WhatsApp ਯੂਜ਼ਰਸ ਲਈ ਬੁਰੀ ਖ਼ਬਰ! ਮੰਨਣੀਆਂ ਪੈਣਗੀਆਂ ਨਵੀਆਂ ਸ਼ਰਤਾਂ ਜਾਂ ਡਿਲੀਟ ਕਰੋ ਅਕਾਊਂਟ

12/04/2020 2:38:20 PM

ਗੈਜੇਟ ਡੈਸਕ– ਵਟਸਐਪ ਦੀਆਂ ਸੇਵਾਵਾਂ ਨੂੰ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਨਵੇਂ ਸਾਲ ਤੋਂ ਉਸ ਦੀਆਂ ਨਵੀਆਂ ਸ਼ਰਤਾਂ ਪੂਰੀ ਤਰ੍ਹਾਂ ਮੰਨਣੀਆਂ ਪੈਣਗੀਆਂ। ਜੇਕਰ ਯੂਜ਼ਰਸ ਵਟਸਐਪ ਦੀਆਂ ਸਾਰੀਆਂ ਸ਼ਰਤਾਂ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਆਪਣਾ ਅਕਾਊਂਟ ਡਿਲੀਟ ਕਰਨਾ ਪਵੇਗਾ। ਦੱਸ ਦੇਈਏ ਕਿ ਵਟਸਐਪ ਦੀਆਂ ਨਵੀਆਂ ਸ਼ਰਤਾਂ 8 ਫਰਵਰੀ 2021 ਤੋਂ ਲਾਗੂ ਹੋਣਗੀਆਂ। ਹਾਲਾਂਕਿ, ਕੰਪਨੀ ਨੇ ਅਜੇ ਤਕ ਆਪਣੀਆਂ ਨਵੀਆਂ ਸ਼ਰਤਾਂ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। 

ਇਹ ਵੀ ਪੜ੍ਹੋ– ਅਗਲੇ ਸਾਲ ਤੋਂ ਨਹੀਂ ਖ਼ਰੀਦ ਸਕੋਗੇ ਸੈਮਸੰਗ ਦਾ ਇਹ ਸਮਾਰਟਫੋਨ! ਜਾਣੋ ਕਾਰਨ

WABetaInfo ਨੇ ਸ਼ੇਅਰ ਕੀਤਾ ਸਕਰੀਨਸ਼ਾਟ
WABetaInfo ਨੇ ਵਟਸਐਪ ਦੀ ਨਵੀਂ ਨਵੀਆਂ ਸ਼ਰਤਾਂ (ਪ੍ਰਾਈਵੇਸੀ ਪਾਲਿਸੀ) ਦਾ ਇਕ ਸਕਰੀਨਸ਼ਾਟ ਸ਼ੇਅਰ ਕੀਤਾ ਹੈ। ਇਸ ਵਿਚ ਸਾਫ ਕਿਹਾ ਗਿਆ ਹੈ ਕਿ ਯੂਜ਼ਰ ਨਵੀਆਂ ਸ਼ਰਤਾਂ ਨੂੰ ਮੰਨਣ ਜਾਂ ਆਪਣੇ ਅਕਾਊਂਟ ਨੂੰ ਡਿਲੀਟ ਕਰ ਦੇਣ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਅਪਡੇਟ ’ਚ ਵਟਸਐਪ ਸਰਵਿਸ ਨਾਲ ਜੁੜੀਆਂ ਹੁਣ ਹੋਰ ਜਾਣਕਾਰੀਆਂ ਮਿਲਣਗੀਆਂ।

ਇਹ ਵੀ ਪੜ੍ਹੋ– Vi ਦਾ ਨਵਾਂ ਪਲਾਨ, 150GB ਡਾਟਾ ਤੇ ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ

ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾਵੇਗਾ ਕਿ ਕੰਪਨੀ ਯੂਜ਼ਰ ਡਾਟਾ ਨੂੰ ਕਿਵੇਂ ਪ੍ਰੋਸੈਸ ਕਰਦੀ ਹੈ। ਇਸ ਵਿਚ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ ਕਿ ਕਿਵੇਂ ਬਿਜ਼ਨੈੱਸ ਫੇਸਬੁੱਕ ਹੋਸਟੇਡ ਸੇਵਾਵਾਂ ਦੇ ਚੈਟਸ ਸਟੋਰ ਅਤੇ ਮੈਨੇਜ ਕਰਦਾ ਹੈ। 

ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ

ਬਦਲ ਸਕਦੀ ਹੈ ਨਵੀਂ ਪਾਲਿਸੀ ਦੇ ਲਾਗੂ ਹੋਣ ਦੀ ਤਾਰੀਖ਼
WABetaInfo ਦੁਆਰਾ ਸ਼ੇਅਰ ਕੀਤੇ ਗਏ ਸਕਰੀਨਸ਼ਾਟ ’ਚ ਇਹ ਵੀ ਕਿਹਾ ਗਿਆ ਹੈ ਕਿ ਅਪਡੇਟਿਡ ਪਾਲਿਸੀ ਲਾਗੂ ਹੋਣ ਦੀ ਤਾਰੀਖ਼ ’ਚ ਬਦਲਾਅ ਹੋਣ ਦੀ ਸੰਭਾਵਨਾ ਹੈ ਕਿਉਂਕਿ ਕੰਪਨੀ ਇਸ ਦਾ ਐਲਾਨ ਅੱਗੇ ਆਉਣ ਵਾਲੇ ਕੁਝ ਹਫ਼ਤਿਆਂ ’ਚ ਕਰ ਸਕਦੀ ਹੈ। ਕੰਪਨੀ ਦੇ ਇਕ ਬੁਲਾਰੇ ਨੇ ਵਿਦੇਸ਼ੀ ਮੀਡੀਆ ਨੂੰ ਦੱਸਿਆ ਕਿ ਯੂਜ਼ਰ ਨੂੰ ਵਟਸਐਪ ਦਾ ਇਸਤੇਮਾਲ ਜਾਰੀ ਰੱਖਣ ਲਈ ਨਵੀਆਂ ਸ਼ਰਤਾਂ ਨੂੰ ਮੰਨਣਾ ਹੀ ਪਵੇਗਾ। 

Rakesh

This news is Content Editor Rakesh