ਲਾਸ ਵੇਗਾਸ ''ਚ ਦਿਖਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਲੇਜ਼ਰ ਸ਼ੋਅ

11/22/2017 12:02:55 PM

ਜਲੰਧਰ- ਲਾਸ ਵੇਗਾਸ ਦੇ ਕਨਵੈਂਸ਼ਨ ਸੈਂਟਰ 'ਚ ਦੁਨੀਆ ਦਾ ਸਭ ਤੋਂ ਵੱਡਾ ਲੇਜ਼ਰ ਸ਼ੋਅ ਦਿਖਾਇਆ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸ਼ੋਅ 'ਚ ਇਕੱਠੇ 314 ਲੇਜ਼ਰਸ ਨੂੰ 7 ਮਿੰਟ ਤੱਕ ਚਲਾਇਆ ਗਿਆ, ਉਥੇ ਹੀ ਇਹ ਸ਼ੋਅ ਲਗਾਤਾਰ 30 ਮਿੰਟਾਂ ਤੱਕ ਚੱਲਿਆ। ਇਸ ਲੇਜ਼ਰ ਸ਼ੋਅਰ ਨੂੰ 18 ਨਵੰਬਰ ਨੂੰ ਗਿਨਿਜ਼ ਵਰਲਡ ਰਿਕਾਰਡ 'ਚ ਦਰਜ ਕੀਤਾ ਗਿਆ ਹੈ। 

72 ਘੰਟੇ ਤੱਕ ਲਗਾਤਾਰ ਚੱਲੀਆਂ ਤਿਆਰੀਆਂ
ਇਸ ਸ਼ੋਅ ਨੂੰ ਸ਼ੁਰੂ ਕਰਨ ਤੋਂ ਪਹਿਲਾਂ 72 ਘੰਟੇ ਤੱਕ ਲਗਾਤਾਰ ਤਿਆਰੀਆਂ ਚੱਲੀਆਂ, ਉਥੇ ਹੀ ਕੁਲ ਮਿਲਾ ਕੇ 12 ਟਨ ਭਾਰ ਦੇ ਵੱਖ-ਵੱਖ ਇਕਵਿਪਮੈਂਟਸ ਲਗਾਏ ਗਏ। ਇਸ ਤੋਂ ਇਲਾਵਾ ਲੇਜ਼ਰਸ ਨੂੰ ਇਕੱਠੇ ਚਲਾਉਣ ਲਈ 11 ਕਿਲੋਮੀਟਰ ਤੱਕ ਲੰਬੀ ਤਾਰ ਦਾ ਇਸਤੇਮਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2016 'ਚ ਮਿਲਾਨ 'ਚ ਆਯੋਜਿਤ ਈਵੈਂਟ ਦੌਰਾਨ ਬ੍ਰਿਟੇਨ ਈ.ਆਰ. ਪ੍ਰੋਡਕਸ਼ੰਸ ਨੇ 220 ਲੇਜ਼ਰਸ ਨੂੰ ਇਕੱਠੇ ਚਲਾ ਕੇ ਵਰਲਡ ਰਿਕਾਰਡ ਬਣਾਇਆ ਸੀ।