ਬੁਰੀ ਖਬਰ! ਬੰਦ ਹੋਣ ਜਾ ਰਿਹੈ Windows 7, ਨਹੀਂ ਮਿਲੇਗੀ ਕੋਈ ਸਪੋਰਟ

11/27/2019 1:17:56 PM

ਗੈਜੇਟ ਡੈਸਕ– ਵਿੰਡੋਜ਼ 7 ਦਾ ਇਸਤੇਮਾਲ ਕਰਨ ਵਾਲਿਆਂ ਲਈ ਬੁਰੀ ਖਬਰ ਹੈ। ਮਾਈਕ੍ਰੋਸਾਫਟ ਨੇ ਦੱਸਿਆ ਹੈ ਕਿ ਕੰਪਨੀ ਵਿੰਡੋਜ਼ 7 ਦੀ ਸਪੋਰਟ ਖਤਮ ਕਰ ਰਹੀ ਹੈ। ਮਾਈਕ੍ਰੋਸਾਫਟ ਦੇ ਸਪੋਰਟ ਪੇਜ ਤੋਂ ਮਿਲੀ ਜਾਣਕਾਰੀ ਮੁਤਾਬਕ, ਮਾਈਕ੍ਰੋਸਾਫਟ ਨੇ 22 ਅਕਤੂਬਰ, 2009 ਨੂੰ ਵਿੰਡੋਜ਼ 7 ਰਿਲੀਜ਼ ਕਰ ਕੇ ਇਸ ਨੂੰ 10 ਸਾਲ ਤਕ ਸਪੋਰਟ ਦੇਣ ਦਾ ਵਾਅਦਾ ਕੀਤਾ ਸੀ। ਸਮਾਂ ਮਿਆਦ ਖਤਮ ਹੁੰਦੇ ਹੀ ਕੰਪਨੀ 14 ਜਨਵਰੀ, 2020 ਨੂੰ ਇਸ ਲਈ ਸਪੋਰਟ ਬੰਦ ਕਰ ਦੇਵੇਗੀ, ਯਾਨੀ ਇਸ ਤੋਂ ਬਾਅਦ ਵਿੰਡੋਜ਼ 7 ਲਈ ਕੰਪਨੀ ਕੋਈ ਤਕਨੀਕੀ ਸਪੋਰਟ ਅਤੇ ਵਿੰਡੋ ਅਪਡੇਟ ਨਹੀਂ ਦੇਵੇਗੀ। ਦੇਸ਼ ’ਚ ਜ਼ਿਆਦਾਤਰ ਕੰਪਿਊਟਰਜ਼ ਅਤੇ ਏ.ਟੀ.ਐੱਮ. ਮਸ਼ੀਨਾਂ ’ਚ ਵਿੰਡੋਜ਼ 7 ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਅਜਿਹੇ ’ਚ ਜੇਕਰ ਇਸ ਦੇ ਅਪਡੇਟਸ ਮਿਲਣਦੇ ਬੰਦ ਹੋ ਜਾਂਦੇ ਹਨ ਤਾਂ ਇਸ ਨਾਲ ਸਕਿਓਰਿਟੀ ਇਸ਼ੂ ਹੋ ਸਕਦੇ ਹਨ। 

ਮਾਈਕ੍ਰੋਸਾਫਟ ਨੇ ਦਿੱਤੀ ਇਹ ਸਲਾਹ
ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਐਕਸਟੈਂਡਿਡ ਸਪੋਰਟ ਦੇ ਖਤਮ ਹੋਣ ਤੋਂ ਬਾਅਦ ਕੰਪਿਊਟਰ ਕੰਮ ਕਰਨਾ ਬੰਦ ਨਹੀਂ ਕਰਨਗੇ ਪਰ ਯੂਜ਼ਰਜ਼ ਨੂੰ ਇਸ ਵਿਚ ਸਕਿਓਰਿਟੀ ਅਪਡੇਟਸ ਮਿਲਣੇ ਬੰਦ ਹੋ ਜਾਣਗੇ। ਇਸ ਦਾ ਮਤਲਬ ਵਿੰਡੋਜ਼ 7 ’ਤੇ ਚੱਲ ਰਹੇ ਡਿਵਾਈਸਿਜ਼ ’ਚ ਵਾਈਰਸ ਅਤੇ ਮਾਲਵੇਅਰ ਦਾ ਖਤਰਾ ਬਹੁਤ ਵੱਧ ਜਾਵੇਗਾ। ਕੰਪਨੀ ਨੇ ਯੂਜ਼ਰਜ਼ ਨੂੰ ਸਲਾਹ ਦਿੱਤੀ ਹੈ ਕਿ ਸਕਿਓਰਿਟੀ ਰਿਸਕ ਅਤੇ ਵਾਈਰਸ ਤੋਂ ਬਚਣ ਲਈ ਉਹ ਖਦ ਨੂੰ ਵਿੰਡੋਜ਼ 10 ’ਚ ਅਪਗ੍ਰੇਡ ਕਰ ਲੈਣ। 

ਮਾਰਚ 2019 ’ਚ ਕੀਤਾ ਸੀ ਐਲਾਨ
ਇਸੇ ਸਾਲ ਮਾਰਚ 2019 ’ਚ ਮਾਈਕ੍ਰੋਸਾਫਟ ਨੇ ਆਪਣੇ ਬਲਾਗ ’ਚ ਵਿੰਡੋਜ਼ 7 ਲਈ ਸਪੋਰਟ ਬੰਦ ਹੋਣ ਦੀ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਸੀ ਕਿ 2019 ਦੇ ਅੰਤ ਤਕ ਉਹ ਯੂਜ਼ਰਜ਼ ਨੂੰ ਨੋਟੀਫਿਕੇਸ਼ਨ ਭੇਜਣਾ ਸ਼ੁਰੂ ਕਰੇਗੀ। ਮਾਰਚ ’ਚ ਜਾਰੀ ਕੀਤੇ ਗਏ ਬਲਾਗ ’ਚ ਕੰਪਨੀ ਨੇ ਕਿਹਾ ਸੀ ਕਿ ਜੇਕਰ ਤੁਸੀਂ ਵਿੰਡੋਜ਼ 10 ਬੈਸਟ ਤਰੀਕੇ ਨਾਲ ਐਕਸਪੀਰੀਅੰਸ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਨਵਾਂ ਡਿਵਾਈਸ ਖਰੀਦਣਾ ਹੋਵੇਗਾ। 14 ਜਨਵਰੀ 2020 ਤੋਂ ਬਾਅਦ ਮਾਈਕ੍ਰੋਸਾਫਟ ਵਿੰਡੋਜ਼ 7 ’ਚ ਸਾਫਟਵੇਅਰ ਅਪਡੇਟ, ਸਕਿਓਰਿਟੀ ਅਪਡੇਟ ਅਤੇ ਵਿੰਡੋਜ਼ 7 ਦੇ ਫਿਕਸਿੰਗ ਲਈ ਕੋਈ ਤਕਨੀਕੀ ਸਪੋਰਟ ਨਹੀਂ ਦੇਵੇਗੀ।