ਜਿਓ ਨੂੰ ਟੱਕਰ ਦੇਣ ਲਈ ਇਹ ਕੰਪਨੀ ਦੇ ਰਹੀ ਹੈ 1 ਰੁਪਏ 'ਚ 1GB ਡਾਟਾ

01/24/2020 8:00:48 PM

ਗੈਜੇਟ ਡੈਸਕ—ਰਿਲਾਇੰਸ ਜਿਓ ਨੂੰ ਸਸਤੇ ਡਾਟਾ ਲਈ ਜਾਣਿਆ ਜਾਂਦਾ ਹੈ ਪਰ ਹੁਣ ਇਕ ਹੋਰ ਕੰਪਨੀ ਬਾਜ਼ਾਰ 'ਚ ਆਪਣੇ ਨਵੇਂ ਧਮਾਕੇਦਾਰ ਪਲਾਨਸ ਲੈ ਕੇ ਆਈ ਹੈ। ਬੈਂਗਲੁਰੂ ਦੀ ਇਕ ਕੰਪਨੀ ਹੁਣ ਸਿਰਫ 1 ਰੁਪਏ 'ਚ 1 ਜੀ.ਬੀ. ਡਾਟਾ ਦੇ ਰਹੀ ਹੈ। ਜਿਓ ਨੂੰ ਸਖਤ ਟੱਕਰ ਦੇਣ ਵਾਲੀ ਕੰਪਨੀ ਦਾ ਨਾਂ Wifi Dabba ਹੈ ਅਤੇ ਸਾਲ 2017 ਤੋਂ ਸੇਵਾ 'ਚ ਹੈ।

ਪਹਿਲਾਂ 20 ਰੁਪਏ 'ਚ ਮਿਲਦਾ ਸੀ 1ਜੀ.ਬੀ. ਡਾਟਾ
ਬਿਜ਼ਨੈੱਸ ਇਨਸਾਈਡਰ ਦੀ ਰਿਪੋਰਟ ਮੁਤਾਬਕ ਵਾਈ-ਫਾਈ ਢਾਬਾ 'ਤੇ ਇਕ ਰੁਪਏ 'ਚ ਇਕ ਜੀ.ਬੀ. ਡਾਟਾ ਮਿਲ ਰਿਹਾ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਸਾਲ 2017 'ਚ ਕੰਪਨੀ 20 ਰੁਪਏ 'ਚ ਇਕ ਜੀ.ਬੀ. ਡਾਟਾ ਦੇ ਰਹੀ ਸੀ। ਕੰਪਨੀ ਕੋਲ ਤਿੰਨ ਪਲਾਨ ਹਨ। ਪਹਿਲਾਂ ਪਲਾਨ ਦੋ ਰੁਪਏ ਦਾ ਹੈ ਜਿਸ 'ਚ 1ਜੀ.ਬੀ. ਡਾਟਾ ਮਿਲਾਗਾ, 10 ਰੁਪਏ ਦੇ ਪਲਾਨ 'ਚ 5ਜੀ.ਬੀ. ਡਾਟਾ ਅਤੇ 20 ਰੁਪਏ 'ਚ 10 ਜੀ.ਬੀ. ਡਾਟਾ ਮਿਲੇਗਾ। ਸਾਰੇ ਪਲਾਨਸ ਦੀ ਮਿਆਦ 24 ਘੰਟੇ ਦੀ ਹੋਵੇਗੀ। 

ਵਾਈ-ਫਾਈ ਢਾਬਾ ਨੇ ਚਾਹ ਅਤੇ ਲੋਕਲ ਦੁਕਾਨਾਂ 'ਤੇ ਆਪਣਾ ਵਾਈ-ਫਾਈ ਰਾਊਟਰ ਇੰਸਟਾਲ ਕੀਤਾ ਹੈ। ਕੰਪਨੀ ਦੇ ਇਸ ਕਾਨਸੈਪਟ ਦਾ ਨਾਂ ਸੁਪਰਨਾਡਸ ਹੈ। ਇਸ ਸੁਪਰਨਾਡਸ ਰਾਹੀਂ 20 ਕਿਲੋਮੀਟਰ ਤਕ 100ਜੀ.ਬੀ. ਪ੍ਰਤੀ ਸੈਕਿੰਡ ਦੀ ਦਰ ਨਾਲ ਇੰਟਰਨੈੱਟ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ। ਕੰਪਨੀ ਨੇ ਆਪਣੇ ਰਾਊਟਰ ਲਈ ਢਾਬਾ ਨਾਂ ਨਾਲ ਆਪਰੇਟਿੰਗ ਸਿਸਟਮ ਵੀ ਤਿਆਰ ਕੀਤਾ ਹੈ।

ਕੰਪਨੀ ਆਪਣੇ ਇਸ ਪ੍ਰੋਜੈਕਟ ਨੂੰ ਹੁਣ ਅਪਾਰਟਮੈਂਟ ਅਤੇ ਸੋਸਾਇਟ ਤਕ ਲੈ ਜਾਣ ਦੇ ਬਾਰੇ 'ਚ ਪਲਾਨ ਕਰ ਰਹੀ ਹੈ। ਕੰਪਨੀ ਨੇ ਵਾਈ-ਫਾਈ ਲਈ ਕੋਈ ਕੇਬਲ ਨਹੀਂ ਵਿਛਾਈ ਅਤੇ ਨਾ ਹੀ ਸਰਕਾਰ ਨਾਲ ਸਪੈਕਟਰਮ ਖਰੀਦਿਆ ਹੈ। ਅਜਿਹੇ 'ਚ ਕੰਪਨੀ ਨੂੰ ਸਿਰਫ ਰਾਊਟਰ ਦਾ ਖਰਚ ਆ ਰਿਹਾ ਹੈ ਜਿਸ ਕਾਰਨ ਡਾਟਾ ਸਸਤਾ ਮਿਲ ਰਿਹਾ ਹੈ। ਕੰਪਨੀ ਨੇ ਸਸਤੇ ਡਾਟਾ ਲਈ ਆਪਣਾ ਖੁਦ ਦਾ ਨੈੱਟਵਰਕ ਸਿਸਟਮ ਤਿਆਰ ਕੀਤਾ ਹੈ।

Karan Kumar

This news is Content Editor Karan Kumar