ਤੁਹਾਡਾ ਸਮਾਰਟਫੋਨ ਇਸ ਕਮਰੇ ''ਚ ਪਹੁੰਚਦੇ ਹੀ ਆਪਣੇ-ਆਪ ਹੋਣ ਲੱਗੇਗਾ ਚਾਰਜ

02/25/2017 12:01:42 PM

ਜਲੰਧਰ- ਵਾਇਰਲੈੱਸ ਚਾਰਜਿੰਗ ਦੇ ਬਾਰੇ ''ਚ ਸੁਣਨਾ ਕੋਈ ਹੈਰਾਨੀ ਨਹੀਂ ਹੈ ਪਰ ਇਸ ਲਈ ਫੋਨ ਨੂੰ ਇਕ ਖਾਸ ਡਿਵਾਈਸ ਦੇ ਉੱਪਰ ਰੱਖਦਾ ਹੈ, ਪਰ ਡਿਜ਼ਨੀ ਦੀ ਖੋਜਕਾਰਾਂ ਟੀਮ ਨੇ ਅਜਿਹੀ ਤਕਨੀਕ ਤਿਆਰ ਕੀਤੀ ਹੈ, ਜਿਸ ਨਾਲ ਤੁਹਾਡਾ ਪੂਰਾ ਘਰ ਇਕ ਬਿਨਾ ਤਾਰ ਵਾਲੇ ਚਾਰਜਰ ਦੀ ਸ਼ਕਲ ਲੈ ਲਵੇਗਾ। ਇਹ ਤਕਨੀਕ ਨਾ ਸਿਰਫ ਸਮਾਰਟਫੋਨ ਸਗੋਂ ਘਰ ਮੌਜੂਦ ਬੈਟਰੀ ਵਾਲੀਆਂ ਸੀਰੀਆਂ ਚੀਜ਼ਾਂ ਨੂੰ ਚਾਰਜ ਕਰਨ ''ਚ ਸਮਰੱਥ ਹੈ। ਆਓ ਜਾਣਦੇ ਹਾਂ ਇਸ ਤਕਨੀਕ ਦੇ ਬਾਰੇ ''ਚ। 
ਇਸ ਪ੍ਰਯੋਗ ਲਈ ਡਿਜ਼ਨੀ ਖੋਜਕਾਰਾਂ ਨੇ ਇਕ 16x16 ਫੁੱਟ ਕਮਰੇ ''ਤੇ ਪਰੀਖਣ ਕੀਤਾ। ਖੋਜਕਾਰਾਂ ਦੇ ਮੁਤਾਬਕ ਕਮਰੇ ਦੇ ਵਿਚਕਾਰ ਇਕ ਕਾਪਰ ਖੰਬਾ ਲਿਆ ਗਿਆ ਹੈ। ਇਸ ਖੰਬੇ ''ਚ 15 ਡਿਵਾਈਸ ਨੂੰ ਚਾਰਜ ਕਰਨ ਦੀ ਸਮਰੱਥਾ ਹੈ। ਨਾਲ ਹੀ ਕਮਰੇ ਦੀਆਂ ਕੰਦਾਂ ''ਤੇ ਐਲੂਮੀਨੀਅਮ ਦੀ ਪਤਲੀ ਪਰਤ ਚੜਾਈ ਗਈ ਹੈ। ਇਸ ਨਾਲ ਮੈਗਨੀਟ ਫੀਲਡ ''ਚ ਤਬਦੀਲ ਹੋਈ ਫਰੀਕੁਇੰਸੀ ਕਮਰੇ ਦੇ ਅੰਦਰ ਹੀ ਬਣੀ ਰਹਿੰਦੀ ਹੈ। ਇਹ ਠੀਕ ਵਾਈ-ਫਾਈ ਦੀ ਤਰ੍ਹਾਂ ਹੀ ਹੈ, ਜੋ ਇਸਤੇਮਾਲ ਕਰਨ ਤੋਂ ਬਾਅਦ ਹੀ ਖਤਮ ਹੋਵੇਗੀ। ਨਹੀਂ ਤਾਂ ਇਹ ਕਮਰੇ ਦੇ ਅੰਦਰ ਘੁੰਮਦੀ ਰਹੇਗੀ।
