ਲੀਕ ਹੋਈਆਂ Xiaomi ਦੇ ਨਵੇਂ ਸਮਾਰਟਫੋਨਜ਼ ਦੀਆਂ ਤਸਵੀਰਾਂ, ਮਿਲਣਗੇ ਕਮਾਲ ਦੇ ਫੀਚਰਸ

02/20/2017 2:41:01 PM

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਹਾਲ ਹੀ ''ਚ ਮਨੂ ਕੁਮਾਰ ਜੈਨ ਨੂੰ ਕੰਪਨੀ ਦਾ ਨਵਾਂ ਵਾਈ ਪ੍ਰੇਜ਼ੀਡੈਂਟ ਨਿਯੁਕਤ ਕੀਤਾ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਕੰਪਨੀ ਦੋ ਨਵੇਂ ਸਮਾਰਟਫੋਨਜ਼ ਨੂੰ ਜਲਦ ਹੀ ਪੇਸ਼ ਕਰਨ ਵਾਲੀ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਸਮਾਰਟਫੋਨ ਦਾ ਨਾਂ Xiaomi Mi 6 ਅਤੇ Xiaomi Mi 53 ਹੋਵੇਗਾ।
Xiaomi Mi 6 -
ਸ਼ਿਓਮੀ ਦਾ ਇਹ ਲੇਟੈਸਟ ਸਮਾਰਟਫੋਨ ਇਸ ਸਾਲ ਮਾਰਚ ਦੇ ਮਹੀਨੇ ''ਤ ਪੇਸ਼ ਹੋਵੇਗਾ। ਇਸ ਫੋਨ ਦੇ ਰਿਅਰ ''ਚ ਅਲਟ੍ਰਾਸੋਨਿਕ ਫਿੰਗਰ ਪ੍ਰਿੰਟ ਸੈਂਸਰ ਦਿੱਤਾ ਜਾਵੇਗਾ ਅਤੇ ਇਹ 3 ਵੇਰਿਅੰਟਸ ''ਚ ਉਪਲੱਬਧ ਹੋਵੇਗਾ। ਚੀਨ ਦੀ ਮਾਈਕ੍ਰੋ ਬਲਾਗਿੰਗ ਵੈੱਬਸਾਈਟ ਵੀਵੋ ਦੇ ਮੁਤਾਬਕ ਇਸ ਸਮਾਰਟਫੋਨ ''ਚ 5.2 ਇੰਚ ਦੀ ਫੁੱਲ ਐੱਚ. ਡੀ. ਫਲੈਟ ਟਾਪ ਡਿਸਪਲੇ ਦਿੱਤੀ ਜਾਵੇਗੀ, ਜੋ ਕਵਾਡ ਐੱਚ. ਡੀ. ਰੈਜ਼ੋਲਿਊਸ਼ਨ ਨੂੰ ਸਪੋਰਟ ਕਰੇਗੀ। ਇਸ ''ਚ 4ਜੀਬੀ ਅਤੇ 6ਜੀਬੀ ਰੈਮ ਵੇਰਿਅੰਟਸ ''ਚ ਪੇਸ਼ ਕੀਤਾ ਜਾਵੇਗਾ ਅਤੇ ਇਨ੍ਹਾਂ ਦੀ ਕੀਮਤ ਵੀ ਵੇਰਿਅੰਟਸ ਦੇ ਹਿਸਾਬ ਤੋਂ ਹੀ ਰੱਖੀ ਗਈ ਹੋਵੇਗੀ।
Xiaomi Mi 5C-
ਸ਼ਿਓਮੀ ਦੇ Mi 5C ਸਮਾਰਟਫੋਨ ''ਚ ਬਟਨ ਲੈਸ ਫਰੰਟ ਸਰਫੇਸ ਦਿੱਤੀ ਜਾਵੇਗੀ। ਇਸ ਫੋਨ ਦੇ ਫਰੰਟ ''ਚ ਕੋਈ ਵੀ ਬਟਨ ਮੌਜੂਦ ਨਹੀਂ ਹੋਵੇਗਾ। ਇਸ ਤੋਂ ਇਲਾਵਾ ਇਸ ਫੋਨ ਦੇ ਟਾਪ ਲੈਫਟ ਕਾਰਨਰ ''ਤੇ ਫਰੰਟ ਕੈਮਰਾ ਦਿੱਤਾ ਜਾਵੇਗਾ। ਵੀਵੋ ਦੀ ਜਾਣਕਾਰੀ ਦੇ ਮੁਤਾਬਕ ਇਸ ''ਚ ਸ਼ਿਓਮੀ ਦਾ ਅਕਟਾ-ਕੋਰ ਪ੍ਰੋਸੈਸਰ ਮੌਜੂਦ ਹੋਵੇਗਾ ਅਤੇ ਇਹ 3ਜੀਬੀ ਰੈਮ ਅਤੇ 64ਜੀਬੀ ਇੰਟਰਨਲ ਸਟੋਰੇਜ ਵੇਰਿਅੰਟ ''ਚ ਉਪਲੱਬਧ ਹੋਵੇਗਾ।