31 ਦਸੰਬਰ ਤੋਂ ਬਾਅਦ ਇਨ੍ਹਾਂ ਸਮਾਰਟਫੋਨ ’ਚ ਨਹੀਂ ਚੱਲੇਗਾ WhatsApp

12/30/2019 1:34:48 PM

ਗੈਜੇਟ ਡੈਸਕ– ਸਾਲ 2020 ਆਉਣ ਦੇ ਨਾਲ ਹੀ ਕਈ ਸਮਾਰਟਫੋਨਜ਼ ’ਤੇ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ। ਵਟਸਐਪ ਨੇ ਆਪਣੇ FAQ ਸੈਕਸ਼ਨ ’ਚ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 31 ਦਸੰਬਰ 2019 ਤੋਂ ਬਾਅਦ ਇਹ ਐਪ ਵਿੰਡੋਜ਼ ਮੋਬਾਇਲ ਆਪਰੇਟਿੰਗ ਸਿਸਟਮ ’ਤੇ ਕੰਮ ਕਰਨ ਵਾਲੇ ਕਿਸੇ ਵੀ ਫੋਨ ਨੂੰ ਸੁਪੋਰਟ ਨਹੀਂ ਕਰੇਗਾ। ਇਸ ਲਿਸਟ ’ਚ ਕੁਝ iOS ਅਤੇ ਐਂਡਰਾਇਡ ਫੋਨਜ਼ ਵੀ ਸ਼ਾਮਲ ਹਨ ਪਰ ਇਨ੍ਹਾਂ ’ਤੇ ਇਹ ਸਰਵਿਸ 1 ਫਰਵਰੀ 2020 ਤੋਂ ਬੰਦ ਹੋਵੇਗੀ। 

ਪੁਰਾਣੇ ਐਂਡਰਾਇਡ ਫੋਨਜ਼ ’ਤੇ ਵੀ ਬੰਦ ਹੋ ਜਾਵੇਗਾ ਵਟਸਐਪ
ਜੇਕਰ ਤੁਹਾਡਾ ਸਮਾਰਟਫੋਨ ਜਾਂ ਹੋਰ ਡਿਵਾਈਸ ਐਂਡਰਾਇਡ ਦੇ 2.3.7 ਵਰਜ਼ਨ ਜਾਂ ਇਸ ਤੋਂ ਪੁਰਾਣੇ ਵਰਜ਼ਨ ’ਤੇ ਕੰਮ ਕਰ ਰਿਹਾ ਹੈ ਤਾਂ ਇਸ ’ਤੇ ਤੁਸੀਂ 1 ਫਰਵਰੀ 2020 ਤੋਂ ਵਟਸਐਪ ਨਹੀਂ ਚਲਾ ਸਕੋਗੇ।
- ਦੇਸ ਦੇਈਏ ਕਿ ਐਂਡਰਾਇਡ ਜਿੰਜਰਬ੍ਰੈਡ ਆਪਰੇਟਿੰਗ ਸਿਸਟਮ ਸਾਲ 2010 ’ਚ ਲਾਂਚ ਹੋਇਆ ਸੀ। ਅਜਿਹੇ ’ਚ ਕਰੀਬ 10 ਸਾਲ ਪੁਰਾਣੇ ਇਸ ਆਪਰੇਟਿੰਗ ਸਿਸਟਮ ’ਤੇ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ। 

ਇਨ੍ਹਾਂ ਆਈਫੋਨ ਮਾਡਲਾਂ ’ਤੇ ਵੀ ਬੰਦ ਹੋਵੇਗਾ ਵਟਸਐਪ
ਜੇਕਰ ਤੁਹਾਡਾ ਆਈਫੋਨ iOS8 ਜਾਂ ਉਸ ਤੋਂ ਪਹਿਲਾਂ ਵਾਲੇ ਵਰਜ਼ਨ ’ਤੇ ਕੰਮ ਕਰ ਰਿਹਾ ਹੈ ਤਾਂ ਤੁਸੀਂ 1 ਫਰਵਰੀ 2020 ਤੋਂ ਵਟਸਐਪ ਦਾ ਇਸਤੇਮਾਲ ਨਹੀਂ ਕਰ ਸਕੋਗੇ। ਵਟਸਐਪ ਨੇ ਕਿਹਾ ਹੈ ਕਿ ਇਸ ਐਪ ਦੇ ਬੈਸਟ ਐਕਸਪੀਰੀਅੰਸ ਲਈ ਅਸੀਂ ਯੂਜ਼ਰਜ਼ ਨੂੰ ਉਨ੍ਹਾਂ ਦੇ ਆਈਫੋਨ ਨੂੰ ਲੇਟੈਸਟ ਆਈ.ਓ.ਐੱਸ. ਵਰਜ਼ਨ ’ਚ ਅਪਡੇਟ ਕਰਨ ਦੀ ਸਲਾਹ ਦਿੰਦੇ ਹਾਂ।