ਹੁਣ ਆਪਣੇ ਵਟਸਐਪ ਸਟੇਟਸ ਨੂੰ ਸਿੱਧਾ ਫੇਸਬੁੱਕ ਸਟੋਰੀਜ਼ ’ਚ ਕਰੋ ਸ਼ੇਅਰ, ਜਾਣੋ ਕਿਵੇਂ

09/17/2019 5:51:26 PM

ਗੈਜੇਟ ਡੈਸਕ– ਸਾਲ ਦੀ ਸ਼ੁਰੂਆਤ ਤੋਂ ਹੀ ਫੇਸਬੁੱਕ ਨੇ ਆਪਣੇ ਤਿੰਨ ਪ੍ਰਸਿੱਧ ਐਪਸ ਦਾ ਆਪਸ ’ਚ ਇੰਟੀਗ੍ਰੇਸ਼ਨ ਅਤੇ ਉਨ੍ਹਾਂ ’ਤੇ ਆਪਣੀ ਬ੍ਰਾਂਡਿੰਗ ਸ਼ੁਰੂ ਕਰ ਦਿੱਤੀ ਹੈ। ਇਹ ਤਿੰਨੇ ਐਪਸ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਹਨ ਅਤੇ ਹੁਣ ਫੇਸਬੁੱਕ ਦਾ ਇੰਟੀਗ੍ਰੇਸ਼ਨ ਪਲਾਨ ਨਵੇਂ ਫੀਚਰਜ਼ ਦੇ ਰੂਪ ’ਚ ਦਿਖਾਈ ਦੇ ਰਿਹਾ ਹੈ। ਵਟਸਐਪ ਦੇ ਲੇਟੈਸਟ ਸਟੇਬਲ ਅਪਡੇਟ ’ਚ ਐਂਡਰਾਇਡ ਯੂਜ਼ਰਜ਼ ਨੂੰ ਇਕ ਨਵਾਂ ਫੀਚਰ ਮਿਲਿਆ ਹੈ। ਐਂਡਰਾਇਡ ਐਪ ਯੂਜ਼ਰਜ਼ ਆਪਣੇ ਵਟਸਐਪ ਸਟੇਟਸ ਨੂੰ ਸਿੱਧਾ ਫੇਸਬੁੱਕ ਸਟੋਰੀਜ਼ ’ਚ ਸ਼ੇਅਰ ਕਰ ਸਕਦੇ ਹਨ ਅਤੇ ਇਸ ਲਈ ਵਟਸਐਪ ’ਤੇ ਹੀ ਸਿੱਧਾ ਆਪਸ਼ਨ ਮਿਲ ਗਿਆ ਹੈ। 

ਇੰਸਟਾਗ੍ਰਾਮ ਸਟੋਰੀਜ਼ ਫੇਸਬੁੱਕ ’ਤੇ ਸ਼ੇਅਰ ਕਰਨ ਦਾ ਆਪਸਨ ਪਹਿਲਾਂ ਹੀ ਯੂਜ਼ਰਜ਼ ਨੂੰ ਮਿਲਦਾ ਹੈ ਅਤੇ ਹੁਣ ਵਟਸਐਪ ਵੀ ਇਸ ਸ਼ੇਅਰਿੰਗ ਦਾ ਹਿੱਸਾ ਬਣ ਗਿਆ ਹੈ। ਇਸ ਤੋਂ ਪਹਿਲਾਂ ਵਟਸਐਪ ਐਂਡਰਾਇਡ ਬੀਟਾ ਪ੍ਰੋਗਰਾਮ ਦੇ ਸਿਲੈਕਟਿਡ ਯੂਜ਼ਰਜ਼ ਨੂੰ ਇਸ ਫੀਚਰ ਦਾ ਐਕਸੈਸ ਜੂਨ ’ਚ ਦਿੱਤਾ ਗਿਆ ਸੀ। ਹੁਣ ਇਹ ਫੀਚਰ ਸਟੇਬਲ ਅਪਡੇਟ ’ਚ ਸਾਰੇ ਯੂਜ਼ਰਜ਼ ਨੂੰ ਮਿਲ ਰਿਹਾ ਹੈ। ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਵਟਸਐਪ ਲੇਟੈਸਟ ਵਰਜ਼ਨ ’ਤੇ ਅਪਡੇਟ ਕਰਨਾ ਹੈ। ਤੁਸੀਂ ਪਲੇਅ ਸਟੋਰ ’ਤੇ ਜਾ ਕੇ ਦੇਖ ਸਕਦੇ ਹੋ ਕਿ ਅਪਡੇਟ ਦਾ ਆਪਸ਼ਨ ਤਾਂ ਨਹੀਂ ਆ ਰਿਹਾ। ਜੇਕਰ ਪਲੇਅ ਸਟੋਰ ’ਤੇ ਵਟਸਐਪ ਸਰਚ ਕਰਨ ਤੋਂ ਬਾਅਦ ਤੁਹਾਨੂੰ ਓਪਨ ਲਿਖਿਆ ਦਿਸ ਰਿਹਾ ਹੈ ਤਾਂ ਤੁਹਾਡਾ ਐਪ ਅਪਡੇਟਿਡ ਹੈ। 

