ਸਭ ਤੋਂ ਸਸਤੀ ਇਲੈਕਟ੍ਰਿਕ ਮੋਪਡ ਭਾਰਤ ’ਚ ਲਾਂਚ, ਕੀਮਤ 20 ਹਜ਼ਾਰ ਰੁਪਏ ਤੋਂ ਵੀ ਘੱਟ

08/14/2020 6:01:58 PM

ਆਟੋ ਡੈਸਕ– ਡਿਟੇਲ ਇਲੈਕਟ੍ਰਿਕ ਮੋਬਿਲਿਟੀ ਨੇ ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਮੋਪਡ Detel Easy ਲਾਂਚ ਕਰ ਦਿੱਤੀ ਹੈ। ਇਸ ਇਲੈਕਟ੍ਰਿਕ ਮੋਪਡ ਦੀ ਟਾਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ। ਇਹੀ ਕਾਰਨ ਹੈ ਕਿ ਇਸ ਨੂੰ ਚਲਾਉਣ ਲਈ ਰਜਿਸਟ੍ਰੇਸ਼ਨ ਦੀ ਵੀ ਲੋੜ ਨਹੀਂ ਹੈ। ਇਸ ਨੂੰ 19,999 ਰੁਪਏ ਦੀ ਕੀਮਤ ’ਚ ਉਤਾਰਿਆ ਗਿਆ ਹੈ। ਇਲੈਕਟ੍ਰਿਕ ਮੋਪਡ ਦੀ ਵਰਤੋਂ ਦਫ਼ਤਰ, ਸ਼ਾਪਿੰਗ ਅਤੇ ਸਿਟੀ ਕਮਿਊਟ ਲਈ ਕੀਤਾ ਜਾ ਸਕਦਾ ਹੈ। ਇਲੈਕਟ੍ਰਿਕ ਮੋਪਡ ਦਾ ਰੱਖ-ਰਖਾਅ ਕਾਫੀ ਆਸਾਨ ਹੈ ਅਤੇ ਇਹ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਚਾਰਜ ਖ਼ਤਮ ਹੋਣ ’ਤੇ ਵੀ ਇਸ ਨੂੰ ਚੈਨ ਪੈਡਨ ਰਾਹੀਂ ਚਲਾਇਆ ਜਾ ਸਕਦਾ ਹੈ। ਕੰਪਨੀ ਮੁਤਾਬਕ, ਇਹ ਨਾ ਸਿਰਫ ਖਰੀਦਣ ’ਚ ਸਸਤੀ ਹੈ, ਸਗੋਂ ਇਸ ਨੂੰ ਚਲਾਉਣ ’ਚ ਖ਼ਰਚਾ ਵੀ ਘੱਟ ਆਏਗਾ। ਤੁਸੀਂ ਇਸ ਨੂੰ ਕੰਪਨੀ ਦੀ ਵੈੱਬਸਾਈਟ ਤੋਂ ਖਰੀਦ ਸਕੋਗੇ। 

ਇਲੈਕਟ੍ਰਿਕ ਮੋਪਡ ’ਚ ਲੱਗੀ ਹੈ 48 ਵੋਲਡ ਦੀ ਬੈਟਰੀ
ਫੀਚਰਜ਼ ਦੀ ਗੱਲ ਕਰੀਏ ਤਾਂ ਇਜ਼ੀ ਮੋਪਡ ’ਚ 48 ਵੋਲਟ 12 ਐਂਪੀਅਰ ਆਵਰ ਦੀ ਲਿਥੀਅਮ ਆਇਨ ਬੈਟਰੀ ਲਗਾਈ ਗਈ ਹੈ। ਫੁਲ ਚਾਰਜ ਹੋ ਕੇ ਇਹ 60 ਕਿਲੋਮੀਟਰ ਤਕ ਚੱਲ ਸਕਦੀ ਹੈ। ਇਸ ਮੋਪਡ ਦੇ ਹੈੱਡਲੈਂਪ ਤੋਂ ਇਲਾਵਾ ਅੱਗੇ ਸਾਮਾਨ ਰੱਖਣ ਲਈ ਟੋਕਰੀ ਵੀ ਲਗਾਈ ਗਈ ਹੈ। ਇਸ ’ਤੇ ਦੋ ਲੋਕ ਆਸਾਮ ਨਾਲ ਬੈਠ ਸਕਦੇ ਹਨ। ਇਸ ਮੋਪਡ ’ਚ ਅੱਗੇ ਟੈਲੀਸਕੋਪਿਕ ਫੋਰਕ ਜਦਕਿ ਪਿੱਛੇ ਸਰਪਿੰਗ ਲੋਡਿਡ ਸਸਪੈਂਸ਼ਨ ਦਿੱਤਾ ਗਿਆ ਹੈ। ਇਹ ਚਾਬੀ ਨਾਲ ਆਨ ਅਤੇ ਆਫ ਹੁੰਦੀ ਹੈ। 

ਦੱਸ ਦੇਈਏ ਕਿ 2017 ’ਚ ਸ਼ੁਰੂ ਹੋਈ ਡਿਟੇਲ ਕੰਪਨੀ ਇਸ ਤੋਂ ਪਹਿਲਾਂ ਦੁਨੀਆ ਦਾ ਸਭ ਤੋਂ ਸਸਤਾ ਐੱਲ.ਈ.ਡੀ. ਟੀਵੀ ਲਾਂਚ ਕਰ ਚੁੱਕੀ ਹੈ ਜਿਸ ਦੀ ਕੀਮਤ ਸਿਰਫ 4,000 ਰੁਪਏ ਹੈ। ਉਥੇ ਹੀ ਦੁਨੀਆ ਦਾ ਸਭ ਤੋਂ ਸਸਤਾ ਫੀਚਰ ਫੋਨ ਵੀ ਇਹੀ ਕੰਪਨੀ ਲਿਆਈ ਸੀ ਜਿਸ ਦੀ ਕੀਮਤ 299 ਰੁਪਏ ਸੀ। 


Rakesh

Content Editor

Related News