Huami ਨੇ ਭਾਰਤ ''ਚ ਲਾਂਚ ਕੀਤੀ Amazfit Verge ਸਮਾਰਟਵਾਚ

Tuesday, Jan 15, 2019 - 12:36 PM (IST)

ਗੈਜੇਟ ਡੈਸਕ- ਸ਼ਾਓਮੀ ਦੇ ਵਿਅਰੇਬਲ ਸਭ ਬਰਾਂਡ Huami ਨੇ ਭਾਰਤ 'ਚ Amazfit Verge ਸਮਾਰਟਵਾਚ ਨੂੰ ਲਾਂਚ ਕੀਤਾ ਹੈ। ਇਸ ਸਮਾਰਟਵਾਚ ਨੂੰ ਅਮੇਜ਼ਾਨ ਐਕਸਕਲੂਜ਼ਿਵ ਵੇਚਿਆ ਜਾਵੇਗਾ ਤੇ ਇਸ ਨੂੰ 11,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਵਾਚ ਦੀ ਸੇਲ 15 ਜਨਵਰੀ ਨਾਲ ਸ਼ੁਰੂ ਹੋ ਗਈ ਹੈ ਤੇ ਬਾਇਰਸ ਇਸ ਨੂੰ Sky Grey,“wilight Blue ਤੇ Moonlight White ਕਲਰ ਆਪਸ਼ਨ 'ਚ ਖਰੀਦ ਸਕਦੇ ਹਨ।

Huami Amazfit Verge 'ਚ 1.3ਇੰਚ ਐਮੋਲੇਡ ਡਿਸਪਲੇਅ ਹੈ ਜਿਸ 'ਚ ਕਾਰਨਿੰਗ ਗਲਾਸ 3 ਤੇ 16 ਕੋਟਿੰਗ ਦਿੱਤੀ ਗਈ ਹੈ। ਸਮਾਰਟਵਾਚ 'ਚ 1.2GHz dual-core ਪ੍ਰੋਸੈਸਰ ਦੇ ਨਾਲ 4.ਜੀ.ਬੀ. ਇਨਬਿਲਟ ਫਲੈਸ਼ ਮੈਮੋਰੀ ਹੈ।

ਸਾਫਟਵੇਅਰ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ Android-based Amazfit OS ਹੈ। ਇਹ ਸਮਾਰਟਵਾਚ iOS 9.0 ਜਾਂ Android 4.4 'ਤੇ ਕਿਸੇ ਵੀ ਓ. ਐੱਸ ਨੂੰ ਸਪੋਰਟ ਕਰਦੀ ਹੈ। Amazfit Verge ਉਨ੍ਹਾਂ ਲੋਕਾਂ ਲਈ ਇਕ ਬਿਹਤਰ ਆਪਸ਼ਨ ਹੈ ਜੋ ਲੋਕ ਆਪਣੀ ਸਿਹਤ ਦੇ ਪ੍ਰਤੀ ਕਾਫ਼ੀ ਜਾਗਰੁਕ ਰਹਿੰਦੇ ਹਨ। ਇਸ ਸਮਾਰਟਵਾਚ 'ਚ 11 sports ਮੋਡ ਹਨ।PunjabKesari ਇਸ 'ਚ ਜੀ. ਪੀ. ਐੱਸ, ਹਾਰਟ ਰੇਟ ਸੈਂਸਰ, ਟ੍ਰੈਕ ਡਿਸਟੈਂਸ, ਪੇਸ, ਕੈਲਰੀਜ਼ ਨੂੰ ਕਾਊਂਟ ਕਰਨ ਵਾਲੇ ਫੀਚਰਸ ਹਨ। ਕੰਪਨੀ ਦਾ ਦਾਅਵਾ ਹੈ ਕਿ ਸਿੰਗਲ ਚਾਰਜ 'ਚ ਇਸ ਸਮਾਰਟਵਾਚ ਦੀ ਬੈਟਰੀ 5 ਦਿਨਾਂ ਤੱਕ ਚੱਲ ਜਾਵੇਗੀ। ਇਹ ਫਿਊਚਰਿਸਟਿੱਕ ਸਮਾਰਟਵਾਚ ਵੁਆਈਸ ਕੰਟਰੋਲ Artificial intelligence (AI) ਦੇ ਨਾਲ ਆਉਂਦੀ ਹੈ। ਤੁਸੀਂ ਇਸ ਸਮਾਰਟਵਾਚ ਦੇ ਰਾਹੀਂ ਕਾਲ ਵੀ ਕਰ ਸਕਦੇ ਹੋ। ਇਹ ਸਮਾਰਟਵਾਚ IP68 ਸਰਟਿਫਾਇਡ ਹੈ ਜੋ ਇਸ ਨੂੰ ਡਸਟ ਤੇ ਮੀਂਹ ਤੋਂ ਬਚਾਉਂਦੀ ਹੈ।


Related News