁਰੂ ਹੋ ਗਈ ਹੈ। ਕੰਪਨੀ ਨੇ ਇਸ ਨੂੰ mi.com, ਮੀ ਹੋਮਸ ਅਤੇ ਮੀ ਸਟੂਡੀਓ ’ਤੇ ਉਪਲੱਬਧ ਕਰਵਾਇਆ ਹੈ। 

ਸ਼ਾਓਮੀ ਇੰਡੀਆ ਦੇ ਚੀਫ ਬਿਜ਼ਨੈੱਸ ਆਫੀਸਰ, ਰਘੁ ਰੇੱਡੀ ਨੇ ਕਿਹਾ ਕਿ ਅਸੀਂ ਭਾਰਤ ’ਚ ਪਹਿਲਾ ਵਾਇਰਲੈੱਸ ਪਾਵਰ ਬੈਂਕ ਲਾਂਚ ਕਰਕੇ ਬੇਹੱਦ ਉਤਸ਼ਾਹਿਤ ਹਾਂ। ਸਾਡਾ ਮੰਨਣਾ ਹੈ ਕਿ ਵਾਇਰਲੈੱਸ ਪਾਵਰ ਬੈਂਕ ਸੁਵਿਧਾ ਦੀ ਇਕ ਪਰਫੈਕਟ ਉਦਾਹਰਣ ਹੈ। ਵਾਇਰਲੈੱਸ ਟੈਕਨਾਲੋਜੀ ਦੇ ਨਾਲ ਵਧੀਆ ਅਨੁਭਵ ਮਿਲਦਾ ਹੈ। ਸਾਨੂੰ ਉਮੀਦ ਹੈ ਕਿ 10,000mAh ਮੀ ਵਾਇਰਲੈੱਸ ਪਾਵਰ ਬੈਂਕ ਇਕ ਅਜਿਹਾ ਇਨੋਵੇਸ਼ਨ ਹੈ ਜਿਸ ਨੂੰ ਹਰ ਕੋਈ ਇੰਜੌਏ ਕਰ ਸਕਦਾ ਹੈ।