ਭਾਰਤੀ ਬਾਜ਼ਾਰ ''ਚ ਵਿਕ ਰਹੇ ਹਨ ਸ਼ਾਓਮੀ ਦੇ ਨਕਲੀ ਪ੍ਰੋਡਕਟਸ, ਇੰਝ ਕਰੋ ਪਛਾਣ

12/06/2019 9:44:14 PM

ਗੈਜੇਟ ਡੈਸਕ—ਚੀਨੀ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਕਿਹਾ ਕਿ ਦਿੱਲੀ ਦੇ ਗੱਫਾਰ ਮਾਰਕੀਟ 'ਚੋਂ 13 ਲੱਖ ਰੁਪਏ ਦੇ ਨਕਲੀ ਸ਼ਾਓਮੀ ਪ੍ਰੋਡਕਟਸ ਦਿੱਲੀ ਪੁਲਸ ਨੇ ਬਰਾਮਦ ਕੀਤੇ ਹਨ। ਰਿਪੋਰਟ ਮੁਤਾਬਕ 25 ਦਸੰਬਰ ਨੂੰ ਦਿੱਲੀ ਪੁਲਸ ਨੇ ਗੱਫਾਰ ਮਾਰਕੀਟ ਦੇ ਸਪਲਾਈਰ ਕੋਲੋ ਪ੍ਰੋਡਕਟਸ ਸੀਜ਼ ਕੀਤੇ ਗਏ ਹਨ। ਸ਼ਾਓਮੀ ਇਕ ਪ੍ਰੈੱਸ ਰਿਲੀਜ਼ ਮੁਤਾਬਕ ਕੰਪਨੀ ਨੇ 15 ਨਵੰਬਰ ਨੂੰ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਦਿੱਲੀ ਪੁਲਸ ਨੇ ਗੱਫਾਰ ਮਾਰਕੀਟ 'ਚ ਛਾਪੇ ਮਾਰੀ ਕੀਤੀ ਅਤੇ ਫਿਰ 13 ਲੱਖ ਰੁਪਏ ਦੇ ਨਕਲੀ ਸ਼ਾਓਮੀ ਪ੍ਰੋਡਕਟਸ ਬਰਾਮਦ ਕੀਤੇ ਗਏ।

ਸ਼ਾਓਮੀ ਮੁਤਾਬਕ ਦਿੱਲੀ ਪੁਲਸ ਨੇ 2000 ਤੋਂ ਜ਼ਿਆਦਾ ਸ਼ਾਓਮੀ ਦੇ ਨਕਲੀ ਪ੍ਰੋਡਕਟਸ ਜ਼ਬਤ ਕੀਤੇ। ਪੁਲਸ ਨੇ ਚਾਰ ਦੁਕਾਨਾਂ 'ਤੇ ਛਾਪੇ ਮਾਰੀ ਕਰ ਸ਼ਾਓਮੀ ਦੇ ਨਕਲੀ ਪ੍ਰੋਡਕਟਸ ਜ਼ਬਤ ਕੀਤੇ। ਸ਼ਾਓਮੀ ਨੇ ਕਿਹਾ ਹੈ ਕਿ ਗੱਫਾਰ ਮਾਰਕੀਟ 'ਚ ਇਨ੍ਹਾਂ ਦੁਕਾਨਾਂ 'ਚ ਸ਼ਾਓਮੀ ਦੇ ਨਕਲੀ ਐਕਸੈੱਸਰੀਜ਼ ਦੀ ਵਿਕਰੀ ਹੋ ਰਹੀ ਸੀ। ਚੀਨੀ ਕੰਪਨੀ ਸ਼ਾਓਮੀ ਨੇ ਕਿਹਾ ਕਿ ਬਰਾਮਦ ਕੀਤੇ ਗਏ ਇਨ੍ਹਾਂ ਨਕਲੀ ਪ੍ਰੋਡਕਟਸ 'ਚ ਜ਼ਿਆਦਾਤਰ ਪ੍ਰੋਡਕਟਸ ਇਹ ਹਨ - Mi Powerbanks, Mi Necbands, Mi Travel Adaptor, Mi Earphones Basic, Mi Wireless Headsets, Redmi Air Dots. ।

