ਸ਼ਾਓਮੀ ਲਿਆਈ 30,000mAh ਦਾ ਪਾਵਰ ਬੈਂਕ, ਦੇਵੇਗਾ 10 ਦਿਨਾਂ ਦਾ ਬੈਕਅਪ

06/13/2020 12:13:25 PM

ਗੈਜੇਟ ਡੈਸਕ– ਪਿਛਲੇ ਸਾਲ ਸ਼ਾਓਮੀ ਦੁਆਰਾ ਮੀ ਪਾਵਰ ਬੈਂਕ 3 ਲਾਂਚ ਕੀਤਾ ਗਿਆ ਸੀ ਅਤੇ ਇਸ ਨੂੰ 50 ਵਾਟ ਤੇਜ਼ ਚਾਰਜਿੰਗ ਸੁਪੋਰਟ ਨਾਲ ਉਤਾਰਿਆ ਗਿਆ ਸੀ। ਹੁਣ ਕੰਪਨੀ ਦੁਆਰਾ 30,000mAh ਪਾਵਰ ਬੈਂਕ ਦਾ ਨਵਾਂ ਮਾਡਲ 18 ਵਾਟ ਤੇਜ਼ ਚਾਰਜਿੰਗ ਸੁਪੋਰਟ ਨਾਲ ਲਾਂਚ ਕੀਤਾ ਗਿਆ ਹੈ। ਇਸ ਪਾਵਰ ਬੈਂਕ ਦੀ ਕੀਮਤ ਕੰਪਨੀ ਨੇ 169 ਯੁਆਨ (ਕਰੀਬ 1,800 ਰੁਪਏ) ਰੱਖੀ ਹੈ। ਪ੍ਰੋਡਕਟ ਲਈ ਪ੍ਰੀ-ਆਰਡਰ ਹੁਣ ਲਏ ਜਾ ਰਹੇ ਹਨ ਅਤੇ ਇਸ ਦੀ ਵਿਕਰੀ 18 ਜੂਨ ਤੋਂ ਸ਼ੁਰੂ ਹੋ ਰਹੀ ਹੈ। 

10 ਵਾਰ ਨਵਾਂ ਆਈਫੋਨ ਚਾਰਜ
ਸ਼ਾਓਮੀ ਦੇ ਨਵੇਂ ਪਾਵਰ ਬੈਂਕ ’ਚ ਜ਼ਿਆਦਾ ਬੈਟਰੀ ਸਮਰੱਥਾ ਦਿੱਤੀ ਹੈ ਜਿਸ ਕਾਰਨ ਪਾਵਰ ਬੈਂਕ ਪਿਛਲੇ ਦੇ ਮੁਕਾਬਲੇ ਜ਼ਿਆਦਾ ਭਾਰੀ ਅਤੇ ਬਲਕੀ ਬਿਲਡ ਨਾਲ ਆਉਂਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਪਾਵਰ ਬੈਂਕ ਦੀ ਬੈਟਰੀ 10 ਦਿਨਾਂ ਤੋਂ ਜ਼ਿਆਦਾ ਚੱਲੇਗੀ ਅਤੇ ਇਸ ਦੀ ਮਦਦ ਨਾਲ ਰੈੱਡਮੀ ਕੇ30 ਪ੍ਰੋ ਵਰਗੇ ਸਮਾਰਟਫੋਨ ਨੂੰ 4.5 ਵਾਰ ਤਕ ਪੂਰਾ ਚਰਾਜ ਕੀਤਾ ਜਾ ਸਕੇਗਾ। ਕੰਪਨੀ ਦਾ ਕਹਿਣਾ ਹੈ ਕਿ ਪਾਵਰ ਬੈਂਕ ਦੇ ਪੂਰਾ ਚਰਾਜ ਹੋਣ ’ਤੇ ਇਸ ਦੁਆਰਾ ਆਈਫੋਨ ਐੱਸ.ਈ. 2020 ਨੂੰ 10.5 ਵਾਰ ਪੂਰਾ ਚਾਰਜ ਕਰ ਸਕੋਗੇ। 

ਮਿਲਣਗੇ 3 ਚਾਰਜਿੰਗ ਪੋਰਟਸ
ਨਵਾਂ ਪਾਵਰ ਬੈਂਕ ਬਾਜ਼ਾਰ ’ਚ ਮੌਜੂਦ ਲਗਭਗ ਸਾਰੇ ਡਿਵਾਈਸਿਜ਼ ਨਾਲ ਕੰਪੈਟਿਬਲ ਹੈ ਅਤੇ ਇਕੱਠੇ ਤਿੰਨ ਡਿਵਾਈਸਿਜ਼ ਨੂੰ ਚਾਰਜ ਕਰ ਸਕਦਾ ਹੈ। ਇਸ ਵਿਚ ਦੋ ਯੂ.ਐੱਸ.ਬੀ.-ਏ ਪੋਰਟ ਅਤੇ ਇਕ ਯੂ.ਐੱਸ.ਬੀ.-ਸੀ ਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਾਵਰ ਬੈਂਕ ਨੂੰ ਚਾਰਜ ਕਰਨ ਲਈ ਇਕ ਅਲੱਗ ਯੂ.ਐੱਸ.ਬੀ.-ਸੀ ਪੋਰਟ 24 ਵਾਟ ਦੇ ਮੈਕਸਿਮਮ ਇਨਪੁਟ ਲਈ ਦਿੱਤਾ ਗਿਆ ਹੈ। ਇਸ ਪਾਵਰ ਬੈਂਕ ਨੂੰ ਕਈ ਚਾਰਜਿੰਗ ਰੇਟਿੰਗਸ ਸੁਪੋਰਟ ਨਾਲ ਉਤਾਰਿਆ ਗਿਆ ਹੈ ਅਤੇ ਇਸ ਦੀ ਮਦਦ ਨਾਲ ਐਂਡਰਾਇਡ ਤੋਂ ਲੈ ਕੇ ਐਪਲ ਆਈਫੋਨ ਤਕ ਚਾਰਜ ਕੀਤੇ ਜਾ ਸਕਣਗੇ। 

Rakesh

This news is Content Editor Rakesh