...ਤਾਂ ਸ਼ਾਓਮੀ ਨੇ ਫਿਰ ਕਾਪੀ ਕੀਤਾ ਆਈਫੋਨ ਦਾ ਫੀਚਰ

07/03/2019 4:55:15 PM

ਗੈਜੇਟ ਡੈਸਕ– ਸ਼ਾਓਮੀ ਦੇ ਸਮਾਰਟਫੋਨਜ਼ ’ਚ ਕਈ ਅਜਿਹੇ ਫੀਚਰਜ਼ ਮੌਜੂਦ ਹਨ ਜੋ ਐਪਲ ਦੇ ਆਈਫੋਨ ਤੋਂ ਪ੍ਰੇਰਿਤ ਹਨ। ਇੰਨਾ ਹੀ ਨਹੀਂ Mi ਦੇ ਕੁਝ ਲੈਪਟਾਪ ਡਿਜ਼ਾਈਨ ਦੇ ਮਾਮਲੇ ’ਚ ਬਿਲਕੁਲ ਐਪਲ ਦੇ ਮੈਕਬੁੱਕ ਵਰਗੇ ਹਨ। ਐਪਲ ਨੂੰ ਕਾਪੀ ਕਰਨ ਦੀ ਇਸ ਕੜੀ ਨੂੰ ਅੱਗੇ ਵਦਾਉਂਦੇ ਹੋਏ ਸ਼ਾਓਮੀ ਨੇ ਐਪਲ ਦੇ ਆਈ.ਓ.ਐੱਸ. 12 ’ਚ ਦਿੱਤੇ ਗਏ ‘Memoji’ ਫੀਚਰ ਨੂੰ ਕਾਪੀ ਕੀਤਾ ਹੈ। ਇਸ ਵਿਚ ਮਜੇਦਾਰ ਗੱਲ ਇਹ ਹੈ ਕਿ ਸ਼ਾਓਮੀ ਨੇ ਇਸ ਵਾਰ ਇਸ ਗੱਲ ਨੂੰ ਲੁਕਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਕਿ ਉਸ ਨੇ ਇਹ ਫੀਚਰ ਐਪਲ ਤੋਂ ਕਾਪੀ ਕੀਤਾ ਹੈ। ਅਜਿਹਾ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਸ਼ਾਓਮੀ ਨੇ ਐਪਲ ਦੀ ਤਰ੍ਹਾਂ ਹੀ ਇਸ ਦਾ ਨਾਂ ‘Memoji’ ਰੱਖਿਆ ਹੈ। 

ਸ਼ਾਓਮੀ ਦਾ Memoji ਆਈ.ਓ.ਐੱਸ. ਨਾਲ ਕਾਫੀ ਮਿਲਦਾ-ਜੁਲਦਾ ਹੈ ਅਤੇ ਇਸ ਨਾਲ ਯੂਜ਼ਰਜ਼ ਫਰੰਟ ਕੈਮਰੇ ਦਾ ਇਸਤੇਮਾਲ ਕਰਕੇ 3ਡੀ ਫੋਟੋ ਦਾ ਮਜ਼ਾ ਲੈ ਸਕਦੇ ਹਨ। ਐਪਲ ਨੇ ਪਿਛਲੇ ਸਾਲ ਆਈ.ਓ.ਐੱਸ. 12 ਨੂੰ ਲਾਂਚ ਕੀਤਾ ਸੀ। ਇਸ ਅਪਗ੍ਰੇਡ ’ਚ ਆਈਫੋਨ X ਅਤੇ ਉਸ ਤੋਂ ਉਪਰ ਦੇ ਵੇਰੀਐਂਟਸ ’ਚ ਕੰਪਨੀ ਨੇ Memoji ਨੂੰ ਪੇਸ਼ ਕੀਤਾ ਸੀ। 

ਸ਼ਾਓਮੀ ਅਤੇ ਦੂਜੇ ਐਂਡਰਾਇਡ ਸਮਾਰਟਫੋਨਜ਼ ਲਈ ਇਹ ਕਾਫੀ ਚੰਗੀ ਗੱਲ ਹੈ ਕਿ ਐਪਲ ਦੇ ਇਸ ਕੰਸੈਪਟ ਦਾ ਟ੍ਰੇਡਮਾਰਕ ਨਹੀਂ ਹੈ ਅਤੇ ਦੂਜੀਆਂ ਕੰਪਨੀਆਂ ਇਸ ਵਿਚ ਥੋੜ੍ਹਾ-ਬਹੁਤ ਬਦਲਾਅ ਕਰਕੇ ਆਪਣੇ ਡਿਵਾਈਸਿਜ਼ ’ਚ ਆਫਰ ਕਰ ਸਕਦੀਆਂ ਹਨ। 

ਸ਼ਾਓਮੀ ਨੇ ਆਪਣੇ Memoji ਨੂੰ ਲੇਟੈਸਟ CC9 ਸਮਾਰਟਫੋਨ ’ਚ ਆਫਰ ਕੀਤਾ ਹੈ। ਡਿਜ਼ਾਈਨ ਦੇ ਮਾਮਲੇ ’ਚ ਇਹ ਫੋਨ ਹੁਵਾਵੇਈ-ਪੀ-ਸੀਰੀਜ਼ ਦੇ ਸਮਾਰਟਫੋਨਜ਼ ਵਰਗਾ ਹੀ ਹੈ। ਫੀਚਰਜ਼ਰਜ਼ ਦੀ ਗੱਲ ਕਰੀਏ ਤਾਂ ਕੁਆਲਕਾਮ ਸਨੈਪਡ੍ਰੈਗਨ 710 ਪਰੋਸੈਸਰ ਨਾਲ ਆਉਂਦਾ ਹੈ। ਫੋਨ ’ਚ 6.64 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੈ। ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮੌਜੂਦ ਹੈ ਜਿਸ ਵਿਚ ਇਕ 48 ਮੈਗਾਪਿਕਸਲ ਦਾ ਕੈਮਰਾ, ਇਕ 8 ਮੈਗਾਪਿਕਸਲ ਦਾ ਸੈਂਸਰ ਅਤੇ ਇਕ 2 ਮੈਗਾਪਿਕਸਲ ਦਾ ਕੈਮਰਾ ਹੈ।