ਅੱਜ ਤੋਂ ਇਨ੍ਹਾਂ ਮੋਬਾਇਲ ਫੋਨਾਂ ’ਚ ਨਹੀਂ ਚੱਲੇਗਾ ਵਟਸਐਪ

01/01/2021 2:37:02 AM

ਗੈਜੇਟ ਡੈਸਕ—ਅੱਜ ਭਾਵ 1 ਜਨਵਰੀ 2021 ਤੋਂ ਕੁਝ ਫੋਨਾਂ ’ਚ ਵਟਸਐਪ ਦਾ ਸਪੋਰਟ ਬੰਦ ਹੋ ਜਾਵੇਗਾ। ਦਰਅਸਲ ਕੰਪਨੀ ਆਏ ਦਿਨ ਵਟਸਐਪ ’ਚ ਨਵੇਂ ਫੀਚਰਸ ਅਤੇ ਸਕਿਓਰਟੀ ਪੈਚ ਦਿੰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਕਾਫ਼ੀ  ਪੁਰਾਣੇ ਹੋ ਚੁੱਕੇ ਸਮਾਰਟਫੋਨਸ ਦੇ ਹਾਰਡਵੇਅਰ ਅਤੇ ਸਾਫਟਵੇਅਰ ਕਾਰਣ ਉਨ੍ਹਾਂ ’ਚ ਨਵੇਂ ਫੀਚਰਸ ਅਤੇ ਪੈਚ ਨਹੀਂ ਦਿੱਤੇ ਜਾ ਸਕਦੇ, ਇਸ ਕਾਰਣ ਉਨ੍ਹਾਂ ’ਚ ਸਪੋਰਟ ਵੀ ਬੰਦ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ -ਹਿਊਸਟਨ ’ਚ ਘਰੇਲੂ ਹਿੰਸਾ ਗੋਲੀਬਾਰੀ ’ਚ 4 ਦੀ ਮੌਤ : ਅਧਿਕਾਰੀ

ਅੱਜ ਤੋਂ ਕੁਝ ਪੁਰਾਣੇ ਆਈਫੋਨਸ ਅਤੇ ਐਂਡ੍ਰਾਇਡ ਸਮਾਰਟਫੋਨਸ ’ਚ ਵੀ ਜੇਕਰ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ ਤਾਂ ਇਸ ’ਚ ਕੋਈ ਹੈਰਾਨੀ ਨਹੀਂ ਹੋਵੇਗੀ। ਕੰਪਨੀ ਮੁਤਾਬਕ ਆਈ.ਓ.ਐੱਸ. 9 ਤੋਂ ਪੁਰਾਣੇ ਵਰਜ਼ਨ ’ਤੇ ਚੱਲਣ ਵਾਲੇ ਆਈਫੋਨ ਅਤੇ ਐਂਡ੍ਰਾਇਡ ਸਮਾਰਟਫੋਨਸ ਜਿਹੜੇ ਐਂਡ੍ਰਾਇਡ 4.0.3 ਵਰਜ਼ਨ ਤੋਂ ਪੁਰਾਣੇ ਸਮਾਰਟਫੋਨਸ ’ਚ ਚੱਲ ਰਹੇ ਹਨ ਇਨ੍ਹਾਂ ’ਚ ਵਟਸਐਪ ਦਾ ਸਪੋਰਟ ਨਹੀਂ ਦਿੱਤਾ ਜਾਵੇਗਾ। ਇਹ 1 ਜਨਵਰੀ 2021 ਤੋਂ ਲਾਗੂ ਹੋ ਰਿਹਾ ਹੈ।

ਇਹ ਵੀ ਪੜ੍ਹੋ -ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ

ਦੁਨੀਆ ’ਚ ਕਾਫ਼ੀ ਘੱਟ ਹੀ ਲੋਕ ਹਨ ਜੋ ਹੁਣ ਵੀ ਇੰਨ੍ਹੇ ਪੁਰਾਣੇ ਵਰਜ਼ਨ ਦੇ ਸਾਫਟਵੇਅਰ ਵਾਲੇ ਸਮਾਰਟਫੋਨ ਦੀ ਵਰਤੋਂ ਕਰ ਰਹੇ ਹਨ। ਇਸ ਲਈ ਵਟਸਐਪ ਦੇ ਇਸ ਕਦਮ ਨਾਲ ਜ਼ਿਆਦਾਤਰ ਯੂਜ਼ਰਸ ਪ੍ਰਭਾਵਿਤ ਨਹੀਂ ਹੋਣਗੇ।ਜੇਕਰ ਤੁਸੀਂ ਵੀ ਪੁਰਾਣਾ ਆਈਫੋਨ ਜਾਂ ਪੁਰਾਣੇ ਵਰਜ਼ਨ ਵਾਲੇ ਐਂਡ੍ਰਾਇਡ ਸਮਾਰਟਫੋਨ  ਦੀ ਵਰਤੋਂ ਕਰਦੇ ਹੋ ਤਾਂ ਚੈੱਕ ਕਰ ਲਵੋ। ਜੇਕਰ ਸਾਫਟਵੇਅਰ ਅਪਡੇਟ ਉਪਲੱਬਧ ਹੈ ਤਾਂ ਅਪਡੇਟ ਕਰ ਲਵੋ। ਜੇਕਰ ਅਪਡੇਟ ਉਪਲੱਬਧ ਨਹੀਂ ਤਾਂ ਫਿਰ ਤੁਹਾਨੂੰ ਵਟਸਐਪ ਯੂਜ਼ ਕਰਨ ਲਈ ਸ਼ਾਇਦ ਸਮਾਰਟਫੋਨ ਅਪਗ੍ਰੇਡ ਕਰਨ ਦੀ ਲੋੜ ਹੋਵੇਗੀ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar