10 ਸਾਲਾਂ ਬਾਅਦ ਬਦਲ ਰਿਹੈ Wikipedia ਦਾ ਡਿਜ਼ਾਇਨ, ਵੇਖੋ ਨਵਾਂ ਲੇਆਊਟ

09/24/2020 6:19:44 PM

ਗੈਜੇਟ ਡੈਸਕ– ਵਿਕੀਪੀਡੀਆ ਦਾ ਡੈਸਕਟਾਪ ਇੰਟਰਫੇਸ ਪਿਛਲੇ 10 ਸਾਲਾਂ ਤੋਂ ਇਕੋ ਜਿਹਾ ਹੀ ਹੈ। ਇਸ ਵਿਚ ਕੁਝ ਖ਼ਾਸ ਬਦਲਾਅ ਵੇਖਣ ਨੂੰ ਨਹੀਂ ਮਿਲਿਆ। ਹੁਣ ਇਸ ਨੂੰ ਰੀਡਜ਼ਾਇਨ ਕੀਤੇ ਜਾਣ ਦੀ ਤਿਆਰੀ ਚੱਲ ਰਹੀ ਹੈ। ਸਭ ਤੋਂ ਵੱਡਾ ਬਦਲਾਅ ਟੇਬਲ ਆਫ ਕਾਂਟੈਂਸਟਸ ’ਚ ਵੇਖਣ ਨੂੰ ਮਿਲੇਗਾ ਕਿਉਂਕਿ ਡਿਜ਼ਾਇਨ ਬਦਲਣ ਤੋਂ ਬਾਅਦ ਟੇਬਲ ਆਫ ਕਾਂਟੈਂਟਸ ’ਤੇ ਟੈਪ ਕਰਕੇ ਤੁਸੀਂ ਲਿਸਟ ਐਕਸੈਸ ਕਰ ਸਕੋਗੇ। ਇਹ ਕਿਸੇ ਆਰਟਿਕਲ ਤੋਂ ਵੱਖ-ਵੱਖ ਪਹਿਲੂਆਂ ਨੂੰ ਜਾਣਨਾ ਹੋਰ ਵੀ ਆਸਾਨ ਕਰ ਦੇਵੇਗਾ। 

ਵਿਕੀਪੀਡੀਆ ਦੇ ਨਵੇਂ ਬਦਲਾਅ ਦੀ ਗੱਲ ਕਰੀਏ ਤਾਂ ਡੈਸਕਟਾਪ ਇੰਟਰਫੇਸ ’ਚ ਜੋ ਸਾਈਡਬਾਰ ਦਿੱਤੀ ਜਾਂਦੀ ਹੈ ਉਸ ਨੂੰ ਕੋਲੈਪਸ ਕੀਤਾ ਜਾ ਸਕੇਗਾ। ਹੈਮਬਰਗ ਆਈਕਨ ’ਤੇ ਲਿੱਕ ਕਰਕੇ ਇਸ ਨੂੰ ਕੋਲੈਪਸ ਕੀਤਾ ਜਾ ਸਕਦਾ ਹੈ। ਭਾਸ਼ਾ ਬਦਲਣ ਲਈ ਵਨ ਕਲਿੱਕ ਬਟਨ ਦਿੱਤਾ ਜਾਵੇਗਾ ਜਿਸ ਰਾਹੀਂ ਤੁਸੀਂ ਆਰਟਿਕਲ ਪੜਦੇ ਸਮੇਂ ਇਕ ਵਾਰ ਕਲਿੱਕ ਨਾਲ ਹੀ ਭਾਸ਼ਾ ਬਦਲ ਸਕਦੇ ਹੋ। 

ਸਰਚ ਟੂਲ ਦੀ ਗੱਲ ਕਰੀਏ ਤਾਂ ਵਿਕੀਪੀਡੀਆ ਦੇ ਨਵੇਂ ਇੰਟਰਫੇਸ ’ਚ ਬਿਹਤਰ ਸਰਚ ਦਾ ਆਪਸ਼ਨ ਮਿਲੇਗਾ। ਹਾਲਾਂਕਿ ਕੰਪਨੀ ਨੇ ਇਹ ਸਾਫ ਕਰ ਦਿੱਤਾ ਹੈ ਕਿ ਡਿਜ਼ਾਇਨ ਬਦਲਣ ਦੌਰਾਨ ਕਿਸੇ ਵੀ ਕੰਟੈਂਟ ਅਤੇ ਫੀਚਰਜ਼ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾਵੇਗੀ, ਉਹ ਪਹਿਲਾਂ ਵਰਗੇ ਹੀ ਰਹਿਣਗੇ। 

ਕਿਉਂ ਬਦਲਿਆ ਜਾ ਰਿਹੈ Wikipedia ਡੈਸਕਟਾਪ ਇੰਟਰਫੇਸ?
ਵਿਕੀਪੀਡੀਆ ਮੁਤਾਬਕ, ਕੰਪਨੀ ਚਾਹੁੰਦੀ ਹੈ ਕਿ ਵਿਕੀਪੀਡੀਆ ਨੂੰ ਬਿਹਤਰ ਤਰੀਕੇ ਨਾਲ ਅਰੇਂਜ ਕੀਤਾ ਜਾ ਸਕੇ, ਤਾਂ ਜੋ ਕੰਟੈਂਟ ਲੱਭਣ ’ਚ ਲੋਕਾਂ ਨੂੰ ਆਸਾਨੀ ਹੋਵੇ। meidiawiki.org ਪੇਜ ’ਤੇ ਜਾ ਕੇ ਤੁਸੀਂ Wikipedia ’ਚ ਕੀਤੇ ਜਾ ਰਹੇ ਬਦਲਾਅ ਬਾਰੇ ਜਾਣ ਸਕਦੇ ਹੋ। ਡੈਸਕਟਾਪ ਇੰਟਰਫੇਸ ਨੂੰ ਕੰਪਨੀ ਮਾਡਰਨ ਵੈੱਬ ਪੇਜ ਦੇ ਹਿਸਾਬ ਨਾਲ ਤਿਆਰ ਕਰ ਰਹੀ ਹੈ। Wikipedia ਫਾਊਂਡੇਸ਼ਨ ਨੇ ਕਿਹਾ ਹੈ ਕਿ ਇਹ ਬਦਲਾਅ ਲੰਬੇ ਸਮੇਂ ’ਚ ਵੇਖਣ ਨੂੰ ਮਿਲਣਗੇ। ਨਵੇਂ ਫੀਚਰਜ਼ ਦੀ ਟੈਸਟਿੰਗ ਕੀਤੀ ਜਾ ਸਕੇਗੀ ਪਰ ਪੂਰੀ ਤਰ੍ਹਾਂ ਨਵਾਂ ਇੰਟਰਫੇਸ ਅਗਲੇ ਸਾਲ ਦੇ ਅਖੀਰ ਤਕ ਲਾਈਵ ਹੋ ਜਾਵੇਗਾ। 

Rakesh

This news is Content Editor Rakesh