ਦੁਨੀਆਭਰ ''ਚ iPhone ਦੇ ਇਸ ਮਾਡਲ ਦੀ ਹੋਈ ਖੂਬ ਵਿਕਰੀ, ਐਪਲ ਨੂੰ ਹੋਈ ਰਿਕਾਰਡ ਕਮਾਈ

04/30/2021 12:46:57 AM

ਗੈਜੇਟ ਡੈਸਕ- ਇਸ ਸਾਲ ਐਪਲ ਡਿਵਾਈਸ ਨੂੰ ਰਿਕਾਰਡ ਤੋੜ ਵਿਕਰੀ ਹੋਈ ਹੈ। ਇਸ ਦੌਰਾਨ ਖਾਸਤੌਰ 'ਤੇ ਆਈਫੋਨ 12 ਦੀ ਜਮ ਕੇ ਵਿਕਰੀ ਹੋਈ ਹੈ। ਐਪਲ ਕੰਪਨੀ ਨੇ ਬੁੱਧਵਾਰ ਨੂੰ ਰਿਪੋਰਟ ਕੀਤੀ ਕਿ ਕੰਪਨੀ ਨੂੰ ਪਿਛਲੇ ਤਿੰਨ ਮਹੀਨਿਆਂ (ਜਨਵਰੀ ਤੋਂ ਮਾਰਚ) ਦੌਰਾਨ ਕੁੱਲ 89 ਮਿਲੀਅਨ ਡਾਲਰ ਦੀ ਕਮਾਈ ਹੋਈ ਹੈ। ਇਸ 'ਚ ਕੁੱਲ ਲਾਭ 23.6 ਬਿਲੀਅਨ ਡਾਲਰ ਰਿਹਾ।

ਕੰਪਨੀ ਦੀ ਮੰਨੀਏ ਤਾਂ ਪਿਛਲੇ ਕੁਝ ਮਹੀਨਿਆਂ 'ਚ ਵਰਕ ਫਰੌਮ ਹੋਮ ਦੇ ਚੱਲਦੇ ਵੱਡੇ ਪੱਧਰ 'ਤੇ ਕੰਪਿਊਟਰ ਅਤੇ ਟੈਬਲੇਟ ਦੀ ਵਿਕਰੀ ਹੋਈ ਜਿਸ ਕਾਰਣ ਕੰਪਨੀ ਦੀ ਰਿਕਾਰਡ ਤੋੜ ਕਮਾਈ ਹੋਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜਨਵਰੀ ਤੋਂ ਮਾਰਚ ਦੌਰਾਨ ਆਈਪੈਡ ਦੀ ਵਿਕਰੀ 'ਚ 77 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਆਈਪੈਡ ਦੀ ਕੁੱਲ ਵਿਕਰੀ 7.8 ਬਿਲੀਅਨ ਡਾਲਰ ਰਹੀ। ਉਥੇ ਮੈਕ ਕੰਪਿਊਟਰ ਦੀ ਸੇਲ 'ਚ 69 ਫੀਸਦੀ ਦੇ ਵਾਧੇ ਨਾਲ 9.1 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਐਪਲ ਵੱਲੋਂ ਪਿਛਲੇ ਸਾਲ ਇੰਟੈਲ ਚਿੱਪਸੈਟ ਦੀ ਥਾਂ ਇਨ-ਹਾਊਸ ਐੱਮ1 ਸਿਲਿਕਾਨ ਚਿਪਸੈਟ ਬੇਸਡ ਮੈਕ ਕੰਪਿਊਟਰ ਨੂੰ ਲਾਂਚ ਕੀਤਾ ਸੀ।

ਇਹ ਵੀ ਪੜ੍ਹੋ-'ਭਾਰਤ ਦੀ ਕੋਰੋਨਾ ਸਥਿਤੀ ਨੂੰ ਦੇਖਦੇ ਹੋਏ ਅਫਰੀਕਾ ਨੂੰ ਪਹਿਲਾਂ ਤੋਂ ਕਰਨੀ ਚਾਹੀਦੀ ਤਿਆਰੀ'

ਇਸ ਸਾਲ ਪਹਿਲੀ ਤਿਮਾਰੀ 'ਚ ਐਪਲ ਨੇ 66 ਫੀਸਦੀ ਵਧੇਰੇ ਆਈਫੋਨ ਦੀ ਵਿਕਰੀ ਕੀਤੀ ਹੈ। ਇਸ ਨਾਲ 48 ਮਿਲੀਅਨ ਡਾਲਰ ਦੀ ਕਮਾਈ ਹੋਈ ਹੈ। ਐਪਲ ਨੇ ਪਹਿਲੀ ਵਾਰ ਪਿਛਲੇ ਸਾਲ ਆਈਫੋਨ 12 ਸੀਰੀਜ਼ ਨੂੰ ਲਾਂਚ ਕੀਤਾ ਸੀ। ਐਪਲ ਵੈਰੀਏਬਲਸ ਦੀ ਕਮਾਈ 'ਚ 24 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਜੋ ਵਧ ਕੇ 7.8 ਬਿਲੀਅਨ ਡਾਲਰ ਹੋ ਗਿਆ ਹੈ। ਐਪਲ ਵਾਚ ਦੀ ਦੁਨੀਆਭਰ 'ਚ ਸਭ ਤੋਂ ਵਧੇਰੇ ਸੇਲ ਹੋਈ ਹੈ। ਜੇਕਰ ਰੈਵਿਨਿਊ ਦੀ ਗੱਲ ਕਰੀਏ ਤਾਂ ਐਪਲ ਮਿਊਜ਼ਿਕ ਅਤੇ ਐਪਲ ਟੀ.ਵੀ.+ ਸੇਲ 27 ਫੀਸਦੀ ਵਧ ਕੇ 16.9 ਬਿਲੀਅਨ ਡਾਲਰ ਹੋ ਗਈ ਹੈ।

ਇਹ ਵੀ ਪੜ੍ਹੋ-'ਕੋਰੋਨਾ ਵਿਰੁੱਧ ਇਹ ਵੈਕਸੀਨ ਅਸਰਦਾਰ, ਪਹਿਲੀ ਡੋਜ਼ ਨਾਲ ਘੱਟ ਹੋਇਆ 50 ਫੀਸਦੀ ਖਤਰਾ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News