ਭਾਰਤੀ ਬਾਜ਼ਾਰ 'ਚ ਸੈਮਸੰਗ ਨੂੰ ਬਰਾਬਰੀ ਦੀ ਟੱਕਰ ਦੇ ਰਹੀ ਹੈ ਸ਼ਿਓਮੀ

10/19/2017 10:00:36 AM

ਜਲੰਧਰ- ਕੋਰੀਆਈ ਇਲੈਕਟ੍ਰਾਨਿਕ ਕੰਪਨੀ ਸੈਮਸੰਗ ਪਿਛਲੇ ਸਾਢੇ ਚਾਰ ਸਾਲਾਂ ਤੋਂ ਭਾਰਤੀ ਸਮਾਰਟਫੋਨ ਬਾਜ਼ਾਰ 'ਚ ਪਹਿਲੇ ਨੰਬਰ 'ਤੇ ਪਕੜ ਬਣਾਈ ਹੋਈ ਸੀ ਪਰ ਹੁਣ ਇm ਕੰਪਨੀ ਨੂੰ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਬਰਾਬਰੀ ਦੀ ਟੱਕਰ ਦਿੱਤੀ ਹੈ। ਕਾਊਂਟਰਪੁਆਇੰਟ ਰਿਸਰਚ ਦੇ ਐਸੋਸੀਏਟ ਡਾਇਰੈਕਟਰ ਤਰੁਣ ਪਾਠਕ ਨੇ ਦੱਸਿਆ ਹੈ ਕਿ ਸਤੰਬਰ 'ਚ ਖਤਮ ਹੋਏ ਕਵਾਰਟਰ 'ਚ ਸੈਮਸੰਗ ਦੇ 22.8 ਫੀਸਦੀ ਸ਼ੇਅਰ ਸਨ। ਇਸ ਸਮੇਂ 'ਚ ਸ਼ਿਓਮੀ 22.3 ਫੀਸਦੀ ਸ਼ੇਅਰ ਤੋਂ ਸੈਮਸੰਗ ਦੀ ਬਰਾਬਰੀ 'ਤੇ ਪਹੁੰਚ ਗਈ ਹੈ।

ਹਾਂਗਕਾਂਗ ਬੈਸਡ ਰਿਸਰਚ ਫਰਮ ਕਾਊਂਟਰਪੁਆਇੰਟ ਨੇ ਦੱਸਿਆ ਹੈ ਕਿ ਸ਼ਿਓਣੀ ਨੇ ਪਿਛਲੇ ਸਾਲ ਦੇ ਮੁਕਾਬਲੇ 13 ਫੀਸਦੀ ਦਾ ਵਾਧਾ ਹਾਸਿਲ ਕੀਤਾ ਹੈ। ਇਸ ਕੰਪਨੀ ਨੇ ਲਗਾਤਾਰ 32 ਫੀਸਦੀ ਦੇ ਵਾਧੇ ਨਾਲ 40 ਮਿਲੀਅਨ ਯੂਨੀਟਸ ਨੂੰ ਭਾਰਤੀ ਬਾਜ਼ਾਰ 'ਚ ਵੇਚਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਚਾਈਨੀਜ਼ ਕੰਪਨੀ ਨੇ ਭਾਰਤ 'ਚ ਚਾਰ ਗੁਣਾ ਤੱਕ ਜ਼ਿਆਦਾ ਸਮਾਰਟਫੋਨ ਦੀ ਵਿਕਰੀ ਕੀਤੀ ਹੈ। ਕੰਪਨੀ ਨੇ ਦੱਸਿਆ ਹੈ ਕਿ ਭਾਰਤ 'ਚ ਸਭ ਤੋਂ ਜ਼ਿਆਦਾ ਰੈੱਡਮੀ ਨੋਟ 4 ਸ,ਮਾਰਟਫੋਨ ਮਾਡਲ ਵੇਚਿਆ ਗਿਆ ਹੈ।

