ਵਟਸਐਪ ''ਚ ਆ ਰਿਹੈ ਨਵਾਂ ਹਾਈਟੈੱਕ ਫੀਚਰ, ਇੰਝ ਕਰੇਗਾ ਕੰਮ

03/05/2018 1:40:54 PM

ਜਲੰਧਰ- ਵਟਸਐਪ 'ਚ ਯੂਜ਼ਰਸ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਲਗਾਤਾਰ ਨਵੇਂ ਅਪਡੇਟ ਆ ਰਹੇ ਹਨ। ਪਹਿਲਾਂ ਜਿਥੇ ਗਲਤੀ ਨਾਲ ਸੈਂਡ ਹੋਏ ਮੈਸੇਜ ਨੂੰ ਡਿਲੀਟ ਕਰਨ ਦਾ ਫੀਚਰ ਆਇਆ ਤਾਂ ਫਿਰ ਇਸ ਮੈਸੇਜ ਨੂੰ ਡਿਲੀਟ ਕਰਨ ਦੀ ਸਮਾਂ ਮਿਆਦ ਨੂੰ ਵਧਾ ਦਿੱਤਾ ਗਿਆ। ਅਜਿਹੇ 'ਚ ਹੁਣ ਵਟਸਐਪ 'ਚ ਨਵਾਂ ਫੀਚਰ 'ਰਿਕਾਰਡਿੰਗ ਮੈਸੇਸ' ਆਉਣ ਵਾਲਾ ਹੈ। ਕੰਪਨੀ ਨੇ ਇਸ ਫੀਚਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। 


 

ਇੰਝ ਕਰੇਗਾ ਕੰਮ
ਜਦੋਂ ਤੁਸੀਂ ਕਿਸੇ ਨੂੰ ਰਿਕਾਰਡਿੰਗ ਮੈਸੇਜ ਸੈਂਡ ਕਰਨ ਲਈ ਮਾਈਕ ਦੇ ਲੋਗੋ ਨੂੰ ਦਬਾਓਗੇ ਤਾਂ ਉਸ ਦੇ ਉੱਪਰ ਲਾਕ ਦਾ ਲੋਗੋ ਆ ਜਾਵੇਗਾ। ਤੁਹਾਨੂੰ ਇਸ ਲੋਗੋ 'ਤੇ ਅੰਗੂਠੇ ਨੂੰ ਸਵਾਈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਆਸਾਨੀ ਨਾਲ ਰਿਕਾਰਡਿੰਗ ਕਰ ਸਕੋਗੇ। ਜਿਵੇਂ ਹੀ ਰਿਕਾਰਡਿੰਗ ਪੂਰੀ ਹੋ ਜਾਵੇ, ਇਸ ਨੂੰ ਸੈਂਡ ਕਰ ਦਿਓ। ਮੌਜੂਦਾ ਵਰਜਨ 'ਚ ਕਈ ਵਾਰ ਰਿਡਾਰਡਿੰਗ ਸਮੇਂ ਅੰਗੂਠਾ ਉੱਠ ਜਾਵੇ ਤਾਂ ਅਧੂਰੀ ਰਿਕਾਰਡਿੰਗ ਹੀ ਸੈਂਡ ਹੋ ਜਾਂਦੀ ਹੈ।