ਸ਼ਾਓਮੀ ਨੇ ਕਿਹਾ ਕਿ ਪੁਲਸ ਨੇ ਜਦ ਪੁੱਛਗਿੱਛ ਕੀਤੀ ਤਾਂ ਇਹ ਦੁਕਾਨ ਦੇ ਮਾਲਕ ਕਈ ਸਾਲਾਂ ਤੋਂ ਸ਼ਾਓਮੀ ਦੇ ਨਕਲੀ ਪ੍ਰੋਡਕਟਸ ਵੇਚ ਰਹੇ ਸਨ। ਨਕਲੀ ਪ੍ਰੋਡਕਟਸ ਨਾਲ ਕਸਟਮਰਸ ਨੂੰ ਵੀ ਨੁਕਸਾਨ ਹੁੰਦਾ ਹੈ ਜਦਕਿ ਕੰਪਨੀ ਲਈ ਵੀ ਇਹ ਵੱਡੇ ਨੁਕਸਾਨ ਦੀ ਗੱਲ ਹੈ।  ਸ਼ਾਓਮੀ ਨੇ ਇਕ ਪ੍ਰੈੱਸ ਰਿਲੀਜ਼ ਜਾਰੀ ਕਰਕੇ ਦੱਸਿਆ ਹੈ ਕਿ ਕਸਟਮਰਸ ਕਈ ਤਰੀਕਿਆਂ ਨਾਲ ਸ਼ਾਓਮੀ ਦੇ ਨਕਲੀ ਪ੍ਰੋਡਕਟਸ ਦੀ ਪਛਾਣ ਕਰ ਸਕਦੇ ਹਨ।

ਇੰਝ ਕਰ ਸਕਦੇ ਹੋ ਸ਼ਾਓਮੀ ਦੇ ਨਕਲੀ ਪ੍ਰੋਡਕਟਸ ਦੀ ਪਛਾਣ
 Mi Powerbank ਵਰਗੇ ਕੁਝ ਪ੍ਰੋਡਕਟਸ 'ਚ ਸਕਿਓਰਟੀ ਕੋਡਸ ਹੁੰਦੇ ਹਨ ਜਿਸ ਨੂੰ ਸ਼ਾਓਮੀ ਦੀ ਵੈੱਬਸਾਈਟ 'ਤੇ ਚੈੱਕ ਕਰਕੇ ਆਥੈਨਟੀਕੇਟ ਕਰ ਸਕਦੇ ਹਨ।
ਬਾਕਸ ਦੀ ਪੈਕੇਜਿੰਗ ਅਤੇ ਰਿਟੇਲ ਬਾਕਸ ਆਰਿਜਨਲ ਤੋਂ ਵੱਖ ਹੁੰਦੇ ਹਨ ਜਿਨ੍ਹਾਂ ਨੂੰ ਕੰਪਨੀ ਦੀ ਵੈੱਬਸਾਈਟ 'ਤੇ ਜਾ ਕੇ ਚੈੱਕ ਕੀਤਾ ਜਾ ਸਕਦਾ ਹੈ।
ਆਰਿਜਨਲ ਲੋਗੋ ਚੈੱਕ ਕਰਨਾ ਚਾਹੀਦਾ।
ਫਿੱਟਨੈਸ ਨਾਲ ਜੁੜੇ ਸਾਰੇ ਸ਼ਿਓਮੀ ਦੇ ਡਿਵਾਈਸ 'ਚ Mi Fit ਐਪ ਦਾ ਸਪੋਰਟ ਦਿੱਤਾ ਜਾਂਦਾ ਹੈ ਜੇਕਰ ਸਪੋਰਟ ਨਾ ਮਿਲਿਆ ਤਾਂ ਮਤਲਬ ਨਕਲੀ ਹੈ।
ਸ਼ਾਓਮੀ ਦੇ ਆਰਿਜਨਲ ਬੈਟਰੀਜ਼ 'ਚ Li Poly Batteries ਲਿਖਿਆ ਹੋਵੇਗਾ ਜੇਕਰ ਜਿਥੇ Li-ion ਲਿਖਿਆ ਹੈ ਤਾਂ ਸਮਝ ਲਵੋ ਇਹ ਸ਼ਾਓਮੀ ਦਾ ਪ੍ਰੋਡਕਟ ਨਹੀਂ ਹੈ।

Karan Kumar

This news is Content Editor Karan Kumar