ਘੱਟ ਕੀਮਤ ਹੋਣ ਦੇ ਕਾਰਨ ਭਾਰਤ 'ਚ ਵਿਕੇ ਸ਼ਿਓਮੀ ਸਮਾਰਟਫੋਨਜ਼ -
ਸ਼ਿਓਣੀ ਇੰਡੀਆ ਦੇ ਹੈਡ ਆਫ ਆਪਰੇਸ਼ਨ ਮਨੂ ਜੈਨ ਨੇ ਦੱਸਿਆ ਹੈ ਕਿ ਇਸ ਸਮੇਂ 'ਚ ਕੰਪਨੀ ਨੇ ਬਿਹਤਰ ਸਪੈਸੀਫਿਕੇਸ਼ਨਜ਼ ਨਵਾਲ ਤਕਰੀਬਨ ਅੱਧੀ ਕੀਮਤ 'ਚ ਸਮਾਰਟਫੋਨਜ਼ ਵੇਚੇ ਹਨ। ਸਾਲ 2016 'ਚ ਸ਼ਿਓਮੀ ਦਾ ਰੇਨੇਵਿਊ 1 ਮਿਲੀਅਨ ਡਾਲਰ ਦਾ ਸੀ। ਕੰਪਨੀ ਨੇ ਆਪਣੇ ਪ੍ਰੋਡਕਟਸ ਨੂੰ ਐਕਸਕਲੂਜ਼ਿਵਲੀ ਤਰੀਕੇ ਤੋਂ ਪਹਿਲਾਂ ਦੋ ਸਾਲ 'ਚ ਆਨਾਲਾਈਨ ਹੀ ਵੇਚਿਆ ਹੈ। ਇਹ ਫੋਨਜ਼ ਆਫਲਾਈਨ ਤਰੀਕੇ ਤੋਂ ਬਸ ਆਪਣੇ ਪਾਰਟਨਰ ਅਤੇ Mi ਸਟੋਰਸ ਦੇ ਰਾਹੀਂ ਹੀ ਵੇਚੇ ਗਏ ਹਨ। ਹੁਣ ਸ਼ਿਓਮੀ ਸੈਮਸੰਗ ਦੀ ਬਰਾਬਰੀ 'ਤੇ ਆ ਗਿਆ ਹੈ ਹੋ ਸਕਦਾ ਹੈ ਸ਼ਿਓਮੀ ਆਉਣ ਵਾਲੇ ਇਕ ਜਾਂ ਦੋ ਮਹੀਨੇ 'ਚ ਸੈਮਸੰਗ ਨੂੰ ਪਿੱਛੇ ਛੱਡ ਜਾਵੇ। 

ਜ਼ਿਕਰਯੋਗ ਹੈ ਕਿ ਜੁਲਾਈ ਤੋਂ ਸਤੰਬਰ ਦੇ ਇਸ ਪੀਰੀਅਡ 'ਚ ਭਾਰਤੀ ਬਾਜ਼ਾਰ 'ਚ ਨੋਕੀਆ ਦੀ ਵੀ ਵਾਪਸੀ ਹੋਈ ਹੈ। HMD ਗਲੋਬਲ ਵੱਲੋਂ ਦੁਬਾਰਾ ਤੋਂ ਸ਼ੁਰੂ ਕੀਤੇ ਗਏ ਇਸ ਬ੍ਰਾਂਡ ਨੇ ਫੀਚਰ ਫੋਨ 'ਚ ਪਕੜ ਬਣਾਈ ਹੈ। ਤਕਰੀਬਨ ਇਕ ਕਵਾਰਟਰ 'ਚ ਹੀ ਕੰਪਨੀ ਮੋਬਾਇਲ ਫੋਨ ਬਾਜ਼ਾਰ 'ਚ ਨਵੰਬਰ 2 'ਤੇ 8 ਫੀਸਦੀ ਸ਼ੇਅਰ ਨਾਲ ਪਹੁੰਚ ਗਈ ਹੈ।