ਵਟਸਐਪ ਦੇ 'ਡਿਲੀਟ' ਫੀਚਰ 'ਚ ਸਾਹਮਣੇ ਆਈ ਵੱਡੀ ਖਾਮੀ

02/20/2018 12:18:17 PM

ਜਲੰਧਰ- ਵਟਸਐਪ 'ਚ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਕਈ ਨਵੇਂ ਫੀਚਰਸ ਸ਼ਾਮਿਲ ਕੀਤੇ ਜਾ ਰਹੇ ਹਨ। ਪਿਛਲੇ ਸਾਲ ਵਟਸਐਪ 'ਚ 'ਡਿਲੀਟ ਫਾਰ ਐਵਰੀਵਨ' ਨਾਂ ਨਾਲ ਇਕ ਖਾਸ ਫੀਚਰ ਪੇਸ਼ ਕੀਤਾ ਗਿਆ ਸੀ। ਇਸ ਨੂੰ ਲੋਕਾਂ ਨੇ ਖੂਬ ਪਸੰਦ ਵੀ ਕੀਤਾ ਸੀ ਪਰ ਹੁਣ ਇਸ ਫੀਚਰ 'ਚ ਇਕ ਵੱਡੀ ਖਾਮੀ ਸਾਹਮਣੇ ਆਈ ਹੈ।

ਕੀ ਹੈ ਇਹ ਫੀਚਰ

ਵਟਸਐਪ 'ਚ 'ਡਿਲੀਟ ਫਾਰ ਐਵਰੀਵਨ' ਇਕ ਅਜਿਹਾ ਫੀਚਰ ਹੈ ਜੋ ਤੁਹਾਨੂੰ ਕਿਸੇ ਗਰੁੱਪ ਜਾਂ ਪਰਸਨਲ ਚੈਟ 'ਚ ਕਿਸੇ ਨੂੰ ਗਲਤ ਮੈਸੇਜ ਕੀਤੇ ਜਾਣ 'ਤੇ ਉਸ ਮੈਸੇਜ ਨੂੰ 7 ਮਿੰਟ ਦੇ ਅੰਦਰ ਡਿਲੀਟ ਕਰਨ ਦੀ ਸੁਵਿਧਾ ਦਿੰਦਾ ਹੈ।

ਸਾਹਮਣੇ ਆਈ ਵੱਡੀ ਖਾਮੀ

ਇਹ ਫੀਚਰ ਪਰਸਨਲ ਚੈਟ 'ਚ ਤਾਂ ਬਿਹਤਰ ਢੰਗ ਨਾਲ ਕੰਮ ਕਰ ਰਿਹਾ ਹੈ ਪਰ ਗਰੁੱਪ ਚੈਟ 'ਚ ਜੇਕਰ ਕੋਈ ਤੁਹਾਡੇ ਮੈਸੇਜ ਨੂੰ ਕੋਟ ਕਰ ਦੇਵੇ ਤਾਂ ਡਿਲੀਟ ਕੀਤਾ ਹੋਇਆ ਮੈਸੇਜ ਵੀ ਪੜਿਆ ਜਾ ਸਕਦਾ ਹੈ। ਅਜਿਹੀ ਖਬਰ ਸਾਹਮਣੇ ਆ ਰਹੀ ਹੈ ਕਿ ਜੇਰਕ ਤੁਸੀਂ ਕਿਸੇ ਗਰੁੱਪ 'ਚ ਮੈਸੇਜ ਭੇਜਿਆ ਅਤੇ ਕਿਸੇ ਦੂਜੇ ਨੇ ਉਸ ਮੈਸੇਜ ਨੂੰ ਕੋਟ ਕਰ ਦਿੱਤਾ ਤਾਂ ਉਹ 7 ਮਿੰਟ ਦੇ ਅੰਦਰ ