1 ਨਵੰਬਰ ਤੋਂ ਇਨ੍ਹਾਂ ਐਂਡਰਾਇਡ ਤੇ ਆਈਫੋਨ ਮਾਡਲਾਂ ’ਤੇ ਨਹੀਂ ਚੱਲੇਗਾ WhatsApp, ਵੇਖੋ ਪੂਰੀ ਲਿਸਟ

10/28/2021 5:41:29 PM

ਗੈਜੇਟ ਡੈਸਕ– ਇਕ ਹੋਰ ਸਾਲ ਖ਼ਤਮ ਹੋਣ ਵਾਲਾ ਹੈ, ਇਸ ਦਾ ਮਤਲਬ ਹੈ ਕਿ ਕੁਝ ਐਂਡਰਾਇਡ ਸਮਾਰਟਫੋਨ ਅਤੇ ਆਈਫੋਨ ਮਾਡਲਾਂ ਲਈ ਵਟਸਐਪ ਦੀ ਸਪੋਰਟ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ। ਵਟਸਐਪ ਨੇ ਡਿਵਾਈਸਿਜ਼ ਦੀ ਇਕ ਲਿਸਟ ਸਾਂਝੀ ਕੀਤੀ ਹੈ ਜਿਨ੍ਹਾਂ ’ਤੇ ਵਟਸਐਪ ਦੀ ਸਪੋਰਟ 1 ਨਵੰਬਰ 2021 ਤੋਂ ਬੰਦ ਹੋ ਜਾਵੇਗੀ, ਯਾਨੀ ਅਗਲੇ ਮਹੀਨੇ ਤੋਂ ਤੁਸੀਂ ਇਨ੍ਹਾਂ ਡਿਵਾਈਸਿਜ਼ ’ਤੇ ਵਟਸਐਪ ਦਾ ਇਸਤੇਮਾਲ ਨਹੀਂ ਕਰ ਸਕੋਗੇ। 

ਇਹ ਵੀ ਪੜ੍ਹੋ– ਪੋਰਨਹਬ ’ਤੇ ਗਣਿਤ ਪੜ੍ਹਾਉਂਦੇ ਹਨ ਇਹ ਮਾਸਟਰ ਸਾਹਿਬ, ਹਰ ਸਾਲ ਕਮਾਉਂਦੇ ਹਨ 2 ਕਰੋੜ ਰੁਪਏ

ਜਾਣਕਾਰੀ ਲਈ ਦੱਸ ਦੇਈਏ ਕਿ ਐਂਡਰਾਇਡ 4.0.3 ਅਤੇ ਇਸ ਤੋਂ ਹੇਠਾਂ ਦੇ ਸਾਰੇ ਐਂਡਰਾਇਡ ਸਮਾਰਟਫੋਨਾਂ ਅਤੇ iOS 9 ਅਤੇ ਇਸ ਤੋਂ ਹੇਠਾਂ ਦੇ ਸਾਰੇ ਵਰਜ਼ਨ ’ਤੇ ਕੰਮ ਕਰਨ ਵਾਲੇ ਆਈਫੋਨ ਮਾਡਲਾਂ ’ਤੇ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ। 

ਵਟਸਐਪ ਨੇ ਇਕ ਲਿਸਟ ਜਾਰੀ ਕੀਤੀ ਹੈ ਜਿਸ ਮੁਤਾਬਕ, ਸੈਮਸੰਗ, ਐੱਲ.ਜੀ. ਜ਼ੈੱਡ.ਟੀ.ਈ., ਹੁਵਾਵੇਈ, ਸੋਨੀ ਅਤੇ ਅਲਕਾਟੈੱਲ ਕੰਪਨੀ ਦੇ ਸਮਾਰਟਫੋਨਾਂ ’ਤੇ ਅਗਲੇ ਮਹੀਨੇ ਤੋਂ ਵਟਸਐਪ ਕੰਮ ਨਹੀਂ ਕਰੇਗਾ। ਉਥੇ ਹੀ ਆਈਫੋਨ ਐੱਸ.ਈ., ਆਈਫੋਨ 6 ਐੱਸ, ਆਈਫੋਨ 6 ਐੱਸ ਪਲੱਸ ’ਤੇ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ।

