2019 'ਚ ਇਨ੍ਹਾਂ 7 ਫੀਚਰਸ ਦੇ ਆਉਣ ਨਾਲ ਹੋਰ ਵੀ ਬਿਹਤਰ ਹੋਵੇਗਾ Whatsapp

01/08/2019 11:12:20 AM

ਗੈਜੇਟ ਡੈਸਕ : ਵਟਸਐਪ ਨੂੰ ਬਿਹਤਰ ਬਣਾਉਣ ਲਈ ਇਸ ਸਾਲ ਇਸ ਵਿਚ ਕਈ ਨਵੇਂ ਫੀਚਰਜ਼ ਸ਼ਾਮਲ ਕੀਤੇ ਜਾਣਗੇ, ਜੋ ਯੂਜ਼ਰਜ਼ ਦੇ ਕਾਫੀ ਕੰਮ ਆਉਣਗੇ। ਕਾਫੀ ਸਮੇਂ ਤੋਂ ਵਟਸਐਪ ਯੂਜ਼ਰਜ਼ ਦੀ ਮੰਗ ਸੀ ਕਿ ਇਸ ਵਿਚ ਅਜਿਹਾ ਫੀਚਰ ਜੋੜਿਆ ਜਾਵੇ ਜੋ ਨੋਟੀਫਿਕੇਸ਼ਨ ਰਾਹੀਂ ਦੱਸੇ ਕਿ ਤੁਹਾਡਾ ਬੈਸਟ ਫਰੈਂਡ ਆਨਲਾਈਨ ਹੋ ਗਿਆ ਹੈ। ਇਸੇ ਤਰ੍ਹਾਂ ਅਜਿਹਾ ਫੀਚਰ ਹੋਣਾ ਵੀ ਜ਼ਰੂਰੀ ਹੈ ਜੋ ਤੁਹਾਡੇ ਦੋਸਤਾਂ ਨੂੰ ਦੱਸੇ ਕਿ ਤੁਸੀਂ ਅਜੇ ਚੈਟ ਕਰਨ ਦੇ ਮੂਡ ਵਿਚ ਨਹੀਂ ਹੋ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਹੁਣ ਨਵੇਂ ਫੀਚਰਜ਼ ਵਟਸਐਪ ਵਿਚ ਲਿਆਂਦੇ ਜਾਣਗੇ।

ਦੱਸ ਦੇਈਏ ਕਿ ਪਿਛਲੇ ਸਾਲ ਵੀ ਵਟਸਐਪ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਗਏ ਹਨ, ਜਿਨ੍ਹਾਂ ਵਿਚ ਡਿਲੀਟ ਬਟਨ, ਗਰੁੱਪ ਕਾਲਜ਼, PiP ਮੋਡ, ਸਟਿੱਕਰਸ ਤੇ ਹੋਰ ਵੀ ਕਈ ਫੀਚਰਜ਼ ਸ਼ਾਮਲ ਕੀਤੇ ਗਏ ਸਨ, ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ।

