Whatsapp ਦੇ ਇਸ ਫੀਚਰ ਦਾ ਹੋਇਆ Come Back, ਬਦਲਿਆ-ਬਦਲਿਆ ਹੈ ਅੰਦਾਜ

03/11/2017 4:31:00 PM

ਜਲੰਧਰ: ਸੰਸਾਰ ਦੀ ਸਭ ਤੋਂ ਲੋਕਪ੍ਰਿਅ ਇੰਸਟੈਂਟ ਮੈਸੇਜਿੰਗ ਐਪ ਵਾਟਸਐਪ ਨੇ ਹਾਲ ਹੀ ਆਪਣੇ ਭਾਰਤੀ ਯੂਜ਼ਰਸ ਲਈ ਸਟੇਟਸ ਫੀਚਰ ਦੇ ਨਾਲ ਨਵੇਂ ਅਪਡੇਟ ਨੂੰ ਜਾਰੀ ਕੀਤਾ ਸੀ। ਪਰ ਹਾਲ ਹੀ ''ਚ ਮਿਲੀ ਜਾਣਕਾਰੀ ਦੇ ਮੁਤਾਬਕ, ਤੁਹਾਡੇ ਵਾਟਸਐਪ ਛੇਤੀ ਹੀ ਤੁਹਾਡੇ ਪੁਰਾਣੇ ਟੈਕਸਟ ਸਟੇਟਸ ਫੀਚਰ ਨੂੰ ਵਾਪਸ ਲਿਆਉਣ ਦੀ ਤਿਆਰੀ ''ਚ ਹੈ। ਵਟਸਐਪ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਵਾਟਸਐਪ ਬੀਟਾ ਟੈਸਟਰ ਇਸ ਫੀਚਰ ਨੂੰ About ਨਾਮ ਨਾਲ ਇਸਤੇਮਾਲ ਵੀ ਕਰ ਸਕਦੇ ਹਨ। ਐਂਡ੍ਰਾਇਡ ਦੇ 2.17.95 ਬੀਟਾ ਵਰਜਨ ''ਤੇ ਪੁਰਾਣਾ ਸਟੇਟਸ ਆਪਸ਼ਨ ਨਜ਼ਰ ਆ ਰਿਹਾ ਹੈ।

 

ਜੇਕਰ ਤੁਸੀਂ ਬੀਟਾ ਯੂਜ਼ਰ ਨਹੀਂ ਹੋ ਤਾਂ ਤੁਹਾਨੂੰ ਥੋੜ੍ਹਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਪਰ ਜੇਕਰ ਤੁਸੀਂ ਅਜੇ ਇਹ ਫੀਚਰ ਇਸਤੇਮਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬੀਟਾ ਟੈਸਟਰ ਦੇ ਤੌਰ ਆਪਣੇ ਆਪ ਨੂੰ ਰਜਿਸਟਰ ਕਰ ਪਲੇ ਸਟੋਰ ਤੋਂ ਇਹ ਬੀਟਾ ਵਰਜਨ ਅਪਡੇਟ ਲੈ ਸਕਦੇ ਹੋ। ਹਾਲਾਂਕਿ ਛੇਤੀ ਹੀ ਵਾਟਸਐਪ ਇਸ ਨੂੰ ਰਸਮੀ ਤੌਰ ''ਤੇ ਰੋਲ ਆਉਟ ਕਰੇਗਾ।

 

ਕਿਸੇ ਸਟੇਟਸ ਨੂੰ ਦੇਖਣ ਜਾਂ ਫਿਰ ਨਵਾਂ ਸਟੇਟਸ ਪਾਉਣ ਲਈ ਯੂਜ਼ਰ ਨੂੰ ਵਾਟਸਐਪ ਦੇ ਮੁੱਖ ਸਕ੍ਰੀਨ ''ਤੇ ਸਭ ਤੋਂ ਉਪਰ ਸੱਜੇ ਕੋਨੇ ''ਚ ਵਿੱਖ ਰਹੇ ਤਿੰਨ ਡਾਟ ਵਾਲੇ ਮੈਨੀਯੂ ''ਚ ਜਾ ਕੇ ਸੈਟਿੰਗ ''ਚ ਜਾਣਾ ਹੋਵੇਗਾ। ਇਸ ਤੋਂ ਬਾਅਦ ਪਰੋਫਾਇਲ ਤਸਵੀਰ ''ਤੇ ਕਲਿਕ ਕਰੀਏ ਅਤੇ ਪਹਿਲਾਂ ਦੀ ਤਰ੍ਹਾਂ ਹੀ ਅਬਾਉਟ ਐਂਡ ਫੋਨ ਨੰਬਰ ''ਤੇ ਕਲਿੱਕ ਕਰ ਕੇ ਤੁਸੀਂ ਕੋਈ ਵੀ ਟੈਕਸਟ ਮੈਸੇਜ ਲਿਖ ਸਕਦੇ ਹਨ। ਸਭ ਤੋਂ ਖਾਸ ਗੱਲ ਹੈ ਕਿ ਯੂਜ਼ਰ ਹੁਣ ਆਪਣੇ ਪੁਰਾਣੇ ਸਟੇਟਸ ਵੀ ਵੇਖ ਸਕਦੇ ਹੋ।