ਇਹ ਵੀ ਪੜ੍ਹੋ– ਇਸ ਘਰੇਲੂ ਕੰਪਨੀ ਨੇ ਲਾਂਚ ਕੀਤੀ ਵਾਸ਼ਿੰਗ ਮਸ਼ੀਨ, ਕੀਮਤ 7,990 ਰੁਪਏ ਤੋਂ ਸ਼ੁਰੂ

ਸੈਮਸੰਗ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਟ੍ਰੈਂਡ ਲਾਈਟ, ਸੈਮਸੰਗ ਗਲੈਕਸੀ ਟ੍ਰੈਂਡ ਲਾਈਟ 11, ਸੈਮਸੰਗ ਗਲੈਕਸੀ ਲਾਈਟ ਐੱਸ 11, ਸੈਮਸੰਗ ਗਲੈਕਸੀ ਐੱਸ 3 ਮਿੰਨੀ, ਸੈਮਸੰਗ ਗਲੈਕਸੀ ਐਕਸਕਵਰ 2, ਗਲੈਕਸੀ ਕੋਰ ਅਤੇ ਗਲੈਕਸੀ ਏਸ 2 ’ਤੇ ਵਟਸਐਪ ਦੀ ਸਪੋਰਟ ਬੰਦ ਹੋ ਜਾਵੇਗੀ।

ਉਥੇ ਹੀ ਐੱਲ. ਜੀ. ਲੁਸਿਡ2, ਆਪਟੀਮਸ ਐੱਫ 7, ਆਪਟੀਮਸ ਐੱਫ 5, ਆਪਟੀਮਸ ਐੱਲ 3 11 ਡੂਯੋਲ, ਆਪਟੀਮਸ ਐੱਫ 5, ਆਪਟੀਮਸ ਐੱਲ 5 11, ਆਪਟੀਮਸ L5 ਡੂਯੋਲ, ਆਪਟੀਮਸ ਐੱਲ 3 11, ਆਪਟੀਮਸ ਐੱਲ 7, ਆਪਟੀਮਸ ਐੱਲ 7 11 ਡੂਯੋਲ, ਆਪਟੀਮਸ ਐੱਲ 7 11, ਆਪਟੀਮਸ ਐੱਫ 6 ਐਨੈਕਟ, ਆਪਟੀਮਸ ਐੱਲ 4 11 ਡੂਯੋਲ, ਆਪਟੀਮਸ ਐੱਫ3, ਆਪਟੀਮਸ ਐੱਲ 4 11, ਆਪਟੀਮਸ ਐੱਲ 2 11, ਆਪਟੀਮਸ ਨਾਈਟ੍ਰੋ ਐੱਚ. ਡੀ. ਅਤੇ 4 ਐਕਸ ਐੱਚ. ਡੀ. ਅਤੇ ਆਪਟੀਮਸ ਐੱਫ 3 ਕਿਊ ’ਤੇ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ।

ਚੀਨੀ ਕੰਪਨੀ ਜੈੱਡ. ਟੀ. ਈ. ਦੀ ਗੱਲ ਕਰੀਏ ਤਾਂ ਜ਼ੈੱਡ.ਟੀ.ਈ. ਗ੍ਰੈਂਡ ਐੱਸ ਫੈਲੈਕਸ, ਜੈੱਡ ਟੀ. ਈ. ਵੀ. 956, ਗ੍ਰੈਂਡ ਐਕਸ ਕਵਾਡ ਵੀ 987 ਅਤੇ ਗ੍ਰੈਂਡ ਮੈਮੋ ’ਤੇ ਵਟਸਐਪ ਦੀ ਸਪੋਰਟ ਬੰਦ ਹੋ ਜਾਵੇਗੀ। ਇਸ ਤੋਂ ਇਲਾਵਾ ਸੋਨੀ ਐਕਸਪੀਰੀਆ ਮਿਰੋ, ਸੋਨੀ ਰਿਆ ਨੀਓ ਐੱਲ ਅਤੇ ਐਕਸਪੀਰੀਆ ਆਰਕ ਐੱਸ ’ਤੇ ਵਟਸਐਪ ਕੰਮ ਨਹੀਂ ਕਰੇਗਾ। 

ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ: ਹੁਣ ਆਨਲਾਈਨ ਵੀ ਇਸਤੇਮਾਲ ਕਰ ਸਕੋਗੇ ‘ਅਡੋਬ ਫੋਟੋਸ਼ਾਪ’, ਨਹੀਂ ਕਰਨਾ ਪਵੇਗਾ ਇੰਸਟਾਲ


Rakesh

Content Editor

Related News