ਲਾਂਚ ਹੋਇਆ ਦੁਨੀਆ ਦਾ ਸਭ ਤੋਂ ਛੋਟਾ 3ਜੀ ਮੋਬਾਇਲ, ਸਾਈਜ਼ ਜਾਣ ਹੋ ਜਾਓਗੇ ਹੈਰਾਨ

01/10/2020 5:43:56 PM

ਗੈਜੇਟ ਡੈਸਕ– ਜਿਨੀ ਮੋਬਾਇਲਸ ਨੇ ਦੁਨੀਆ ਦਾ ਸਭ ਤੋਂ ਛੋਟਾ ਫੋਨ Zanco tiny t2 ਲਾਂਚ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਇਸ ਫੋਨ ਦਾ ਸਾਈਜ਼ ਇਕ ਅੰਗੂਠੇ ਦੇ ਬਰਾਬਰ ਹੈ। ਦੱਸ ਦੇਈਏ ਕਿ ਇਹ ਫੋਨ Zanco tiny t1 ਦਾ ਹੀ ਅਪਗ੍ਰੇਡਿਡ ਹੈ ਅਤੇ ਇਸ ਵਿਚ ਯੂਜ਼ਰਜ਼ ਨੂੰ ਕੈਮਰੇ ਦੀ ਸੁਵਿਧਾ ਦੇ ਨਾਲ ਹੀ ਕੁਲ 14 ਫੀਚਰਜ਼ ਮਿਲਣਗੇ। ਫੋਨ ਨੂੰ ਯੂ.ਐੱਸ. ਮਾਰਕੀਟ ’ਚ ਲਾਂਚ ਕੀਤਾ ਗਿਆ ਹੈ ਜਿਸ ਨੂੰ ਯੂਜ਼ਰਜ਼ ਅਧਿਕਾਰਤ ਵੈੱਬਸਾਈਟ ਰਾਹੀਂ ਬੁੱਕ ਕਰਵਾ ਸਕਦੇ ਹਨ। 

ਦੁਨੀਆ ਦੇ ਸਭ ਤੋਂ ਛੋਟੇ 3ਜੀ ਮੋਬਾਇਲ Zanco tiny t2 ’ਚ ਸਾਈਜ਼ ਤੋਂ ਇਲਾਵਾ ਇਕ ਹੋਰ ਖਾਸ ਗੱਲ ਹੈ। ਇਸ ਫੋਨ ਦੀ ਮਦਦ ਨਾਲ ਯੂਜ਼ਰਜ਼ ਫੋਟੋਗ੍ਰਾਫੀ ਵੀ ਕਰ ਸਕਦੇ ਹਨ। ਯਾਨੀ ਯੂਜ਼ਰਜ਼ ਇਸ ਛੋਟੇ ਜਿਹੇ ਮੋਬਾਇਲ ਨਾਲ ਫੋਟੋ ਅਤੇ ਵੀਡੀਓ ਕੈਪਚਰ ਕਰ ਸਕਣਗੇ। ਫੋਨ ਦੀ ਕੀਮਤ 14,119 ਡਾਲਰ ਹੈ। 

Zanco tiny t2 ਦੇ ਫੀਚਰਜ਼
ਫੋਨ ਦੇ ਸਾਈਜ਼ ਨੂੰ ਦੇਖ ਕੇ ਤੁਸੀਂ ਸੋਚ ਰਹੇ ਹੋਵੋਗੇ ਕਿ ਫੋਨ ’ਚ ਜ਼ਿਆਦਾ ਫੀਚਰਜ਼ ਨਹੀਂ ਹੋਣਗੇ, ਜਦਕਿ ਇਸ ਫੋਨ ’ਚ ਤੁਹਾਨੂੰ ਵੀਡੀਓ ਰਿਕਾਰਡਿੰਗ ਤੋਂ ਇਲਾਵਾ ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਦੀ ਸੁਪੋਰਟ ਵੀ ਮਿਲੇਗੀ। ਇਸ ਦੀ ਮਦਦ ਨਾਲ ਫੋਨ ਦੀ ਸਟੋਰੇਜ ਨੂੰ 32 ਜੀ.ਬੀ. ਤਕ ਵਧਾਇਆ ਜਾ ਸਕੇਗਾ। ਇਸ ਤੋਂ ਇਲਾਵਾ ਹੋਰ ਫੀਚਰਜ਼ ਦੇ ਤੌਰ ’ਤੇ Zanco tiny t2 ਮੋਬਾਇਲ ਫੋਨ ’ਚ ਐੱਫ.ਐੱਮ. ਰੇਡੀਓ MP3 & MP4 ਫਾਇਲਾਂ, ਪਲੇਅ ਰੈਟਰੋ ਗੇਮਸ, ਅਲਾਰਮ ਕਲਾਕ ਅਤੇ ਕਲੰਡਰ ਦਿੱਤੇ ਗਏ ਹਨ। ਨਾਲ ਹੀ ਇਸ ਵਿਚ ਸਕਿਓਰਿਟੀ ਲਈ ਐੱਸ.ਓ.ਐੱਸ. ਫੀਚਰ ਦੀ ਵੀ ਸੁਵਿਧਾ ਉਪਲੱਬਧ ਹੈ। ਜਦਕਿ ਫੋਨ ’ਚ ਦਿੱਤੇ ਗਏ ਟਾਕ ਐਂਡ ਟੈਕਸਟ ਫੀਚਰ ਦੀ ਮਦਦ ਨਾਲ ਯੂਜ਼ਰਜ਼ ਸਿਰਫ ਬੋਲ ਕੇ ਹੀ ਮੈਸੇਜ ਟਾਈਪ ਕਰ ਸਕਣਗੇ। 

Zanco Tiny t2 ’ਚ ਫੋਟੋਗ੍ਰਾਫੀ ਲਈ ਡਿਊਲ ਫਰੰਟ ਕੈਮਰਾ ਅਤੇ ਰੀਅਰ ਕੈਮਰਾ ਮੌਜੂਦ ਹੈ। ਖਾਸ ਗੱਲ ਹੈ ਕਿ ਫੋਟੋ ਕਲਿੱਕ ਕਰਨ ਤੋਂ ਬਾਅਦ ਤੁਸੀਂ ਐੱਸ.ਡੀ. ਕਾਰਡ ਦੀ ਮਦਦ ਨਾਲ ਫੋਟੋ ਨੂੰ ਸਿੱਧਾ ਆਪਣੇ ਦੂਜੇ ਫੋਨ ’ਚ ਟਰਾਂਸਫਰ ਕਰ ਸਕੋਗੇ। ਇਸ ਦੇ ਨਾਲ ਹੀ ਡਿਵਾਈਸ ’ਚ ਇਸਤੇਮਾਲ ਕੀਤੀ ਗਈ ਬੈਟਰੀ ਕੰਪਨੀ ਮੁਤਾਬਕ, ਇਕ ਵਾਰ ਚਾਰਜ ਕਰਨ ’ਤੇ 6 ਘੰਟੇ ਆਸਾਨੀ ਨਾਲ ਚੱਲ ਸਕਦੀ ਹੈ। ਨਾਲ ਹੀ ਬੈਟਰੀ ਦਾ ਸਟੈਂਡਬਾਈ ਟਾਈਮ 7 ਦਿਨ ਹੈ।