ਪੁਰਾਣੇ ਆਈਫੋਨ ਤੇ ਐਂਡਰਾਇਡ ਹੈਂਡਸੈੱਟ ''ਤੇ ਹੁਣ ਕੰਮ ਨਹੀਂ ਕਰੇਗਾ ਵਟਸਐਪ
Monday, Jan 02, 2017 - 05:58 PM (IST)

ਜਲੰਧਰ- ਲੋਕਪ੍ਰਿਅ ਮੈਸੇਜਿੰਗ ਐਪ ਵਟਸਐਪ ਹੁਣ ਪੁਰਾਣੇ ਆਈਫੋਨ ਅਤੇ ਐਂਡਰਾਇਡ ਹੈਂਡਸੈੱਟ ''ਤੇ ਕੰਮ ਨਹੀਂ ਕਰੇਗਾ। ਵਟਸਐਪ ਨੇ ਆਪਣੇ ਇਸ ਪਲੇਟਫਾਰਮ ਦੀ ਸੁਰੱਖਿਆ ਯਕੀਨੀ ਕਰਨ ਲਈ ਇਹ ਕਦਮ ਚੁੱਕਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਨਵੇਂ ਫੀਚਰ ਅਤੇ ਸੁਰੱਖਿਆ ਉਪਾਅ ਨਵੇਂ ਆਪਰੇਟਿੰਗ ਸਿਸਟਮ ਦੇ ਐਪ ''ਤੇ ਹੀ ਨਿਰਭਰ ਕਰਦੇ ਹਨ। ਇੰਡੀਪੈਂਡੇਟ ''ਚ ਛਪੀ ਖਬਰ ਮੁਤਾਬਕ ਐਂਡਰਾਇਡ 2.1 ਜਾਂ 2.2 ਵਾਲੇ ਸਮਾਰਟਫੋਨ ਅਤੇ ਆਈਫੋਨ 3ਜੀ.ਐੱਸ. ਜਾਂ ਆਈ.ਓ.ਐੱਸ. 6 ''ਤੇ ਹੁਣ ਵਟਸਐਪ ਕੰਮ ਨਹੀਂ ਕਰੇਗਾ। ਇਸੇ ਤਰ੍ਹੰ ਵਿੰਡੋਜ਼ ਫੋਨ 7 ''ਤੇ ਵੀ ਵਟਸਐਪ ਕੰਮ ਨਹੀਂ ਕਰੇਗਾ।
ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਸਮਾਰਟਫੋਨਜ਼ ਦੀ ਵਰਤੋਂ ਕਰਨ ਵਾਲੇ ਹੁਣ ਵਟਸਐਪ ਦਾ ਇਸਤੇਮਾਲ ਨਹੀਂ ਕਰ ਸਕਣਗੇ। ਮਤਲਬ ਉਨ੍ਹਾਂ ਨੂੰ ਵਟਸਐਪ ਚਲਾਉਣ ਲਈ ਨਵਾਂ ਸਮਾਰਟਫੋਨ ਹੀ ਲੈਣਾ ਪਵੇਗਾ। ਫਿਲਹਾਲ ਕੰਪਨੀ ਨੇ ਬਲੈਕਬੇਰੀ ਓ.ਐੱਸ., ਬਲੈਕਬੇਰੀ 10, ਨੋਕੀਆ ਐੱਸ40 ਅਤੇ ਨੋਕੀਆ ਸਿੰਬੀਅਨ ਐੱਸ60 ਨੂੰ ਸਮਰਥਨ 30 ਜੂਨ 2017 ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।