WhatsApp ਦੀ ਵਧੇਗੀ ਸਕਿਓਰਿਟੀ, ਆ ਰਿਹੈ ਨਵਾਂ ਕਮਾਲ ਦਾ ਫੀਚਰ

01/25/2022 4:21:20 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਵਟਸਐਪ ਵੈੱਬ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਖ਼ਾਸਤੌਰ ’ਤੇ ਤੁਹਾਡੇ ਲਈ ਹੀ ਹੈ। ਵਟਸਐਪ ਦੇ ਡੈਸਕਟਾਪ ਵਰਜ਼ਨ ’ਚ ਛੇਤੀ ਹੀ ਟੂ-ਸਟੈੱਪ ਵੈਰੀਫਿਕੇਸ਼ਨ ਫੀਚਰ ਨੂੰ ਜੋੜ ਦਿੱਤਾ ਜਾਵੇਗਾ। ਇਸ ਫੀਚਰ ਨੂੰ ਤੁਸੀਂ ਪਹਿਲਾਂ ਹੀ ਜੀਮੇਲ ਵਰਗੀ ਸਰਵਿਸ ’ਚ ਵੇਖ ਸਕਦੇ ਹੋ। ਰਿਪੋਰਟ ਮੁਤਾਬਕ ‘ਮੇਟਾ’ ਕੰਪਨੀ ਵਟਸਐਪ ਨੂੰ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਕਰਨ ’ਤੇ ਕੰਮ ਕਰ ਰਹੀ ਹੈ। ਟੂ-ਸਟੈੱਪ ਵੈਰੀਫਿਕੇਸ਼ਨ ਵਟਸਐਪ ਨੂੰ ਵਾਧੂ ਸਕਿਓਰਿਟੀ ਲੇਅਰ ਮੁਹੱਈਆ ਕਰਵਾਏਗੀ, ਯਾਨੀ ਕੋਈ ਵੀ ਤੁਹਾਡੇ ਵਟਸਐਪ ਦਾ ਗਲਤ ਇਸਤੇਮਾਲ ਨਹੀਂ ਕਰ ਸਕੇਗਾ। ਇਸ ਗੱਲ ਦੀ ਜਾਣਕਾਰੀ ਸਭ ਤੋਂ ਪਹਿਲਾਂ ਵੈੱਬਸਾਈਟ WABetainfo ਦੀ ਰਿਪੋਰਟ ਤੋਂ ਮਿਲੀ ਹੈ।

ਇਹ ਵੀ ਪੜ੍ਹੋ– 5,000 ਰੁਪਏ ਸਸਤਾ ਹੋਇਆ ਸੈਮਸੰਗ ਦਾ 32MP ਸੈਲਫੀ ਕੈਮਰੇ ਵਾਲਾ ਇਹ ਸਮਾਟਰਫੋਨ

ਜਾਣਕਾਰੀ ਲਈ ਦੱਸ ਦੇਈਏ ਕਿ ਯੂਜ਼ਰਸ ਨੂੰ ਵਟਸਐਪ ਦੇ ਅਪਕਮਿੰਗ ਫੀਚਰ ਨੂੰ ਇਨੇਬਲ ਜਾਂ ਫਿਰ ਡਿਸੇਬਲ ਕਰਨ ਦਾ ਵੀ ਆਪਸ਼ਨ ਮਿਲੇਗਾ। ਹਾਲਾਂਕਿ, ਅਜੇ ਇਕ ਫੀਚਰ ਅੰਡਰ ਡਿਵੈਲਪਮੈਂਟ ਹੈ ਅਤੇ ਛੇਤੀ ਹੀ ਇਸ ਨੂੰ ਰੋਲਆਊਟ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ– ਦੇਸ਼ ਦੇ 1,000 ਸ਼ਹਿਰਾਂ ’ਚ 5ਜੀ ਨੈੱਟਵਰਕ ਲਿਆਉਣ ਦੀ ਤਿਆਰੀ ’ਚ ਜੁਟੀ ਜੀਓ

Rakesh

This news is Content Editor Rakesh