ਤਿਉਹਾਰਾਂ ’ਤੇ ਆਟੋ ਸੈਂਡ ਮੈਸੇਜਿਜ਼ ਦੀ ਆਪਸ਼ਨ
ਤਿਉਹਾਰਾਂ ਦੇ ਮੌਕੇ ’ਤੇ ਆਟੋਮੈਟਿਕ ਢੰਗ ਨਾਲ ਤੁਹਾਡੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵਧਾਈ ਭੇਜਣ ਲਈ ਹੁਣ ਆਟੋ ਸੈਂਡ ਮੈਸੇਜਿਜ਼ ਆਨ ਫੈਸਟੀਵਲਜ਼ ਆਪਸ਼ਨ ਜੋੜੀ ਜਾਵੇਗੀ। ਯੂਜ਼ਰ ਨੂੰ ਸਿਲੈਕਟਿਡ ਕਾਂਟੈਕਟਜ਼ ਦੀ ਸੂਚੀ ਬਣਾਉਣੀ ਪਵੇਗੀ, ਜਿਨ੍ਹਾਂ ਨੂੰ ਤਿਉਹਾਰਾਂ ਦੇ ਮੌਕੇ ’ਤੇ ਆਟੋਮੈਟਿਕ ਢੰਗ ਨਾਲ ਵਧਾਈ ਵਾਲੇ ਸੁਨੇਹੇ ਭੇਜੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਹਰ ਫੈਮਲੀ ਮੈਂਬਰ ਨੂੰ ਮੈਸੇਜ ਭੇਜਣ ’ਚ ਯੂਜ਼ਰ ਨੂੰ ਕਾਫੀ ਸਮੱਸਿਆ ਆਉਂਦੀ ਹੈ, ਨਾਲ ਹੀ ਕੁਝ ਲੋਕ ਤਾਂ ਰਹਿ ਹੀ ਜਾਂਦੇ ਹਨ, ਜਿਸ ਕਾਰਨ ਇਹ ਫੀਚਰ ਲਿਆਂਦਾ ਜਾਵੇਗਾ।

ਸਟੇਟਸ ਲਈ ਲਾਈਕ ਤੇ ਡਿਸਲਾਈਕ ਬਟਨ
ਆਉਣ ਵਾਲੇ ਸਮੇਂ ’ਚ ਸਟੇਟਸ ’ਤੇ ਲੱਗੀ ਫੋਟੋ ਤੇ ਟੈਕਸਟ ਲਈ ਲਾਈਕ ਤੇ ਡਿਸਲਾਈਕ ਬਟਨ ਸ਼ਾਮਲ ਕੀਤਾ ਜਾਵੇਗਾ। ਇਸ ਦੀ ਮਦਦ ਨਾਲ ਯੂਜ਼ਰਜ਼ ਨੂੰ ਪਤਾ ਲੱਗੇਗਾ ਕਿ ਉਨ੍ਹਾਂ ਦੇ ਸਟੇਟਸ ’ਤੇ ਲੱਗੀਆਂ ਪੋਸਟਾਂ ਬੈਸਟ ਹਨ ਜਾਂ ਉਨ੍ਹਾਂ ਨੂੰ ਨਾਪਸੰਦ ਕੀਤਾ ਜਾ ਰਿਹਾ ਹੈ।

ਇਸ ਫੀਚਰ ਦੇ ਆਉਣ ਪਿੱਛੋਂ ਤੁਸੀਂ ਵਟਸਐਪ ਵਿਚ ਮੈਸੇਜ ਸ਼ੈਡਿਊਲ ਕਰ ਸਕਦੇ ਹੋ, ਜਿਨ੍ਹਾਂ ਤੋਂ ਬਾਅਦ ਮਿੱਥੇ ਸਮੇਂ 'ਤੇ ਮੈਸੇਜ ਆਟੋਮੈਟਿਕ ਢੰਗ ਨਾਲ ਸੈਂਡ ਹੋਣਗੇ। ਦੱਸ ਦੇਈਏ ਕਿ ਇਸ ਫੀਚਰ ਨੂੰ ਪਹਿਲਾਂ ਫੇਸਬੁੱਕ 'ਚ ਪੋਸਟਾਂ ਨੂੰ ਸ਼ੈਡਿਊਲ 'ਤੇ ਲਾਉਣ ਲਈ ਦਿੱਤਾ ਗਿਆ ਹੈ, ਜਿਸ ਨੂੰ ਹੁਣ ਵਟਸਐਪ ਵਿਚ ਵੀ ਸ਼ਾਮਲ ਕੀਤਾ ਜਾਵੇਗਾ।