ਵਟਸਐਪ ਸਟੇਟਸ ਨੂੰ ਫੇਸਬੁੱਕ ਸਟੋਰੀਜ਼ ’ਚ ਇੰਝ ਕਰੋ ਸ਼ੇਅਰ
- ਸਭ ਤੋਂ ਪਹਿਲਾਂ ਐਪ ਓਪਨ ਕਰਕੇ My Status ਸੈਕਸ਼ਨ ’ਚ ਜਾਓ।

- ਇਸ ਤੋਂ ਬਾਅਦ ਸਟੇਟਸ ਦੇ ਸਾਹਮਣੇ ਬਣੇ ਤਿੰਨ ਡਾਟਸ ’ਤੇ ਟੈਪ ਕਰੋ ਅਤੇ ਤੁਹਾਨੂੰ ਸ਼ੇਅਰ ਕੀਤੇ ਸਾਰੇ ਸਟੇਟਸ ਦਿਸਣਗੇ। 

- ਹੁਣ ‘Share on Facebook' ’ਤੇ ਟੈਪ ਕਰੋ।

- ਤੁਹਾਨੂੰ ਹੇਠਾਂ ਫੇਸਬੁੱਕ ਪ੍ਰੋਫਾਈਲ ਫੋਟੋ ਡਿਫਾਲਟ ਪ੍ਰਾਈਵੇਸੀ ਸੈਟਿੰਗਸ ਦੇ ਨਾਲ ਦਿਸੇਗੀ। 

- ਇਥੋਂ ਸਟੋਰੀ ਸ਼ੇਅਰ ਕਰਨ ਲਈ 'Share Now' ’ਤੇ ਟੈਪ ਕਰੋ।

ਬਦਲ ਸਕੋਗੇ ਪ੍ਰਾਈਵੇਸੀ ਸੈਟਿੰਗ
ਵਟਸਐਪ ਸਟੇਟਸ ਨੂੰ ਫੇਸਬੁੱਕ ਸਟੋਰੀ ਦੀ ਤਰ੍ਹਾਂ ਸ਼ੇਅਰ ਕਰਨ ਤੋਂ ਪਹਿਲਾਂ ਤੁਸੀਂ ਫੇਸਬੁੱਕ ਸਟੋਰੀ ਦੀ ਪ੍ਰਾਈਵੇਸੀ ਸੈਟਿੰਗਸ ਵੀ ਸਿੱਧਾ ਵਟਸਐਪ ਤੋਂ ਹੀ ਬਦਲ ਸਕਦੇ ਹੋ। ਤੁਸੀਂ ਪਬਲਿਕ, ਫਰੈਂਡਸ ਐਂਡ ਕੁਨੈਕਸ਼ੰਸ, ਫਰੈਂਡਸ ਜਾਂ ਕਸਟਮ ਪ੍ਰਾਈਵੇਸੀ ਸਟੋਰੀ ਲਈ ਚੁਣ ਸਕਦੇ ਹੋ। ਇਕ ਵਾਰ ਵਟਸਐਪ ਸਟੇਟਸ ਸਟੋਰੀ ਦੀ ਤਰ੍ਹਾਂ ਪੋਸਟ ਹੋਣ ਤੋਂ ਬਾਅਦ 24 ਘੰਟੇ ਤਕ ਉਥੇ ਰਹੇਗਾ ਅਤੇ ਇਸ ਤੋਂ ਬਾਅਦ ਹਟ ਜਾਵੇਗਾ। ਵਟਸਐਪ ਸਟੇਟਸ ਫੇਸਬੁੱਕ ’ਤੇ ਸ਼ੇਅਰ ਕੀਤੇ ਜਾਣ ਦੇ 24 ਘੰਟੇ ਬਾਅਦ ਤਕ ਉਥੇ ਰਹੇਗਾ ਅਤੇ ਵਟਸਐਪ ਦਾ ਸਟੇਟਸ ਡਿਲੀਟ ਹੋਣ ’ਤੇ ਡਿਲੀਟ ਨਹੀਂ ਹੋਵੇਗਾ। ਜੇਕਰ ਤੁਸੀਂ ਕੋਈ ਟੈਕਸਟ ਸਟੇਸਟ ’ਚ ਲਗਾਇਆ ਹੈ ਤਾਂ ਫੇਸਬੁੱਕ ’ਤੇ ਇਹ ਸਕਰੀਨਸ਼ਾਟ ਦੀ ਤਰ੍ਹਾਂ ਦਿਸੇਗਾ।