ਸ਼ਾਓਮੀ ਨੇ ਲਾਂਚ ਕੀਤਾ 60W ਦਾ ਚਾਰਜਰ, ਜਾਣੋ ਕੀਮਤ

12/24/2019 6:53:23 PM

ਗੈਜੇਟ ਡੈਸਕ—ਚੀਨੀ ਸਮਾਰਟਫੋਨ ਮੇਕਰ ਸ਼ਾਓਮੀ ਨੇ ਇਕ ਨਵਾਂ ਫਾਸਟ ਚਾਰਜਰ ਲਾਂਚ ਕੀਤਾ ਹੈ। ਇਹ ਚਾਰਜਰ 60W ਦਾ ਹੈ ਅਤੇ ਇਸ 'ਚ ਤਿੰਨ ਪੋਰਟ ਦਿੱਤੇ ਗਏ ਹਨ। ਹਾਲਾਂਕਿ ਇਸ 'ਚ ਇਕ ਹੀ ਪੋਰਟ 60W ਦਾ ਹੈ। ਫਾਸਟ ਚਾਰਜਿੰਗ ਸਪੋਰਟ ਕਰਨ ਵਾਲੇ ਸਮਾਰਟਫੋਨਸ ਨੂੰ ਇਸ ਨਾਲ ਚਾਰਜ ਕਰ ਸਕਦੇ ਹੋ। ਸ਼ਾਓਮੀ ਦਾ ਦਾਅਵਾ ਹੈ ਕਿ ਇਸ ਨਾਲ 13 ਇੰਚ MacBook Air ਸਿਰਫ 90 ਮਿੰਟਾਂ 'ਚ ਫੁਲ ਚਾਰਜ ਕਰ ਸਕਦੇ ਹੋ। ਇਸ ਚਾਰਜਰ 'ਚ ਦੋ ਯੂ.ਐੱਸ.ਬੀ. ਇੰਟਰਫੇਸ ਅਤੇ ਇਕ ਯੂ.ਐੱਸ.ਬੀ. ਟਾਈਪ ਸੀ ਹੈ।

ਇਸ 'ਚ ਦਿੱਤੇ ਗਏ ਦੋ ਪੋਰਟ 'ਚੋਂ ਇਕ USB Type C  ਹੈ ਜੋ 60 ਵਾਟ ਦਾ ਹੈ ਜਦਕਿ ਦੂਜਾ ਪੋਰਟ USB Type A ਹੈ ਅਤੇ ਇਹ 45 ਵਾਟ ਦਾ ਹੈ। ਸ਼ਾਓਮੀ ਦੇ ਇਸ ਫਾਸਟ ਚਾਰਜਰ ਦੀ ਕੀਮਤ 149 ਯੁਆਨ (ਲਗਭਗ 1,510 ਰੁਪਏ) ਹੈ। ਇਸ ਚਾਰਜਰ 'ਚ ਦਿੱਤੇ ਗਏ ਤਿੰਨ ਪੋਰਟਸ ਨੂੰ ਤੁਸੀਂ ਇਕੱਠੇ ਯੂਜ਼ ਕਰ ਸਕਦੇ ਹੋ। ਇਸ ਚਾਰਜਰ ਨੂੰ ਦਰਅਸਲ ਥਰਡ ਪਾਰਟੀ ਕੰਪਨੀ Baseus ਨੇ ਬਣਾਇਆ ਹੈ ਅਤੇ ਇਹ ਸ਼ਾਓਮੀ ਦੀ ਵੈੱਬਸਾਈਟ 'ਤੇ ਦਰਜ ਕੀਤਾ ਗਿਆ ਹੈ। ਇਸ ਚਾਰਜਰ 'ਚ ਸਮਾਰਟ ਵੋਲਟੇਜ਼ ਡਿਟੈਕਸ਼ਨ ਫੀਚਰ ਦਿੱਤਾ ਗਿਆ ਹੈ।

ਕੰਪਨੀ ਨੇ ਕਿਹਾ ਕਿ ਇਹ ਫੀਚਰ ਡਿਵਾਈਸ ਨੂੰ ਜਿੰਨੀ ਪਾਵਰ ਚਾਹੀਦੀ ਹੁੰਦੀ ਹੈ ਉਹ ਸੈਂਸ ਕਰ ਲੈਂਦਾ ਹੈ। ਜੇਕਰ ਪਾਵਰ ਘੱਟ ਹੈ ਤਾਂ ਵੀ ਇਹ ਸਹੀ ਪਾਵਰ ਪ੍ਰੋਵਾਈਡ ਕਰਦਾ ਹੈ। ਕੰਪਨੀ ਨੇ ਕਿਹਾ ਕਿ ਇਸ 'ਚ ਸੈਫਟੀ ਪ੍ਰੋਟੈਕਸ਼ਨ ਸਰਕਟਸ ਦਿੱਤਾ ਗਿਆ ਹੈ। ਇਸ ਚਾਰਜਰ 'ਚ ਸਟੈਟਿਕ ਇਲੈਕਟ੍ਰਿਸਿਟੀ, ਟੈਂਪ੍ਰੇਚਰ ਕੰਟਰੋਲ, ਓਵਰ ਕਰੈਂਟ ਅਤੇ ਸ਼ਾਰਟ ਸਰਕਟ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਫਿਲਹਾਲ ਇਹ ਚੀਨ 'ਚ ਉਪਲੱਬਧ ਹੈ ਅਤੇ ਭਾਰਤ 'ਚ ਇਹ ਚਾਰਜਰ ਕਦੋਂ ਲਾਂਚ ਹੋਵੇਗਾ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਾਓਮੀ ਭਾਰਤ 'ਚ ਹੁਣ ਸਮਾਰਟਫੋਨਸ ਤੋਂ ਇਲਾਵਾ ਐਕਸੈਸਰੀਜ਼ 'ਤੇ ਵੀ ਫੋਕਸ ਕਰ ਰਹੀ ਹੈ ਅਤੇ ਇਸ ਚਾਰਜਰ ਨੂੰ ਵੀ ਕੰਪਨੀ ਭਾਰਤ 'ਚ ਲਾਂਚ ਕਰ ਸਕਦੀ ਹੈ।

Karan Kumar

This news is Content Editor Karan Kumar