ਡੂ ਨਾਟ ਡਿਸਟਰਬ ਮੋਡ
ਵਟਸਐਪ ’ਚ ਇਕ ਮਿਊਟ ਆਪਸ਼ਨ ਸ਼ਾਮਲ ਕੀਤਾ ਗਿਆ ਹੈ, ਜੋ ਚੈਟ ਨੂੰ ਕੁਝ ਸਮੇਂ ਲਈ ਮਿਊਟ ਕਰ ਦਿੰਦਾ ਹੈ ਪਰ ਇਸ ਨਾਲ ਮੈਸੇਜ ਆਉਣ ਤੋਂ ਰੋਕੇ ਨਹੀਂ ਜਾ ਸਕਦੇ। ਇਸ ਸਮੱਸਿਆ ਦਾ ਹੱਲ ਕੱਢਦਿਆਂ ਹੁਣ 4N4 ਮਤਲਬ ਡੂ ਨਾਟ ਡਿਸਟਰਬ ਮੋਡ ਨੂੰ ਐਪ ਵਿਚ ਸ਼ਾਮਲ ਕੀਤਾ ਜਾਵੇਗਾ। ਇਸ ਨੂੰ ਐਕਟੀਵੇਟ ਕਰਨ ਪਿੱਛੋਂ ਤੁਹਾਡੀ ਚੈਟ ਦੇ ਸਾਰੇ ਕਾਂਟੈਕਟਸ ਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਚੈਟਿੰਗ ਲਈ ਮੁਹੱਈਆ ਨਹੀਂ। ਫਿਰ ਉਹ ਤੁਹਾਨੂੰ ਮੈਸੇਜ ਵੀ ਨਹੀਂ ਭੇਜ ਸਕਣਗੇ।

ਪ੍ਰੋਫਾਈਲ ਪਿਕਚਰ ਵਿਊਅਰਜ਼ ਫੀਚਰ

ਫੇਸਬੁੱਕ ਵਾਂਗ ਹੀ ਵਟਸਐਪ ’ਤੇ ਵੀ ਲੋਕ ਪ੍ਰੋਫਾਈਲ ਪਿਕਚਰ ਲਾਉਣੀ ਕਾਫੀ ਪਸੰਦ ਕਰ ਰਹੇ ਹਨ ਅਤੇ ਰੋਜ਼ ਦੇ ਰੋਜ਼ ਇਸ ਨੂੰ ਬਦਲਣਾ ਚਾਹੁੰਦੇ ਹਨ। ਵਟਸਐਪ ’ਚ ਹੁਣ ਪ੍ਰੋਫਾਈਲ ਪਿਕਚਰ ਵਿਊਅਰਜ਼ ਫੀਚਰ ਸ਼ਾਮਲ ਕੀਤਾ ਜਾਵੇਗਾ, ਜਿਸ ਦੀ ਮਦਦ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਨੇ ਤੁਹਾਡੀ ਪ੍ਰੋਫਾਈਲ ਫੋਟੋ ਵਿਊ ਕੀਤੀ ਹੈ।

ਕਾਂਟੈਕਟ ਦੇ ਆਨਲਾਈਨ ਆਉਣ ’ਤੇ ਮਿਲੇਗੀ ਨੋਟੀਫਿਕੇਸ਼ਨ
ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਕਿਸੇ ਨਾਲ ਚੈਟ ਕਰਨਾ ਚਾਹੁੰਦੇ ਹੋ ਅਤੇ ਉਹ ਰਿਪਲਾਈ ਨਹੀਂ ਕਰਦਾ ਤਾਂ ਅਜਿਹੀ ਹਾਲਤ ਵਿਚ ਇਹ ਫੀਚਰ ਕਾਫੀ ਸਹਾਇਕ ਸਾਬਿਤ ਹੋਵੇਗਾ। ਨਵੇਂ ਨੋਟੀਫਿਕੇਸ਼ਨ ਵੈੱਨ ਕਾਂਟੈਕਟ ਕਮਸ ਆਨਲਾਈਨ ਫੀਚਰ ਦੀ ਮਦਦ ਨਾਲ ਵਟਸਐਪ ਕਿਸੇ ਵੀ ਵਿਅਕਤੀ ਦੇ ਆਨਲਾਈਨ ਆਉਣ ’ਤੇ ਤੁਹਾਨੂੰ ਨੋਟੀਫਿਕੇਸ਼ਨ ਦੇਵੇਗਾ।