Whatsapp ਨੂੰ ਹੋਰ ਵੀ ਖਾਸ ਬਣਾ ਦੇਵੇਗਾ ਇਹ ਫੀਚਰ

02/18/2017 3:39:27 PM

ਜਲੰਧਰ- ਦੁਨੀਆ ਦੀ ਸਭ ਤੋਂ ਲੋਕਪ੍ਰਿਅ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਸ ਨੂੰ ਆਕਰਸ਼ਿਤ ਕਰਨ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੀ ਰਹਿੰਦੀ ਹੈ। ਹੁਣ ਜਲਦੀ ਹੀ ਵਟਸਐਪ ਆਪਣੇ ਯੂਜ਼ਰਸ ਲਈ ਅਜਿਹਾ ਫੀਚਰ ਪੇਸ਼ ਕਰਨ ਜਾ ਰਹੀ ਹੈ ਜਿਸ ਰਾਹੀਂ ਯੂਜ਼ਰਸ ਆਪਣੇ ਸਟੇਟਸ ''ਚ ਫੋਟੋ ਜਾਂ ਵੀਡੀਓ ਅਪਲੋਡ ਕਰ ਸਕਣਗੇ ਜੋ 24 ਘੰਟਿਆਂ ਤੱਕ ਚੱਲੇਗੀ। ਹਾਲਾਂਕਿ ਇੰਸਟਾਗ੍ਰਾਮ ਜਾਂ ਸਨੈਪਚੈਟ ਪਹਿਲਾਂ ਤੋਂ ਹੀ ਇਹ ਸੁਵਿਧਾ ਆਪਣੇ ਯੂਜ਼ਰਸ ਨੂੰ ਦੇ ਰਹੀ ਹੈ। ਸ਼ੁਰੂ ''ਚ ਇਹ ਫੀਚਰ ਵਟਸਐਪ ਦੇ ਬੀਟਾ ਵਰਜ਼ਨ ''ਚ ਪੇਸ਼ ਕੀਤਾ ਜਾਵੇਗਾ ਅਤੇ ਯੂਜ਼ਰਸ ਇਕ ਦਿਨ ''ਚ 6 ਵਾਰ ਸਟੇਟਸ ਨੂੰ ਬਦਲ ਸਕਣਗੇ। 
WABetaInfo ਨਾਂ ਦੇ ਇਕ ਟਵਿਟਰ ਅਕਾਊਂਟ ''ਤੇ ਇਸ ਬਾਰੇ ਜਾਣਕਾਰੀ ਦੇ ਨਾਲ-ਨਾਲ ਇਕ ਤਸਵੀਰ ਨੂੰ ਵੀ ਅਪਲੋਡ ਕੀਤਾ ਗਿਆ ਹੈ। ਨਾਲ ਹੀ ਇਸ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸਭ ਤੋਂ ਪਹਿਲਾਂ ਇਸ ਫੀਚਰ ਨੂੰ ਨਵੰਬਰ ''ਚ ਆਈ.ਓ.ਐੱਸ. ਯੂਜ਼ਰਸ ਲਈ ਪੇਸ਼ ਕੀਤਾ ਜਾਵੇਗਾ।