Xiaomi ਨੇ ਜਾਰੀ ਕੀਤਾ MIUI 13, ਇਨ੍ਹਾਂ ਸਮਾਰਟਫੋਨਾਂ ਨੂੰ ਮਿਲੇਗੀ ਅਪਡੇਟ

12/29/2021 1:20:34 PM

ਗੈਜੇਟ ਡੈਸਕ– ਸ਼ਾਓਮੀ ਨੇ ਆਪਣੇ ਆਪਰੇਟਿੰਗ ਸਿਸਟਮ ਦੇ ਨਵੇਂ ਵਰਜ਼ਨ MIUI 13 ਨੂੰ ਜਾਰੀ ਕਰ ਦਿੱਤਾ ਹੈ। ਸ਼ਾਓਮੀ ਨੇ ਕਿਹਾ ਕਿ MIUI 13 ਦੀ ਅਪਡੇਟ ਸਭ ਤੋਂ ਪਹਿਲਾਂ Xiaomi 11 Pro, Xiaomi 11 ਅਤੇ Xiaomi 11 Ultra ਵਰਗੇ ਸਮਾਰਟਫੋਨਾਂ ਨੂੰ ਮਿਲੇਗੀ। ਇਸਤੋਂ ਬਾਅਦ MIUI 13 ਦੀ ਗਲੋਬਲ ਅਪਡੇਟ 2022 ਦੀ ਪਹਿਲੀ ਤਿਮਾਹੀ ’ਚ ਜਾਰੀ ਹੋਵੇਗੀ ਜੋ ਕਿ Mi 11, Mi 11 Ultra, Mi 11i, Mi 11X Pro, Mi 11X, Redmi 10, Redmi 10 Prime, Xiaomi 11 Lite 5G NE, Xiaomi 11 Lite NE, Redmi Note 8 (2021), Xiaomi 11T Pro, Xiaomi 11T, Redmi Note 10 Pro, Redmi Note 10 Pro Max, Redmi Note 10, Mi 11 Lite 5G, Mi 11 Lite ਅਤੇ Redmi Note 10 JE ਵਰਗੇ ਸਮਾਰਟਫੋਨਾਂ ਨੂੰ ਮਿਲੇਗੀ। ਦੱਸ ਦੇਈਏ ਕਿ  Xiaomi 12, Xiaomi 12 Pro ਅਤੇ Xiaomi 12X ਦੇ ਨਾਲ MIUI 13 ਪ੍ਰੀ-ਇੰਸਟਾਲ ਮਿਲੇਗਾ।

ਇਹ ਵੀ ਪੜ੍ਹੋ– Xiaomi 12 ਸੀਰੀਜ਼ ਤਹਿਤ ਲਾਂਚ ਹੋਏ 3 ਧਾਕੜ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

ਇਸਤੋਂ ਇਲਾਵਾ ਕੰਪਨੀ ਨੇ Xiaomi 12 ਸੀਰੀਜ਼ ਤਹਿਤ 3 ਸਮਾਰਟਫੋਨ ਵੀ ਲਾਂਚ ਕੀਤੇ ਹਨ ਜਿਨ੍ਹਾਂ ’ਚ Xiaomi 12, Xiaomi 12 Pro ਅਤੇ Xiaomi 12X ਸ਼ਾਮਲ ਹਨ। 

Rakesh

This news is Content Editor Rakesh