ਸ਼ਾਓਮੀ ਨੇ ਲਾਂਚ ਕੀਤੀ Smart Tv ਦੀ ਨਵੀਂ ਸੀਰੀਜ਼, ਜਾਣੋ ਕੀਮਤ

04/24/2019 10:48:39 AM

ਗੈਜੇਟ ਡੈਸਕ– ਸ਼ਾਓਮੀ ਨੇ ਚੀਨ ’ਚ Smart TVs ਦੀ ਨਵੀਂ ਰੇਂਜ ਲਾਂਚ ਕੀਤੀ ਹੈ, ਜਿਸ ਵਿਚ E32A 32-ਇੰਚ HD TV, E43A 43-ਇੰਚ ਦਾ ਫੁੱਲ HD TV, E55A 55-ਇੰਝ ਅਤੇ E65A 65-ਇੰਚ 4K HDR TV ਸ਼ਾਮਲ ਹਨ। ਕੰਪਨੀ ਦੁਆਰਾ ਲਾਂਚ ਕੀਤੇ ਗਏ ਨਵੇਂ ਸਮਾਰਟ ਟੀਵੀ ’ਚ ਯੂਜ਼ਰਜ਼ ਨੂੰ PatchWall ਇੰਟਰਫੇਸ ਅਤੇ ਬਲੂਟੁੱਥ ਵਾਇਸ ਰਿਮੋਟ ਕੰਟਰੋਲ ਵਰਗੇ ਫੀਚਰ ਵੀ ਮਿਲਣਗੇ। ਲਾਂਚ ਕੀਤੇ ਗਏ ਨਵੇਂ ਟੀਵੀ ’ਚ ਕੰਪਨੀ ਨੇ ਕਵਾਡ ਕੋਰ 64-ਬਿਟ ਦਾ ਪ੍ਰੋਸੈਸਰ ਦਿੱਤਾ ਹੈ। 

ਇਨ੍ਹਾਂ ਟੀਵੀ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਨਵੇਂ 32-ਇੰਚ Xiaomi Mi E32A HD TV ਦੀ ਕੀਮਤ 1,099 RMB (ਕਰੀਬ 11,405 ਰੁਪਏ) ਤੈਅ ਕੀਤੀ ਗਈ ਹੈ। ਉਥੇ ਹੀ 43-ਇੰਚ E43A full HD TV ਵਾਲੇ ਮਾਡਲ ਦੀ ਕੀਮਤ 1,999 RMB (ਕਰੀਬ 20,740 ਰੁਪਏ) ਹੋਵੇਗੀ। ਇਸ ਦੇ ਨਾਲ 55-55-ਇੰਚ E55A 4K HDR TV ਵਾਲੇ ਮਾਡਲ ਦੀ ਕੀਮਤ 2,999 RMB (ਕਰੀਬ 31,115 ਰੁਪਏ)  ਅਤੇ ਟਾਪ ਮਾਡਲ 65-ਇੰਚ Xiaomi E65A 4K HDR TV ਦੀ ਰਿਟੇਲ ਕੀਮਤ 3,999 RMB (ਕਰੀਬ 41,490 ਰੁਪਏ) ਤੈਅ ਕੀਤੀ ਹੈ। ਇਹ ਜਾਣਕਾਰੀ ਟੈੱਕ ਨਿਊਜ਼ ਵੈੱਬਸਾਈਟ Fonearena ਨੇ ਦਿੱਤੀ ਹੈ। ਇਹ ਸਾਰੇ ਨਵੇਂ ਸਮਾਰਟ ਟੀਵੀ ਫਿਲਹਾਲ ਚੀਨ ’ਚ ਵਿਕਰੀ ਲਈ ਮੌਜੂਦ ਹਨ। 

