ਵਟਸਐਪ ''ਤੇ ਸ਼ੇਅਰ ਹੋ ਰਹੀਆਂ ਹਨ ਚਾਈਨੀਜ਼ ਐਪਸ ''ਤੇ ਬਣੀਆਂ ਅਸ਼ਲੀਲ ਵੀਡੀਓਜ਼

07/01/2019 1:50:13 AM

ਗੈਜੇਟ ਡੈਸਕ—ਸ਼ਾਇਦ ਇਹ ਸਮਾਂ ਸ਼ਾਰਟ ਵੀਡੀਓ ਸ਼ੇਅਰਿੰਗ ਚੀਨੀ ਐਪਸ ਲਈ ਬੇਹੱਦ ਰੋਮਾਂਚਕ ਸਮਾਂ ਹੈ, ਕਿਉਂਕਿ ਇਨ੍ਹਾਂ ਨੇ ਭਾਰਤ ਦੇ ਛੋਟੇ ਸ਼ਹਿਰਾਂ ਤੋਂ ਲੈ ਕੇ ਵੱਡੇ ਸ਼ਹਿਰਾਂ ਤਕ ਯੂਜ਼ਰਸ ਦੇ ਮੋਬਾਇਲ 'ਤੇ ਕਬਜ਼ਾ ਕਰ ਲਿਆ ਹੈ। ਟਿਕ-ਟਾਕ, ਲਾਈਕ, ਵੀਗੋ ਵੀਡੀਓ ਅਤੇ ਹੋਰ ਅਜਿਹੀਆਂ ਐਪਸ ਦੀ ਲੋਕਪ੍ਰਸਿੱਧਤਾ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਸਰਕਾਰ ਦੇ ਨਾਲ-ਨਾਲ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ ਅਤੇ ਇਸ ਦਾ ਕਾਰਨ ਹੈ ਕਿ ਇਸ 'ਚ ਵੱਡੀ ਗਿਣਤੀ 'ਚ ਅਨੁਚਿਕ ਵੀਡੀਓ ਬਣਾਉਣ ਦਾ।

ਇਸ ਡਰਾਉਣੇ ਵੀਡੀਓ ਨੇ ਹੁਣ ਨੌਜਵਾਨ ਦਿਮਾਗ ਨੂੰ ਭ੍ਰਿਸ਼ਟ ਕਰਨ ਲਈ ਇਕ ਵੱਡਾ ਮੋਬਾਇਲ-ਆਧਾਰਿਤ ਮੈਸੇਜਿੰਗ ਜ਼ਰੀਆ ਲੱਭ ਲਿਆ ਹੈ, ਉਹ ਹੈ ਫੇਸਬੁੱਕ ਦੇ ਮਲੀਅਕਤ ਵਾਲਾ ਵਟਸਐਪ। 30 ਕਰੋੜ ਤੋਂ ਜ਼ਿਆਦਾ ਲੋਕ ਭਾਰਤ 'ਚ ਵਟਸਐਪ ਦਾ ਇਸਤੇਮਾਲ ਕਰਦੇ ਹਨ, ਜੋ ਹੁਣ ਅਜਿਹੀ ਵੀਡੀਓ ਦੇ ਪ੍ਰਸਾਰ ਲਈ ਇਕ ਪ੍ਰਮੁੱਖ ਬਣ ਗਿਆ ਹੈ।

ਚੀਨੀ ਐਪਸ ਦੀ ਮਦਦ ਨਾਲ ਇਨ੍ਹਾਂ ਛੋਟੀਆਂ-ਛੋਟੀਆਂ ਵੀਡੀਓ 'ਚ ਅਸ਼ਲੀਲ ਡਾਂਸ ਤੋਂ ਇਲਾਵਾ, ਇਸ 'ਚ ਅਡਲਟ ਚੁਟਕਲੇ ਅਤੇ ਮਜ਼ਾਕੀਆ ਸੰਦੇਸ਼ ਵਾਲੇ ਵੀਡੀਓ ਦੇਖੇ ਜਾ ਰਹੇ ਹਨ। ਹਾਲਾਂਕਿ ਟੈਕ ਫਰਮੋ ਨੇ ਅਪਮਾਨਜਨਕ ਸਾਮਗਰੀ ਦੀ ਜਾਂਚ ਕਰਨ ਲਈ ਟੀਮ ਬਣਾਉਣ ਨਾਲ ਸਮਾਰਟ ਐਗਲੋਰੀਦਮ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਆਧਾਰਿਤ ਪ੍ਰਣਾਲੀਆਂ ਦਾ ਦਾਅਵਾ ਕੀਤਾ ਹੈ, ਪਰ ਫਿਰ ਵੀ ਇਹ ਤੇਜ਼ ਨਾਲ ਫੈਲ ਰਿਹਾ ਹੈ। ਵਟਸਐਪ ਅਤੇ ਟਿਕ-ਟਾਕ ਦੋਵੇਂ ਭੇਜੇ ਗਏ ਸਵਾਲਾਂ 'ਤੇ ਚੁੱਪੀ ਬਣਾਏ ਹੋਏ ਹਨ। ਟਿਕ-ਟਾਕ ਨੇ ਇਕ ਪੁਰਾਣਾ ਬਿਆਨ ਭੇਜਿਆ ਕਿ ਅਸੀਂ ਭਾਰਤ 'ਚ ਆਪਣੇ ਯੂਜ਼ਰਸ ਲਈ ਸੁਰੱਖਿਆ ਸੁਵਿਧਾਵਾਂ ਨੂੰ ਲਗਾਤਾਰ ਵਧਾਉਣ 'ਚ ਵਚਨਬੱਧ ਹਾਂ।

Karan Kumar

This news is Content Editor Karan Kumar