ਇਸ ਵੋਟਿੰਗ ਐਪ ਦੇ 4 ਕਰੋੜ ਯੂਜ਼ਰਜ਼ ਦਾ ਨਿੱਜੀ ਡਾਟਾ ਲੀਕ

05/23/2020 4:48:49 PM

ਗੈਜੇਟ ਡੈਸਕ— 5 ਸਾਲ ਪਹਿਲਾਂ ਦੇ ਮੁਕਾਬਲੇ ਹੁਣ ਹੈਕਿੰਗ ਦੀਆਂ ਘਟਨਾਵਾਂ ਕਾਫੀ ਵਧ ਗਈਆਂ ਹਨ। ਆਏ ਦਿਨ ਫੇਸਬੁੱਕ ਡਾਟਾ ਲੀਕ ਦੀਆਂ ਰਿਪੋਰਟਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਇਕ ਅਜਿਹੀ ਐਪ ਦੀ ਵਰਤੋਂ ਕਰਨ ਵਾਲੇ ਯੂਜ਼ਰਜ਼ ਦਾ ਡਾਟਾ ਲੀਕ ਦੀ ਖਬਰ ਆਈ ਹੈ ਜੋ ਇਕਦਮ ਵੱਖਰੀ ਹੈ। ਇਕ ਹੈਕਰ ਨੇ 'ਵਿਸ਼ਬੋਨ' ਦੇ 4 ਕਰੋੜ ਯੂਜ਼ਰਜ਼ ਦਾ ਡਾਟਾ ਚੋਰੀ ਕਰ ਲਿਆ ਹੈ। ਦੱਸ ਦੇਈਏ ਕਿ ਵਿਸ਼ਬੋਨ ਇਕ ਵੋਟਿੰਗ ਐਪ ਹੈ ਜਿਸ 'ਤੇ ਲੋਕ ਪ੍ਰੋਡਕਟਸ ਬਾਰੇ ਆਪਣੀ-ਆਪਣੀ ਰਾਏ ਦਿੰਦੇ ਹਨ। 



ਵਿਸ਼ਬੋਨ ਦੇ ਲੀਕ ਹੋਏ 4 ਕਰੋੜ ਯੂਜ਼ਰਜ਼ ਦੇ ਡਾਟਾ ਨੂੰ ਕਈ ਹੈਕਿੰਗ ਫਰਮਾਂ 'ਤੇ ਵੇਚਿਆ ਜਾ ਰਿਹਾ ਹੈ। ਵਿਕ ਰਹੇ ਡਾਟਾ 'ਚ ਯੂਜ਼ਰਜ਼ ਨੇਮ, ਈਮੇਲ, ਫੋਨ ਨੰਬਰ, ਦੇਸ਼/ਰਾਜ/ਸ਼ਹਿਰ ਅਤੇ ਪਾਸਵਰਡ ਦੀ ਵੀ ਜਾਣਕਾਰੀ ਸ਼ਾਮਲ ਹਨ। ਹੈਕਰਾਂ ਦਾ ਦਾਅਵਾ ਹੈ ਕਿ ਪਾਸਵਰਡ ਨੂੰ ਐੱਸ.ਐੱਚ.ਏ. 1 ਫਾਰਮੇਟ 'ਚ ਰੱਖਿਆ ਗਿਆ ਹੈ, ਜਦਕਿ Z4Net ਦੇ ਹੱਥ ਜੋ ਸੈਂਪਲ ਲੱਗਾ ਹੈ, ਉਸ ਮੁਤਾਬਕ, ਪਾਸਵਰਡ ਐੱਮ.ਡੀ. 5 ਫਾਰਮੇਟ 'ਚ ਹੈ। ਦੱਸ ਦੇਈਏ ਕਿ ਐੱਮ.ਡੀ. 5 ਪਾਸਵਰਡ ਦਾ ਸਭ ਤੋਂ ਕਮਜ਼ੋਰ ਫਾਰਮੇਟ ਹੈ। ਇਸ ਫਾਰਮੇਟ 'ਚ ਪਾਸਵਰਡ ਸਧਾਰਣ ਟੈਕਸਟ ਦੇ ਰੂਪ 'ਚ ਰਹਿੰਦਾ ਹੈ। ਲੀਕ ਹੋਏ ਡਾਟਾ 'ਚ ਯੂਜ਼ਰਜ਼ ਦੀ ਪ੍ਰੋਫਾਈਲ ਯੂ.ਆਰ.ਐੱਲ., ਪੋਲ ਹਿਸਟਰੀ ਤਕ ਸ਼ਾਮਲ ਹੈ। ਹੈਕਰ ਦਾ ਦਾਅਵਾ ਹੈ ਕਿ ਇਸ ਸਾਲ ਜਨਵਰੀ 'ਚ ਹੀ ਡਾਟਾ ਚੋਰੀ ਕੀਤਾ ਗਿਆ ਹੈ। ਲੀਕ ਡਾਟਾ 'ਚ ਯੂਜ਼ਰਜ਼ ਦੇ ਰਜਿਸਟ੍ਰੇਸ਼ਨ ਦਾ ਮਹੀਨਾ ਜਨਵਰੀ 2020 ਹੈ, ਹਾਲਾਂਕਿ ਇਥੇ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕਿਸੇ ਆਮ ਆਦਮੀ ਨੇ ਡਾਟਾ ਲੀਕ ਕੀਤਾ ਹੈ ਜਾਂ ਫਿਰ ਇਹ ਕਿਸੇ ਹੈਕਰ ਦਾ ਕਾਰਨਾਮਾ ਹੈ। 



ਇਸ ਲੀਕ ਰਾਹੀਂ ਕਰੀਬ 10 ਕੰਪਨੀਆਂ ਦਾ 1.5 ਅਰਬ ਤੋਂ ਜ਼ਿਆਦਾ ਡਾਟਾ ਵੇਚਿਆ ਜਾ ਰਿਹਾ ਹੈ। ਜ਼ਿਆਦਾਤਰ ਡਾਟਾ ਉਨ੍ਹਾਂ ਕੰਪਨੀਆਂ ਦੇ ਹਨ ਜੋ ਪਿਛਲੇ ਸਾਲ ਹੈਕਿੰਗ ਦਾ ਸ਼ਿਕਾਰ ਹੋਈਆਂ ਸਨ। ਦੱਸ ਦੇਈਏ ਕਿ ਵਿਸ਼ਬੋਨ ਸਾਲ 2017 'ਚ ਵੀ ਹੈਕ ਹੋਈ ਸੀ, ਜਿਸ ਵਿਚ 0.2 ਕਰੋੜ ਯੂਜ਼ਰਜ਼ ਦਾ ਡਾਟਾ ਲੀਕ ਹੋਇਆ ਸੀ।

Rakesh

This news is Content Editor Rakesh