ਵਟਸਐਪ ’ਚ ਜਲਦ ਸ਼ਾਮਲ ਹੋਵੇਗਾ ਇਹ ਸ਼ਾਨਦਾਰ ਫੀਚਰ

05/10/2020 2:19:43 AM

ਗੈਜੇਟ ਡੈਸਕ—ਫੇਸਬੁੱਕ ਨੇ ਪਿਛਲੇ ਮਹੀਨੇ ਐਲਾਨ ਕਰਦੇ ਹੋਏ ਕਿਹਾ ਸੀ ਕਿ ਨਵੇਂ ਮੈਸੇਂਜਰ ਰੂਮਸ ਫੀਚਰ ਨੂੰ ਜਲਦ ਹੀ ਵਟਸਐਪ ’ਤੇ ਵੀ ਲਿਆਇਆ ਜਾਵੇਗਾ। ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ’ਚ ਦੱਸਿਆ ਗਿਆ ਹੈ ਕਿ ਇਸ ਫੀਚਰ ਨੂੰ ਸਮਾਰਟਫੋਨ ’ਤੇ ਆਉਣ ਤੋਂ ਪਹਿਲਾਂ Whatsapp Web ਲਈ ਰੋਲਆਊਟ ਕੀਤਾ ਜਾਵੇਗਾ। ਭਾਵ ਜਲਦ ਹੀ ਯੂਜ਼ਰਸ Whatsapp Web ’ਤੇ ਇਸ ਕਮਾਲ ਦੇ ਫੀਚਰ ਦਾ ਇਸਤੇਮਾਲ ਕਰ ਸਕਣਗੇ।

ਤੁਹਾਨੂੰ ਦੱਸ ਦੇਈਏ ਕਿ ਮੈਸੇਂਜਰ ਰੂਮਸ ਦਾ ਇਕ ਅਜਿਹਾ ਗਰੁੱਪ ਵੀਡੀਓ ਚੈਟ ਫੀਚਰ ਹੈ ਜਿਸ ’ਚ ਆਸਾਨੀ ਨਾਲ ਲੋਕ ਵੀਡੀਓ ਚੈਟਿੰਗ ਰੂਮਸ ਦਾ ਹਿੱਸਾ ਬਣ ਸਕਣਗੇ। ਨਵੇਂ ਫੀਚਰਸ ਨੂੰ ਟਰੈਕ ਕਰਨ ਵਾਲੀ ਵੈੱਬਸਾਈਟ WABetaInfo ਨੇ ਵੀ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਫੀਚਰ ਬਹੁਤ ਜਲਦ ਵਟਸਐਪ ਵੈਬ ਲਈ ਉਪਲੱਬਧ ਹੋਵੇਗਾ।


Karan Kumar

Content Editor

Related News