ਯੂਜ਼ਰਜ਼ ਨੂੰ ਪਸੰਦ ਨਹੀਂ ਆਇਆ ਵਟਸਐਪ ਦਾ ‘ਡਾਰਕ ਮੋਡ’, ਇੰਝ ਕੱਢ ਰਹੇ ਹਨ ਭੜਾਸ

03/06/2020 4:45:41 PM

ਗੈਜੇਟ ਡੈਸਕ– ਵਟਸਐਪ ਵਲੋਂ ਡਾਰਕ ਮੋਡ ਫੀਚਰ ਯੂਜ਼ਰਜ਼ ਲਈ ਰੋਲ ਆਊਟ ਕਰ ਦਿੱਤਾ ਗਿਆ ਹੈ ਪਰ ਕਈ ਯੂਜ਼ਰਜ਼ ਨੂੰ ਇਹ ਫੀਚਰ ਪਸੰਦ ਨਹੀਂ ਆਇਆ। ਪਿਛਲੇ ਕਾਫੀ ਸਮੇਂ ਤੋਂ ਯੂਜ਼ਰਜ਼ ਇਸ ਫੀਚਰ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਕੰਪਨੀ ਇਸ ਨੂੰ ਬੀਟਾ ਵਰਜ਼ਨ ’ਚ ਟੈਸਟ ਕਰ ਰਹੀ ਸੀ। ਆਖਿਰਕਾਰ ਇਸ ਫੀਚਰ ਨੂੰ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਪਲੇਟਫਾਰਮਾਂ ’ਤੇ ਰੋਲ ਆਊਟ ਰਕ ਦਿੱਤਾ ਗਿਆ ਹੈ। ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ’ਤੇ ਯੂਜ਼ਰਜ਼ ਨੇ ਇਸ ਫੀਚਰ ਨੂੰ ਲੈ ਕੇ ਆਪਣੀ ਰੈਅ ਦਿੱਤੀ ਹੈ। ਕੁਝ ਨੇ ਇਸ ਨੂੰ ਪਸੰਦ ਕੀਤਾ ਹੈ ਤਾਂ ਕੁਝ ਯੂਜ਼ਰਜ਼ ਨੇ ਭੜਕਦੇ ਹੋਏ ਇਸ ਨੂੰ ‘ਭੱਦਾ’ ਅਤੇ ‘ਬੁਰਾ’ ਤਕ ਦੱਸਿਆ ਹੈ। 

ਵਟਸਐਪ ’ਤੇ ਜੇਕਰ ਤੁਹਾਨੂੰ ਡਾਰਕ ਮੋਡ ਫੀਚਰ ਅਜੇ ਤਕ ਨਹੀਂ ਮਿਲਿਆ ਤਾਂ ਅਗਲੇ ਇਕ-ਦੋ ਦਿਨਾਂ ’ਚ ਇਸ ਨੂੰ ਤੁਹਾਡੇ ਡਿਵਾਈਸ ਲਈ ਵੀ ਰੋਲਆਊਟ ਕਰ ਦਿੱਤਾ ਜਾਵੇਗਾ। ਇਸ ਲਈ ਤੁਹਾਡੇ ਸਮਾਰਟਫੋਨ ’ਚ ਵਟਸਐਪ ਦਾ ਲੇਟੈਸਟ ਵਰਜ਼ਨ ਇੰਸਟਾਲ ਹੋਣਾ ਚਾਹੀਦਾ ਹੈ। ਐਪ ਡਿਵੈਲਪਰ ਵਲੋਂ ਕਿਹਾ ਗਿਆ ਹੈ ਕਿ ਵਟਸਐਪ ’ਤੇ ਡਾਰਕ ਮੋਡ ਦੁਨੀਆ ਭਰ ’ਚ ਯੂਜ਼ਰਜ਼ ਵਲੋਂ ਸਭ ਤੋਂ ਜ਼ਿਆਦਾ ਰਿਕਵੈਸਟ ਕੀਤਾ ਗਿਆ ਫੀਚਰ ਸੀ। ਕੰਪਨੀ ਨੇ ਇਹ ਫੀਚਰ ਦੇਣ ’ਚ ਕਾਫੀ ਸਮਾਂ ਲਿਆ, ਜਦਕਿ ਕਈ ਐਪਸ ’ਤੇ ਪਹਿਲਾਂ ਹੀ ਡਾਰਕ ਮੋਡ ਮੌਜੂਦ ਹੈ ਕਿਉਂਕਿ ਵਟਸਐਪ ਯੂਜ਼ਰਜ਼ ਲਈ ਬੈਸਟ ਸੈਟਿੰਗਸ ਦੇਣਾ ਚਾਹੁੰਦਾ ਸੀ। 
 

ਢੇਰਾਂ ਯੂਜ਼ਰਜ਼ ਨੂੰ ਹੈ ਸ਼ਿਕਾਇਤ
ਕਈ ਯੂਜ਼ਰਜ਼ ਨੂੰ ਇਸ ਦੇ ਬਾਵਜੂਦ ਵੀ ਨਵਾਂ ਫੀਚਰ ਰਾਸ ਨਹੀਂ ਆਇਆ। ਇਕ ਯੂਜ਼ਰ ਨੇ ਲਿਖਿਆ, ‘ਵਟਸਐਪ ਡਾਰਕ ਮੋਡ ਉਦੋਂ ਤਕ ਚੰਗਾ ਲਗਦਾ ਹੈ, ਜਦੋਂ ਤਕ ਤੁਸੀਂ ਚੈਟ ਓਪਨ ਨਾ ਕਰੋ।’ ਇਕ ਹੋਰ ਵਟਸਐਪ ਯੂਜ਼ਰ ਨੇ ਟਵਿਟਰ ’ਤੇ ਲਿਖਿਆ ਕਿ ਵਟਸਐਪ ਡਾਰਕ ਮੋਡ ਐਂਡਰਾਇਡ ’ਤੇ ਭੱਦਾ ਲਗਦਾ ਹੈ। ਬਾਕੀ ਕੁਝ ਯੂਜ਼ਰਜ਼ ਨੂੰ ਥੀਮ ਦਾ ਕਲਰ ਅਤੇ ਚੈਟ ਬਬਲਸ ਦਾ ਸਟਾਈਲ ਪਸੰਦ ਨਹੀਂ ਆਇਆ। ਉਥੇ ਹੀ ਕੁਝ ਨੇ ਵਾਲਪੇਪਰ ’ਤੇ ਇਸ ਦੇ ਅਸਰ ਨੂੰ ਲੈ ਕੇ ਸ਼ਿਕਾਇਤ ਕੀਤੀ। ਵਟਸਐਪ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਫੀਚਰ ਦੋ ਚੀਜ਼ਾਂ, Readibility ਅਤੇ Information Hierarchy ਨੂੰ ਧਿਆਨ ’ਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ। 

 


Related News