ਸੋਸ਼ਲ ਮੈਸੇਜ਼ਿੰਗ ਐਪ Uhssup ਦੇ ਨਾਲ ਸੈਮਸੰਗ ਲਾਂਚ ਕਰੇਗਾ ਆਪਣਾ ਇਹ ਸਮਾਰਟਫੋਨ

02/22/2018 8:30:21 AM

ਜਲੰਧਰ-ਸੈਮਸੰਗ ਦੇ ਫਲੈਗਸ਼ਿਪ ਗੈਲੇਕਸੀ S9 ਸਮਾਰਟਫੋਨ ਨੂੰ ਲੈ ਕੇ ਹੁਣ ਤੱਕ ਬਹੁਤ ਲੀਕ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਰਿਪੋਰਟ ਅਨੁਸਾਰ ਹੁਣ ਇਹ ਸਾਹਮਣੇ ਆਇਆ ਹੈ ਕਿ ਗੈਲੇਕਸੀ S9 ਸਮਾਰਟਫੋਨ 'ਚ 

 

ਸੈਮਸੰਗ ਦੇ ਨਵੇਂ ਸੋਸ਼ਲ ਮੈਸੇਜ਼ਿੰਗ ਐਪ Uhssup ਨਾਲ ਲਾਂਚ ਹੋਵੇਗਾ। ਇਹ ਐਪ ਫੋਨ 'ਚ ਪ੍ਰੀ-ਲੋਡਿਡ ਮਿਲੇਗਾ। ਇਸ ਐਪ ਦੇ ਰਾਹੀਂ ਫੇਸਬੁੱਕ ਮੈਸੰਜ਼ਰ ਅਤੇ ਵੱਟਸਐਪ ਦੇ ਵਾਂਗ ਲਾਈਵ ਲੋਕੇਸ਼ਨ ਸ਼ੇਅਰ ਕੀਤੀ ਜਾ ਸਕੇਗੀ ਅਤੇ ਯੂਜ਼ਰਸ ਚੈਟ ਕਰ ਸਕਣਗੇ। ਇਸ ਐਪ ਨੂੰ ਕੋਰੀਅਨ ਮਾਰਕੀਟ 'ਚ ਲਾਂਚਿੰਗ ਦੇ ਲਈ ਸੈਮਸੰਗ ਸੋਸ਼ਲ ਨਾਂ ਨਾਲ ਰਜ਼ਿਸਟਰੇਸ਼ਨ ਵੀ ਕਰਵਾਇਆ ਹੈ।

 

ਹੁਣ ਤੱਕ ਬਹੁਤ ਸਾਰੀਆਂ ਰਿਪੋਰਟ ਮੁਤਾਬਿਕ ਗੈਲੇਕਸੀ S9 ਸਮਾਰਟਫੋਨ 'ਚ 5.8 ਇੰਚ ਦੀ ਡਿਸਪਲੇਅ , ਕਵਾਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ , 4 ਜੀ. ਬੀ. ਅਤੇ 6 ਜੀ. ਬੀ. ਰੈਮ ਨਾਲ 64 ਜੀ. ਬੀ. ਸਟੋਰੇਜ , 12 ਮੈਗਾਪਿਕਸਲ ਦਾ ਡਿਊਲ ਕੈਮਰਾ ਸੈੱਟਅਪ ਅਤੇ 8 ਮੈਗਾਪਿਕਸਲ ਦਾ ਫ੍ਰੰਟ ਕੈਮਰੇ ਨਾਲ ਲਾਂਚ ਹੋਵੇਗਾ। ਇਸ ਫੋਨ 'ਚ 3000mAh ਦੀ ਬੈਟਰੀ ਮਿਲੇਗੀ, ਜੋ ਫਾਸਟ ਚਾਰਜ਼ਿੰਗ ਨੂੰ ਸਪੋਰਟ ਕਰੇਗੀ।