ਗਰਮੀ ਤੋਂ ਰਾਹਤ ਦੇਵੇਗਾ ਸ਼ਾਓਮੀ ਦਾ ਛੋਟਾ ਪੱਖਾ, 12 ਘੰਟਿਆਂ ਤਕ ਚੱਲੇਗੀ ਬੈਟਰੀ

06/15/2020 4:50:31 PM

ਗੈਜੇਟ ਡੈਸਕ– ਪ੍ਰਸਿੱਧ ਇਲੈਕਟ੍ਰੋਨਿਕਸ ਕੰਪਨੀ ਸ਼ਾਓਮੀ ਨੇ ਇਕ ਕਮਾਲ ਦਾ ਛੋਟਾ ਪੱਖਾ ਲਾਂਚ ਕੀਤਾ ਹੈ। ਇਹ ਇਕ ਪੋਰਟੇਬਲ ਪੱਖਾ ਹੈ ਜੋ ਸਾਈਜ਼ ’ਚ ਕਾਫ਼ੀ ਛੋਟਾ ਅਤੇ ਭਾਰ ’ਚ ਕਾਫ਼ੀ ਹਲਕਾ ਹੈ। ਸ਼ਾਓਮੀ ਦੀ Youpin ਵੈੱਬਸਾਈਟ ’ਤੇ ਉਪਲੱਬਧ ਇਸ ਪੱਖੇ ਦੀ ਕੀਮਤ 69 ਯੁਆਨ (ਕਰੀਬ 740 ਰੁਪਏ) ਹੈ। ਪੱਖੇ ਦਾ ਨਾਂ DOCO Ultrasonic Dry Misting Fan ਹੈ। ਖ਼ਾਸ ਗੱਲ ਹੈ ਕਿ ਪੱਖੇ ’ਚ ਕੂਲਰ ਦੀ ਤਰ੍ਹਾਂ ਪਾਣੀ ਵੀ ਭਰ ਸਕਦੇ ਹੋ। 

ਅਜਿਹਾ ਹੈ ਡਿਜ਼ਾਇਨ
ਡਿਜ਼ਾਇਨ ਦੀ ਗੱਲ ਕਰੀਏ ਤਾਂ ਸਾਈਜ਼ ’ਚ ਇਹ ਇੰਨਾ ਛੋਟਾ ਹੈ ਕਿ ਆਸਾਨੀ ਨਾਲ ਬੈਗ ’ਚ ਰੱਖਿਆ ਜਾ ਸਕਦਾ ਹੈ। ਨਾਲ ਹੀ ਇਕ ਵਰਟਿਕਲ ਸਟੈਂਡ ਵੀ ਆਉਂਦਾ ਹੈ, ਤਾਂ ਜੋ ਇਸ ਨੂੰ ਕਿਸੇ ਵੀ ਪੱਧਰੀ ਥਾਂ ’ਤੇ ਖੜ੍ਹਾ ਕੀਤਾ ਜਾ ਸਕੇ। ਪੱਖਾ ਹਰੇ, ਗੁਲਾਈ ਅਤੇ ਚਿੱਟੇ ਰੰਗ ’ਚ ਆਉਂਦਾ ਹੈ। 

PunjabKesari

ਇਸ ਵਿਚ ਵਿੰਡ-ਸਪੀਡ ਕੰਟਰੋਲ ਦੇ ਤਿੰਨ ਗਿਅਰ ਆਉਂਦੇ ਹਨ, ਜਿਨ੍ਹਾਂ ਨਾਲ ਹਵਾ ਨੂੰ ਘੱਟ ਜਾਂ ਜ਼ਿਆਦਾ ਕੀਤਾ ਜਾ ਸਕਦਾ ਹੈ। ਪਹਿਲੇ ਗਿਅਰ ’ਚ 3200 ਆਰ.ਪੀ.ਐੱਮ. ਦੀ ਰੋਟੇਸ਼ਨਲ ਸਪੀਡ ਮਿਲਦੀ ਹੈ। ਉਥੇ ਹੀ ਦੂਜੇ ਅਤੇ ਤੀਜੇ ਗਿਅਰ ’ਚ 4100 ਆਰ.ਪੀ.ਐੱਮ. ਅਤੇ 5100 ਆਰ.ਪੀ.ਐੱਮ. ਦੀ ਸਪੀਡ ਮਿਲਦੀ ਹੈ। 

ਕੂਲਰ ਵਰਗੇ ਫੀਚਰਜ਼ ਵਾਲਾ ਪੱਖਾ
ਇਹ ਪੱਖਾ ਤਾਪਮਾਨ ਨੂੰ 3 ਡਿਗਰੀ ਸੈਲਸੀਅਸ ਤਕ ਘੱਟ ਕਰ ਸਕਦਾ ਹੈ। ਇਸ ਵਿਚ ਇਕ ਸੁਰਾਖ਼ ਦਿੱਤਾ ਗਿਆ ਹੈ ਜਿਸ ਰਾਹੀਂ ਪੱਖੇ ’ਚ ਪਾਣੀ ਵੀ ਭਰਿਆ ਜਾ ਸਕਦਾ ਹੈ। ਇਸ ਨਾਲ ਹਵਾ ਹੋਰ ਜ਼ਿਆਦਾ ਠੰਡੀ ਮਿਲਦੀ ਹੈ। ਪੱਖੇ ’ਚ 2000mAh ਦੀ ਬੈਟਰੀ ਮਿਲਦੀ ਹੈ। ਕੰਪਨੀ ਦਾਅਵਾ ਕਰਦੀ ਹੈ ਕਿ ਇਹ ਪਹਿਲੇ ਗਿਅਰ ’ਚ ਲਗਾਤਾਰ 12 ਘੰਟਿਆਂ ਤਕ, ਦੂਜੇ ਗਿਅਰ ’ਚ 9 ਘੰਟਿਆਂ ਤਕ ਅਤੇ ਤੀਜੇ ਗਿਅਰ ’ਚ 3.4 ਘੰਟਿਆਂ ਤਕ ਚੱਲ ਸਕਦਾ ਹੈ। 

PunjabKesari

ਪੱਖੇ ’ਚ DC ਨਿਰਲੇਪ ਮੋਟਰ ਲੱਗੀ ਹੈ, ਆਵਾਜ਼ ਅਤੇ ਬੀਜਲੀ ਦੀ ਖ਼ਪਤ ਘੱਟ ਕਰਦੀ ਹੈ। ਕਈ ਘੰਟਿਆਂ ਤਕ ਵਰਤੋਂ ਕਰਨ ਤੋਂ ਬਾਅਦ ਵੀ ਇਹ ਗਰਮ ਨਹੀਂ ਹੁੰਦੀ। ਕੰਪਨੀ ਦਾਅਵਾ ਕਰਦੀ ਹੈ ਕਿ ਇਸ ਦੀ ਮੋਟਰ ਇਸੇ ਤਰ੍ਹਾਂ ਦੇ ਦੂਜੇ ਪੱਖਿਆਂ ਨਾਲੋਂ 50 ਫੀਸਦੀ ਜ਼ਿਆਦਾ ਚੱਲੇਗੀ।


Rakesh

Content Editor

Related News