ਸ਼ਾਓਮੀ ਦਾ ਰੈੱਡਮੀ 7 ਭਾਰਤ ’ਚ ਲਾਂਚ, ਕੀਮਤ 8 ਹਜ਼ਾਰ ਰੁਪਏ ਤੋਂ ਵੀ ਘੱਟ

04/24/2019 6:03:37 PM

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਬੁੱਧਵਾਰ ਨੂੰ ਭਾਰਤ ’ਚ ਰੈੱਡਮੀ ਵਾਈ 3 ਸਮਾਰਟਫੋਨ ਦੇ ਨਾਲ ਰੈੱਡਮੀ 7 ਵੀ ਲਾਂਚ ਕੀਤਾ ਹੈ। ਕੰਪਨੀ ਨੇ ਰੈੱਡਮੀ 7 ਸਮਾਰਟਫੋਨ ਨੂੰ ਦੋ ਵੇਰੀਐਂਟ ’ਚ ਲਾਂਚ ਕੀਤਾ ਹੈ। ਇਹ ਸਮਾਰਟਫੋਨ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਅਤੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਆਇਆ ਹੈ। 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 7,999 ਰੁਪਏ ਹੈ। ਉਥੇ ਹੀ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 8,999 ਰੁਪਏ ਹੈ। ਇਸ ਸਮਾਰਟਫੋਨ ਦੀ ਪਹਿਲੀ ਸੇਲ 29 ਅਪ੍ਰੈਲ ਨੂੰ ਹੋਵੇਗੀ। ਫੋਨ Mi.com, Mi Homes ਸਟੋਰ ਅਤੇ Amazon ’ਤੇ ਮਿਲੇਗਾ। 

ਫੀਚਰਜ਼
ਫੋਨ ’ਚ 6.26 ਇੰਚ ਦੀ HD+ ਡਿਸਪਲੇਅ ਹੈ। ਇਸ ਫੋਨ ਦੇ ਫਰੰਟ ’ਚ ਕਾਰਨਿੰਗ ਗੋਰਿਲਾ ਗਲਾਸ 5 ਦਿੱਤਾ ਗਿਆ ਹੈ। ਸੈਲਪੀ ਲਈ ਫੋਨ ਦੇ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਹੈ। ਸੈਲਫੀ ਕੈਮਰੇ ’ਚ ਏ.ਆਈ. ਬਿਊਟੀਫਿਕੇਸ਼ਨ ਅਤੇ ਏ.ਆਈ. ਪੋਟਰੇਟ ਮੋਡ ਦਿੱਤਾ ਗਿਆ ਹੈ। ਫੋਨ ਦੇ ਰੀਅਰ ’ਚ 12+2 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। 

ਫੋਨ ’ਚ 4,000mAh ਦੀ ਬੈਟਰੀ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 632 ਪ੍ਰੋਸੈਸਰ ਦਿੱਤਾ ਗਿਆ ਹੈ। ਰੈੱਡਮੀ 7 ’ਚ Aura Smoke ਡਿਜ਼ਾਈਨ ਦੇ ਨਾਲ ਪਲਾਸਟਿਕ ਬੈਕ ਦਿੱਤਾ ਗਿਆ ਹੈ। ਇਹ ਫੋਨ ਲੂਨਰ ਰੈੱਡ, ਕਾਮੇਟ ਬਲਿਊ ਅਤੇ ਐਕਲਿਪਸ ਬਲੈਕ ਕਲਰ ਆਪਸ਼ਨ ’ਚ ਆਇਆ ਹੈ। ਰੈੱਡਮੀ 7 ’ਚ ਯੂਜ਼ਰਜ਼ ਨੂੰ ਆਈ.ਆਰ. ਬਲਾਸਟਰ ਫੀਰਚ ਮਿਲੇਗਾ। ਫੋਨ ਐਂਡਰਾਇਡ 9 ਪਾਈ ’ਤੇ ਬੇਸਡ MIUI 10 ’ਤੇ ਚੱਲਦਾ ਹੈ।