ਸ਼ਿਓਮੀ ਨੇ ਲਾਂਚ ਕੀਤਾ 70 ਇੰਚ ਵਾਲਾ Mi TV 4A, ਜਾਣੋ ਕੀਮਤ ਤੇ ਫੀਚਰਸ

09/20/2019 6:42:08 PM

ਗੈਜੇਟ ਡੈਸਕ—ਸ਼ਿਓਮੀ ਨੇ ਇਕ ਹੋਰ ਵੱਡੀ ਸਕਰੀਨ ਵਾਲੇ TV ਦਾ ਐਲਾਨ ਕੀਤਾ ਹੈ। ਸ਼ਿਓਮੀ ਦਾ ਐੱਮ.ਆਈ. ਟੀ.ਵੀ. 4ਏ ਟੈਲੀਵੀਜ਼ਨ 70 ਇੰਚ ਦੀ ਸਕਰੀਨ 'ਚ ਆਇਆ ਹੈ। 70 ਇੰਚ ਵਾਲਾ ਇਹ ਟੀ.ਵੀ. 4K HDR LCD ਡਿਸਪਲੇਅ  ਅਤੇ 60Hz ਰਿਫ੍ਰੇਸ਼ ਰੇਟ ਨਾਲ ਆਇਆ ਹੈ। ਇਸ ਟੈਲੀਵੀਜ਼ਨ 'ਚ ਪਹਿਲੇ ਬੇਜਲਸ ਅਤੇ ਅਲਟਰਾ-ਸਲਿਮ ਬਾਡੀ ਵੀ ਦਿੱਤੀ ਗਈ ਹੈ। ਇਹ ਟੈਲੀਵੀਜ਼ਨ ਸ਼ਿਓਮੀ ਦੇ  Xiao AI ਅਸਿਸਟੇਂਟ ਨਾਲ ਆਇਆ ਹੈ, ਜਿਸ ਨਾਲ ਤੁਸੀਂ ਹੈਂਡਸ ਫ੍ਰੀ ਵਾਇਸ ਕੰਰਟੋਲ ਕਰ ਸਕੋਗੇ। 91 ਮੋਬਾਇਲਸ ਦੀ ਰਿਪੋਰਟ ਮੁਤਾਬਕ 70 ਇੰਚ ਵਾਲਾ Mi TV 4A ਕੰਪਨੀ ਦੇ ਖੁਦ ਦੇ ਪੈਚਵਾਲ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ।

ਟੀ.ਵੀ. 'ਚ 16ਜੀ.ਬੀ ਦੀ ਇੰਟਰਨਲ ਸਟੋਰੇਜ਼
ਸ਼ਿਓਮੀ ਦੇ 70 ਇੰਚ ਵਾਲੇ ਟੈਲੀਵੀਜ਼ਨ 'ਚ 2ਜੀ.ਬੀ. ਰੈਮ ਅਤੇ 16ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਅਤੇ ਇਹ 64-ਬਿਟ ਐਮਲਾਜਿਕ ਪ੍ਰੋਸੈਸਰ ਨਾਲ ਆਉਂਦਾ ਹੈ। ਸ਼ਿਓਮੀ ਦੇ ਇਸ ਟੈਲੀਵੀਜ਼ਨ 'ਚ 3 HDMI ਪੋਟਰਸ, 2 USB ਪੋਟਰਸ, AV ਇਨਪੁਟ  ਅਤੇ S/PDIF ਆਡੀਓ ਪੋਰਟ ਦਿੱਤਾ ਗਿਆ ਹੈ। 70 ਇੰਚ ਵਾਲੇ Mi TV 4A ਨੂੰ ਫਿਲਹਾਲ ਚੀਨ 'ਚ ਲਾਂਚ ਕੀਤਾ ਗਿਆ ਹੈ। ਕੰਪਨੀ ਜਲਦ ਹੀ ਇਸ ਟੈਲੀਵੀਜ਼ਨ ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ। ਸ਼ਿਓਮੀ ਨੇ ਪਿਛਲੀ ਦਿਨੀਂ ਭਾਰਤ 'ਚ ਆਪਣੇ 4 ਟੈਲੀਵੀਜ਼ਨ ਲਾਂਚ ਕੀਤੇ ਸਨ।

ਸ਼ਾਨਦਾਰ ਸਾਊਂਡ ਐਕਸਪੀਰੀਅੰਸ ਨਾਲ  Mi TV 4A  ਡਾਲਬੀ ਆਡੀਓ ਅਤੇ  DTS-HD ਨੂੰ ਸਪੋਰਟ ਕਰੇਗੀ। 70 ਇੰਚ ਵਾਲੇ ਇਸ ਟੈਲੀਵੀਜ਼ਨ 'ਚ ਡਿਊਲ ਬੈਂਡ ਵਾਈ-ਫਾਈ ਕੁਨੈਕਟੀਵਿਟੀ ਅਤੇ 8() ਦੇ ਦੋ ਸਪੀਕਰਸ ਦਿੱਤੇ ਗਏ ਹਨ। ਇਸ ਟੀ.ਵੀ. ਦੀ ਕੀਮਤ RMB 3,999 (ਕਰੀਬ 40,200 ਰੁਪਏ) ਹੈ। ਇਸ ਟੈਲੀਵੀਜ਼ਨ ਦੀ ਸੇਲ 20 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਸ਼ਿਓਮੀ ਦਾ ਸਬ-ਬ੍ਰਾਂਡ ਰੈੱਡਮੀ ਵੀ 70 ਇੰਚ ਡਿਸਪਲੇਅ ਵਾਲਾ ਟੀ.ਵੀ. ਲਿਆਇਆ ਹੈ। ਇਸ ਟੈਲੀਵੀਜ਼ਨ 'ਚ  4K HDR ਡਿਸਪਲੇਅ, ਬੇਜਲ-ਲੇਸ ਡਿਸਪਲੇਅ ਦਿੱਤੀ ਗਈ ਹੈ। ਇਹ ਟੈਲੀਵੀਜ਼ਨ Android  'ਤੇ PatchWall ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਇਸ ਟੈਲੀਵੀਜ਼ਨ 'ਚ 16ਜੀ.ਬੀ. ਦੀ ਇਨ-ਬਿਲਟ ਸਟੋਰੇਜ਼ ਅਤੇ 8ਜੀ.ਬੀ. ਦੀ ਰੈਮ ਦਿੱਤੀ ਗਈ ਹੈ।

Karan Kumar

This news is Content Editor Karan Kumar