WhatsApp ਦਾ ਨਵਾਂ ਫੀਚਰ, ਹਰ ਚੈੱਟ ਲਈ ਲਗਾ ਸਕੋਗੇ ਵੱਖਰਾ ਵਾਲਪੇਪਰ

08/31/2020 6:05:57 PM

ਗੈਜੇਟ ਡੈਸਕ– ਵਟਸਐਪ ਇਕ ਨਵੇਂ ਵਾਲਪੇਪਰ ਫੀਚਰ ’ਤੇ ਕੰਮ ਕਰ ਰਿਹਾ ਹੈ ਜਿਸ ਨਾਲ ਤੁਸੀਂ ਵੱਖ-ਵੱਖ ਚੈਟ ਲਈ ਵੱਖ-ਵੱਖ ਵਾਲਪੇਪਰ ਸੈੱਟ ਕਰ ਸਕੋਗੇ। ਇਹ ਫੀਚਰ ਇਸ ਤੋਂ ਪਹਿਲਾਂ ਆਈ.ਓ.ਐੱਸ. ਬੀਟਾ ਵਰਜ਼ਨ ’ਚ ਵੇਖਿਆ ਜਾ ਚੁੱਕਾ ਹੈ। ਹੁਣ ਜਲਦ ਹੀ ਇਹ ਫੀਚਰ ਐਂਡਰਾਇਡ ਯੂਜ਼ਰਸ ਲਈ ਉਪਲੱਬਧ ਹੋਵੇਗਾ। ਵਟਸਐਪ ਦੇ v2.20.199.5 ਬੀਟਾ ਵਰਜ਼ਨ ’ਚ ਇਹ ਫੀਚਰ ਟੈਸਟ ਕੀਤਾ ਜਾ ਰਿਹਾ ਹੈ। ਇਹ ਫੀਚਰ ਅਜੇ ਡਿਵੈਲਪਿੰਗ ਸਟੇਜ ’ਚ ਹੈ ਇਸ ਲਈ ਇਸਦਾ ਇਸਤੇਮਾਲ ਬੀਟਾ ਯੂਜ਼ਰ ਵੀ ਨਹੀਂ ਕਰ ਸਕਣਗੇ। 

ਜਲਦ ਹੀ ਬੀਟਾ ਵਰਜ਼ਨ ’ਚ ਹੋਵੇਗਾ ਰੋਲਆਊਟ
ਵਟਸਐਪ ਦੇ ਇਸ ਫੀਚਰ ਨੂੰ ਜਲਦ ਹੀ ਬੀਟਾ ਵਰਜ਼ਨ ’ਚ ਰੋਲਆਊਟ ਕੀਤਾ ਜਾਵੇਗਾ। ਹਾਲਾਂਕਿ, ਅਜੇ ਕੰਪਨੀ ਵਲੋਂ ਇਸ ਬਾਰੇ ਕੋਈ ਤਾਰੀਖ਼ ਜਾਂ ਟਾਈਮਲਾਈਨ ਨਹੀਂ ਦੱਸੀ ਗਈ। ਫਾਈਨਲ ਰੋਲਆਊਟ ਤੋਂ ਪਹਿਲਾਂ ਇਸ ਨੂੰ ਬੀਟਾ ਟੈਸਟਰਾਂ ਲਈ ਰੋਲਆਊਟ ਕੀਤਾ ਜਾਵੇਗਾ। ਵਟਸਐਪ ਦੇ ਵਾਲਪੇਪਰ ਫੀਚਰ ਨੂੰ ਸਭ ਤੋਂ ਪਹਿਲਾਂ WABetaInfo ਨੇ v2.20.199.5 ਵਟਸਐਪ ਵਰਜ਼ਨ ’ਚ ਟ੍ਰੈਕ ਕੀਤਾ। 

ਹਾਲਹੀ ’ਚ ਆਈ ਇਕ ਹੋਰ ਰਿਪੋਰਟ ਮੁਤਾਬਕ, ਕੰਪਨੀ ਫਿਰ ਤੋਂ ਚੈਟ ਅਟੈਚਮੈਂਟ ’ਚ ਕੈਮਰਾ ਆਈਕਨ ਨੂੰ ਉਪਲੱਬਧ ਕਰਵਾ ਰਹੀ ਹੈ। ਕੰਪਨੀ ਨੇ ਹਾਲਹੀ ’ਚ ਵਰਜ਼ਨ ਨੰਬਰ 2.20.198.9 ਤੋਂ ਇਕ ਨਵਾਂ ਗੂਗਲ ਬੀਟਾ ਪ੍ਰੋਗਰਾਮ ਸਬਮਿਟ ਕੀਤਾ ਹੈ। ਇਸ ਵਿਚ ਐਪ ਦੇ ਅਟੈਚਮੈਂਟ ’ਚ ਲੋਕੇਸ਼ਨ ਆਈਕਨ ਦੇ ਵੀ ਨਵੇਂ ਡਿਜ਼ਾਇਨ ਨੂੰ ਵੇਖਿਆ ਜਾ ਸਕਦਾ ਹੈ। ਵਾਪਸ ਆਏ ਕੈਮਰਾ ਆਈਕਨ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਕੰਪਨੀ ਨੇ ਇਸ ਨੂੰ ਰੂਮਸ ਦੇ ਸ਼ਾਰਟਕਟ ਨਾਲ ਰਿਪਲੇਸ ਕਰ ਦਿੱਤਾ ਸੀ। ਰੂਮਸ ਕੰਪਨੀ ਦਾ ਵੀਡੀਓ ਕਾਨਫਰੰਸਿੰਗ ਪਲੇਟਫਾਰਮ ਹੈ ਜਿਸ ਨੂੰ ਹਾਲਹੀ ’ਚ ਲਾਂਚ ਕੀਤਾ ਗਿਆ ਸੀ। ਹਾਲਾਂਕਿ, ਹੁਣ ਇਕ ਨਵੀਂ ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਈਕਨ ਬੀਟਾ ਵਰਜ਼ਨ ’ਚ ਫਿਰ ਤੋਂ ਲਾਈਵ ਹੋ ਗਿਆ ਹੈ। 


Rakesh

Content Editor

Related News