ਸਕਰੀਨ ਹੀ ਹੋਵੇਗਾ ਤੁਹਾਡਾ ਸਮਾਰਟਫੋਨ, ਸ਼ਾਓਮੀ ਨੇ ਪੇਟੈਂਟ ਕਰਵਾਇਆ Curved Edge ਡਿਜ਼ਾਈਨ

02/09/2019 5:44:05 PM

ਗੈਜੇਟ ਡੈਸਕ– 2018 ’ਚ ਭਾਰਤੀ ਸਮਾਰਟਫੋਨ ਮਾਰਕੀਟ ਸ਼ੇਅਰ ’ਚ ਸੈਮਸੰਗ ਨੂੰ ਪਿੱਛੇ ਛੱਡਣ ਤੋਂ ਬਾਅਦ ਸ਼ਾਓਮੀ ਨੇ ਆਪਣਾ ਤਾਜ਼ ਬਰਕਰਾਰ ਰੱਖਣ ਦੀ ਤਿਆਰੀ ਕਰ ਲਈ ਹੈ। ਇਕ ਤੋਂ ਬਾਅਦ ਇਕ ਅਪਕਮਿੰਗ ਸਮਾਰਟਫੋਨਜ਼ ਅਤੇ ਇਨੋਵੇਸ਼ੰਸ ਨਾਲ ਸ਼ਾਓਮੀ ਨਾ ਸਿਰਫ ਬਾਜ਼ਾਰ ’ਚ ਹਲਚਲ ਪੈਦਾ ਕਰ ਰਹੀ ਹੈ ਸਗੋਂ ਆਪਣਾ ਯੂਜ਼ਰਬੇਸ ਵੀ ਵਧਾ ਰਹੀ ਹੈ। ਹੁਣ ਸ਼ਾਓਮੀ ਨੇ ਚਾਰੇ ਪਾਸੋਂ ਕਰਵਡ ਐੱਜ ਸਕਰੀਨ ਵਾਲੇ ਸਮਾਰਟਫੋਨ ਡਿਜ਼ਾਈਨ ਦਾ ਪੇਟੈਂਟ ਕਰਵਾਇਆ ਹੈ। ਇਸ ਤੋਂ ਪਹਿਲਾਂ ਸੈਮਸੰਗ ਗਲੈਕਸੀ ਐੱਸ 6 ਐੱਜ ’ਚ ਦੋਵਾਂ ਪਾਸੇ ਕਰਵਡ ਸਕਰੀਨ ਦੇਖਣ ਨੂੰ ਮਿਲੀ ਸੀ। 

ਸੈਮਸੰਗ ਨੇ ਸਭ ਤੋਂ ਪਹਿਲਾਂ ਇਸ ਟੈਕਨਾਲੋਜੀ ਨੂੰ ਆਪਣੇ ਗਲੈਕਸੀ ਨੋਟ ਐੱਜ ਸਮਾਰਟਫੋਨ ’ਚ ਇਕ ਐੱਜ ਦਾ ਇਸਤੇਮਾਲ ਕੀਤਾ ਸੀ, ਜਿਸ ਨੂੰ ਚੰਗਾ ਯੂਜ਼ਰ ਰਿਸਪਾਂਸ ਮਿਲਿਆ ਸੀ। ਉਸ ਤੋਂ ਬਾਅਦ ਆਪਣੇ ਗਲੈਕਸੀ ਐੱਸ6 ਐੱਜ ’ਚ ਲੈਫਟ ਅਤੇ ਰਾਈਟ ਕਰਵਡ ਐੱਜ ਲਿਆਉਣ ਵਾਲਾ ਸੈਮਸੰਗ ਆਪਣੀ ਫਲੈਗਸ਼ਿਪ ਡਿਵਾਈਸਿਜ਼ ’ਚ ਅਜਿਹੇ ਇਨੋਵੇਸ਼ੰਸ ਕਰਦਾ ਰਿਹਾ ਹੈ। ਕਈਹੋਰ ਬ੍ਰਾਂਡਸ ਵੀ ਕਰਵਡ ਐੱਜ ਸਕਰੀਨ ਲਿਆ ਚੁੱਕੇ ਹਨ ਪਰ ਸ਼ਾਓਮੀ ਸੈਮਸੰਗ ਤੋਂ ਇਕ ਕਦਮ ਅੱਗੇ ਜਾ ਕੇ ਸਾਰੇ ਐੱਜ ਕਰਵਡ ਕਰਨ ਦੀ ਤਿਆਰੀ ’ਚ ਹੈ। ਯਾਨੀ ਪੂਰਾ ਫੋਨ ਹੀ ਇਕ ਸਕਰੀਨ ਵਰਗਾ ਹੋਵੇਗਾ। 

PunjabKesari

ਡਿਜ਼ਾਈਨ ਤੋਂ ਪਤਾ ਚੱਲਦਾ ਹੈ ਕਿ ਸਮਾਰਟਫੋਨ ਦਾ ਫਰੇਮ ਨਹੀਂ ਸਗੋਂ ਸਕਰੀਨ ਹੀ ਕਰਵਡ ਹੋਵੇਗੀ। ਸ਼ਾਓਮੀ ਨੇ ਹਾਲ ਹੀ ’ਚ ਵਰਲਡ ਇੰਟਲੈਕਚੁਅਲ ਪ੍ਰਾਪਰਟੀ ਆਫੀਸ (WIPO) ’ਚ ਇਹ ਥਿਓਰੀਟਿਕਲ ਡਿਸਪਲੇਅ ਪੇਟੈਂਟ ਕਰਵਾਇਆ ਹੈ। LetsGoDigital ਦੀ ਮੰਨੀਏ ਤਾਂ ਸ਼ਾਓਮੀ ਅਜਿਹੇ ’ਚ ਫਰੰਟ ਕੈਮਰਾ ਡਿਸਪਲੇਅ ਦੇ ਅੰਦਰ ਜਾਂ ਨਾਲ ਲਗਾ ਸਕਦੀ ਹੈ ਕਿਉਂਕਿ ਸਕਰੀਨ ’ਤੇ ਕੋਈ ਫਰੰਟ ਫੇਸਿੰਗ ਡਿਜ਼ਾਈਨ ’ਚ ਨਹੀਂ ਦਿਸ ਰਿਹਾ। ਰੀਅਰ ਸਾਈਡ ਡਿਊਲ ਕੈਮਰਾ ਸੈੱਟਅਪ ਅਤੇ ਐੱਲ.ਈ.ਡੀ. ਫਲੈਸ਼ ਦਿਖਾਈ ਦੇ ਰਿਹਾ ਹੈ। ਫੋਨ ਦੇ ਬਾਟਮ ’ਚ ਟਾਈਮ-ਸੀ ਪੋਰਟ ਹੈ ਅਤੇ ਫਿੰਗਰਪ੍ਰਿੰਟ ਸੈਂਸਰ ਵੀ ਅਲੱਗ ਨਜ਼ਰ ਨਹੀਂ ਆ ਰਿਹਾ ਹੈ। 


Related News