ਫੀਚਰਜ਼ ਦੀ ਗੱਲ ਕਰੀਏ ਤਾਂ Xiaomi Mi E32A ਸਭ ਤੋਂ ਅਫੋਰਡੇਬਲ smart TV ਹੈ।32-ਇੰਚ ਡਿਸਪਲੇਅ ਦਾ ਰੈਜ਼ੋਲਿਊਸ਼ਨ 1366 x 768 ਪਿਕਸਲ ਹੈ ਜਿਸ ਦਾ ਵਿਊਇੰਗ ਐਂਗਲ 178-ਡਿਗਰੀ ਹੈ। ਇਹ ਟੀਵੀ 1 ਜੀ.ਬੀ. ਰੈਮ ਅਤੇ 4 ਜੀ.ਬੀ. ਇੰਟਰਨਲ ਸਟੋਰੇਜ ਆਪਸ਼ਨ ਨਾਲ ਆਉਂਦਾ ਹੈ। ਇਸ ਸਮਾਰਟ ਟੀਵੀ ’ਚ 2 x 6W ਸਟੀਰੀਓ ਸਪੀਕਰਸ ਅਤੇ DTS ਆਡੀਓ ਫੀਚਰ ਵੀ ਸ਼ਾਮਲ ਹੈ। ਕਨੈਕਟੀਵਿਟੀ ਲਈ ਇਸ ਸਮਾਰਟ ਟੀਵੀ ’ਚ WiFi 802.11 b/g/n 2.4GHz, ਬਲੂਟੁੱਥ, 2 x HDMI, 1 x USB, ਦੇ ਨਾਲ Ethernet ਪੋਰਟ ਵੀ ਦਿੱਤਾ ਗਿਆ ਹੈ। 

ਉਥੇ ਹੀ ਸ਼ਾਓਮੀ ਦੇ ਟਾਪ ਮਾਡਲ 55-ਇੰਚ ਅਤੇ 65-ਇੰਚ Xiaomi TV, ਦੋਵਾਂ ਦੀ ਡਿਸਪਲੇਅ ਦਾ ਰੈਜ਼ੋਲਿਊਸ਼ਨ 3840 x 2160 ਪਿਕਸਲ ਹੈ। ਇਨ੍ਹਾਂ ਦੋਵਾਂ ਟੀਵੀ ਦਾ ਵਿਊਇੰਗ ਐਂਗਲ 178 ਡਿਗਰੀ ਹੈ ਜੋ HDR 10 ਨੂੰ ਸਪੋਰਟ ਕਰਦਾ ਹੈ। ਦੋਵਾਂ ਡਿਵਾਈਸਿਜ਼ ’ਚ ਕੰਪਨੀ ਨੇ 1.5GHz ਵਾਲਾ ਕਵਾਡ ਕੋਰ ਪ੍ਰੋਸੈਸਰ ਲਗਾਇਆ ਹੈ ਜੋ 750MHz Mali-450 GPU ਦੇ ਨਾਲ ਆਉਂਦਾ ਹੈ। ਉਥੇ ਹੀ ਦੋਵਾਂ ਟੀਵੀਆਂ ’ਚ 2 ਜੀ.ਬੀ. ਰੈਮ ਅਤੇ 8 ਜੀ.ਬੀ. ਇੰਟਰਨਲ ਸਟੋਰੇਜ ਹੈ। ਕਨੈਕਟੀਵਿਟੀ ਲਈ ਦੋਵਾਂ ’ਚ WiFi 802.11 ac (2.4GHz / 5GHz), ਬਲੂਟੁੱਥ, 3 HDMI, 2 USB, ਅਤੇ ਇਕ Ethernet ਪੋਰਟ ਦਿੱਤਾ ਗਿਆ ਹੈ। ਉਥੇ ਹੀ ਇਸ ਸਮਾਰਟ ਟੀਵੀ ’ਚ 2 x 8W ਸਟੀਰੀਓ ਸਪੀਕਰ ਅਤੇ DTS ਆਡੀਓ ਦੇ ਨਾਲ-ਨਾਲ Dolby Audio ਵੀ ਦਿੱਤਾ ਗਿਆ ਹੈ।