ਕਮਰੇ ਦੇ ਬਾਹਰ ਤੱਕ ਆਉਂਦੀ ਹੈ ਫਰੀਕੁਇੰਸੀ -
ਕਮਰੇ ਦੇ ਬਾਹਰ ਇਕ ਖਾਸ ਪ੍ਰਕਾਰ ਦਾ ਜਨਰੇਟਰ ਲਾਇਆ ਗਿਆ ਹੈ, ਜੋ ਇਕ ਪਾਈਪ ਦੇ ਮਾਧਿਅਮ ਤੋਂ ਕਾਪਰ ਦੇ ਖੰਬੇ ਤੱਕ ਫਰੀਕੁਇੰਸੀ ਪਹੁੰਚਾਉਂਦਾ ਹੈ। ਇਸ ਤੋਂ ਬਾਅਦ ਉਸ ਕਾਪਰ ਦੇ ਖੰਬੇ ਨਾਲ ਡਿਵਾਈਸ ਨੂੰ ਚਾਰਜ ਕਰਨ ਵਾਲੀਆਂ ਤਰੰਗਾਂ ਕਮਰੇ ਦੇ ਚਾਰੇ ਪਾਸੇ ਫੈਲਦੀਆਂ ਹਨ। ਕਾਪਰ ਦੇ ਪਿਲਰ ਨਾਲ ਨਿਕਲਣ ਵਾਲਾ ਮੈਗਨੇਟਿਕ ਫੀਲਡ ਰਿਸੀਵਰ ਤੱਕ ਪਹੁੰਚਣ ਤੋਂ ਬਾਅਦ ਆਪਣੇ-ਆਪ ਪਾਵਰ ''ਚ ਬਦਲ ਜਾਂਦਾ ਹੈ ਅਤੇ ਇਸ ਨੂੰ ਚਾਰਜ ਕਰਦਾ ਹੈ। 
ਕਾਪਰ ਦੇ ਖੰਬੇ ਕੋਲ ਜਾਣਾ ਖਤਰਨਾਕ -
ਅਮਰੀਕਾ ''ਚ ''ਡਿਜ਼ਨੀ ਖੋਜ'' ਦੇ ਪ੍ਰਧਾਨ ਖੋਜਕਾਰਾਂ ਅਤੇ ਸਹਾਇਕ ਪ੍ਰਯੋਗਸ਼ਾਲਾਂ ਨਿਰਦੇਸ਼ਕ ਐਲਨਸਨ ਸੈਂਪਲ ਨੇ ਦੱਸਿਆ ਹੈ ਕਿ ਇਨਸਾਨ ਨੂੰ ਇਸ ਕਾਪਰ ਦੇ ਖੰਬੇ ਤੋਂ 46 ਸੈਂਟੀਮੀਟਰ ਦੂਰ ਰਹਿਣਾ ਚਾਹੀਦਾ। ਇਸ਼ ਖੰਬੇ ਦੇ ਜ਼ਿਆਦਾ ਕੋਲ ਆਉਣਾ ਲੋਕਾਂ ਦੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਲਈ ਵਿਗਿਆਨੀਆਂ ਨੇ ਇਸ ਖੰਬੇ ਕੋਲ ਅਜਿਹੇ ਸੈਂਸਰ ਲਾਏ ਹਮ, ਜੋ ਉਨ੍ਹਾਂ ਕੋਲ ਆਉਂਦੇ ਹੀ ਮੈਗਨੇਟਿਡ ਫੀਲਡ ਨੂੰ ਬੰਦ ਕਰ ਦਿੰਦੇ ਹਨ।