McLaren ਨੇ ਸ਼ੋਕੇਸ klr ਸਭਤੋਂ ਮਹਿੰਗੀ ਸੁਪਰਕਾਰ, ਕੀਮਤ ਜਾਣ ਕੇ ਰਹਿ ਜਾਣਗੇ ਹੈਰਾਨ

01/15/2017 1:30:37 PM

ਜਲੰਧਰ - ਬ੍ਰੀਟੀਸ਼ ਕਾਰ ਨਿਰਮਾਤਾ ਕੰਪਨੀ McLaren ਪੂਰੀ ਦੁਨੀਆ ''ਚ ਕਾਰਬਨ-ਫਾਇਬਰ, ਮੈਗਨੀਸ਼ਿਅਮ ਅਤੇ ਐਲੁਮੀਨਿਅਮ ਨਾਲ ਬਣਾਈ ਗਈ ਮਹਿੰਗੀ ਕਾਰਾਂ ਨੂੰ ਲੈ ਕੇ ਮਸ਼ਹੂਰ ਹੈ। ਕੰਪਨੀ ਨੇ ਹਾਲ ਹੀ ''ਚ ਆਪਣੀ ਸਭ ਤੋਂ ਮਹਿੰਗੀ ਕਾਰ McLaren 675LT ਨੂੰ ਸ਼ੋਅ-ਕੇਸ ਕੀਤਾ ਹੈ। ਜਾਣਕਾਰੀ ਦੇ ਮੁਤਾਬਕ ਰੈਗੂਲਰ 675LT ਕਾਰ ਦੀ ਕੀਮਤ  $372,000 (ਕਰੀਬ 2.53 ਕਰੋੜ) ਰੁਪਏ ਹੈ, ਪਰ ਕਾਰਬਨ ਸੀਰੀਜ ਦੇ ਇਸ ਨਵੇਂ ਮਾਡਲ ਦੀ ਕੀਮਤ  $820,000 (ਕਰੀਬ 5.59 ਕਰੋੜ ਰੁਪਏ) ਰੱਖੀ ਗਈ ਹੈ।

 

ਰਿਪੋਰਟ ''ਚ ਦੱਸਿਆ ਗਿਆ ਹੈ ਕਿ ਯੂ. ਕੇ ''ਚ ਸਥਿਤ ਮੈਕਲਾਰੇਨ ਟੈਕਨਾਲੋਜੀ ਸੈਂਟਰ ''ਚ ਇਸ ਕਾਰ ਦੇ ਪਾਰਟਸ ਨੂੰ ਕੰਬਾਇਨ ਕਰਨ ''ਚ 100 ਘੰਟਿਆਂ ਦਾ ਸਮਾਂ ਲਗਾ ਹੈ। ਜਿਸ ਦਾ ਸਿਰਫ ਇਕ ਹੀ ਟੀਚਾ ਸੀ ਕੰਪਨੀ ਦੀ ਹੁੱਣ ਤੱਕ ਦੀ ਸਭ ਤੋਂ ਬਿਹਤਰੀਨ ਕਾਰ ਬਣਾਉਣਾ ਜਿਸ ''ਚ McLaren 675LT ਦੀ ਟੀਮ ਕਾਮਯਾਬ ਰਹੀ।  

ਖਾਸਿਅਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਕਾਰ ਦੇ ਪੇਂਟ ਨੂੰ ਬਲੂ ਕਾਰਬਨ ਫਾਇਬਰ ਵੇਵ ਨਾਲ ਬਣਾਇਆ ਗਿਆ ਹੈ ਜੋ ਇਸ ਨੂੰ ਦੁਨੀਆ ''ਚ ਮੌਜੂਦ ਸਾਰੀਆਂ ਕਾਰਾਂ ਦੇ ਰੰਗਾਂ ਤੋਂ ਅਲਗ ਬਣਾਉਂਦਾ ਹੈ। ਇਸ ਤੋਂ ਇਲਾਵਾ ਇਸ ਕਾਰਬਨ ਮਾਡਲ ''ਚ ਗੋਲਡ ਨਾਲ ਬਣੇ ਅਲੌਏ ਵ੍ਹੀਲਸ ਅਤੇ ਡੈਸ਼ਬੋਰਡ ''ਤੇ ਗੋਲਡ ਡਾਇਲ ਦਿੱਤਾ ਗਿਆ ਹੈ। ਇੰਜਣ ਦੀ ਗੱਲ ਕੀਤੀ ਜਾਵੇ ਤਾਂ McLaren 675LT ਕਾਰਬਨ ''ਚ 3.8-ਲਿਟਰ ਟਵਿਨ ਟਰਬੋਚਾਰਜਡ V8 ਇੰਜਣ ਲਗਾ ਹੈ ਜੋ 675bhp ਦੀ ਪਾਵਰ ਜਨਰੇਟ ਕਰਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕਾਰ 0 ਤੋਂ 100 ਕਿ. ਮੀ. ਪ੍ਰਤੀ. ਘੰਟੇ ਦੀ ਰਫਤਾਰ ਫੜਨ ''ਚ ਸਿਰਫ਼ 2.9 ਸੈਕਿੰਡਸ ਦਾ ਸਮਾਂ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 326 ਕਿ. ਮੀ . ਪ੍ਰਤੀ. ਘੰਟੇ ਦੀ ਹੈ।