ਵਟਸਐਪ ''ਚ ਜਲਦੀ ਸ਼ਾਮਲ ਹੋਣਗੇ ਨਵੇਂ ਸਟਿਕਰ, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

06/22/2018 4:16:01 PM

ਜਲੰਧਰ— ਜੇਕਰ ਤੁਸੀਂ ਵੀ ਵਟਸਐਪ ਚਲਾਉਂਦੇ ਹੋ ਤਾਂ ਤੁਹਾਨੂੰ ਜਲਦੀ ਹੀ ਨਵਾਂ ਫੀਚਰ ਮਿਲਣ ਵਾਲਾ ਹੈ। ਕੰਪਨੀ ਮੈਸੇਜਿੰਗ ਐਪ ਵਟਸਐਪ 'ਚ ਸਟਿਕਰ ਫੀਚਰ ਦੇਣ ਲਈ ਤਿਆਰ ਹੈ। ਇਸ ਫੀਚਰ ਨੂੰ ਨਵੇਂ ਵਟਸਐਪ ਬੀਟਾ ਵਰਜਨ 2.18.120 'ਤੇ ਦੇਖਿਆ ਗਿਆ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ਯੂਜ਼ਰਸ ਵੀ ਫੇਸਬੁੱਕ ਮੈਸੇਂਜਰ, ਇੰਸਟਾਗ੍ਰਾਮ ਜਾਂ ਹੋਰ ਸੋਸ਼ਲ ਮੀਡੀਆ ਐਪ ਦੀ ਤਰ੍ਹਾਂ ਸਟਿਕਰਸ ਦਾ ਇਸਤੇਮਾਲ ਕਰ ਸਕਣਗੇ। 
ਵਟਸਐਪ 'ਤੇ ਇਸ ਨਵੇਂ ਫੀਚਰ ਨੂੰ ਸਭ ਤੋਂ ਪਹਿਲਾਂ WABetainfo ਨੇ ਦੇਖਿਆ ਹੈ। ਹਾਲਾਂਕਿ ਬਲਾਗ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਫੀਚਰ ਨੂੰ ਡਿਸੇਬਲ ਕਰ ਦਿੱਤਾ ਗਿਆ ਹੈ ਕਿਉਂਕਿ ਇਸ 'ਤੇ ਕੰਮ ਚੱਲ ਰਿਹਾ ਹੈ। ਜਲਦੀ ਹੀ ਇਸ ਫੀਚਰ ਨੂੰ ਨਵੀਂ ਅਪਡੇਟ ਦੇ ਨਾਲ ਫਿਰ ਤੋਂ ਜਾਰੀ ਕੀਤਾ ਜਾਵੇਗਾ। ਹਾਲਾਂਕਿ ਇਹ ਜਾਣਕਾਰੀ ਨਹੀਂ ਉਪਲੱਬਧ ਹੈ ਕਿ ਕੰਪਨੀ ਇਸ ਫੀਚਰ ਨੂੰ ਸਾਰਿਆਂ ਲਈ ਕਦੋਂ ਤਕ ਜਾਰੀ ਕਰੇਗੀ। 
 

ਇਸ ਫੀਚਰ ਦੀ ਗੱਲ ਕਰੀਏ ਤਾਂ ਇਹ ਆਪਸ਼ਨ ਚੈਟ ਓਪਨ ਕਰਕੇ ਇਮੋਜੀ 'ਤੇ ਕਲਿੱਕ ਕਰਨ ਤੋਂ ਬਾਅਦ 796 ਦੇ ਅੱਗੇ ਨਜ਼ਰ ਆਏਗਾ। ਜਦੋਂ ਯੂਜ਼ਰਸ ਸਟਿਕਰ ਆਈਕਨ 'ਤੇ ਕਲਿੱਕ ਕਰੋਗੇ ਤਾਂ ਉਨ੍ਹਾਂ ਨੂੰ Love ਆਈਕਨ ਦੇ ਨਾਲ ਕਈ ਹੋਰ ਸਟਿਕਰਸ ਨਜ਼ਰ ਆਉਣਗੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਯੂਜ਼ਰਸ ਨੂੰ ਕਈ ਸਟਿਕਰਸ ਦੀ ਕੈਟਾਗਿਰੀ ਦਿਖਾਈ ਦੇਵੇਗੀ ਜਿਸ ਵਿਚ ਵੱਖ-ਵੱਖ ਸਟਿਕਰਸ ਹੋਣਗੇ। ਨਾਲ ਹੀ ਕੁਝ ਹੋਰ ਸਟਿਕਰਸ ਪੈਕ ਨੂੰ ਡਾਊਨਲੋਡ ਵੀ ਕਰ ਸਕੋਗੇ। ਇਸ ਵਿਚ ਚਾਰ ਰਿਐਕਸ਼ਨ ਬਟਨਸ ਹਨ ਜਿਨ੍ਹਾਂ 'ਚ ਮੂਡ ਦੇ ਹਿਸਾਬ ਨਾਲ ਕਈ ਸਟਿਕਰਸ ਮਿਲਣਗੇ। ਇਨ੍ਹਾਂ ਚਾਰ ਰਿਐਕਸ਼ਨ ਬਟਨਸ 'ਚ Lol, Love, Sad ਅਤੇ Wow ਆਪਸ਼ਨ ਮਿਲਦੇ ਹਨ। ਇਨ੍ਹਾਂ ਸਾਰੀਆਂ ਕੈਟਾਗਿਰੀਆਂ 'ਚ ਉਸ ਨਾਲ ਰਿਲੇਟਿਡ ਕਈ ਸਟਿਕਰਸ ਮਿਲਣਗੇ। 

ਜਾਣਕਾਰੀ ਲਈ ਦੱਸ ਦਈਏ ਕਿ ਫੇਸਬੁੱਕ ਨੇ 1 ਮਈ ਨੂੰ ਆਪਣੀ ਸਾਲਾਨਾ F8 ਕਾਨਫਰੰਸ ਦੇ ਪਹਿਲੇ ਦਿਨ ਪ੍ਰਸਿੱਧ ਮੈਸੇਜਿੰਗ ਐਪ ਵਟਸਐਪ ਨੂੰ ਲੈ ਕੇ ਨਵਾਂ ਐਲਾਨ ਕੀਤਾ ਸੀ। ਕੰਪਨੀ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕਿਹਾ ਸੀ ਕਿ ਵਟਸਐਪ 'ਚ ਜਲਦੀ ਹੀ ਸਟਿਕਰਸ ਦੀ ਸੁਵਿਧਾ ਮਿਲਣ ਵਾਲੀ ਹੈ। ਹੈ। ਹੁਣ ਲੱਗਦਾ ਹੈ ਕਿ ਕੰਪਨੀ ਨੇ ਬੀਟਾ ਟੈਸਟਿੰਗ ਸ਼ੁਰੂ ਕਰਕੇ ਇਸ ਫੀਚਰ ਨੂੰ ਜਲਦੀ ਹੀ ਰੋਲ ਆਊਟ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।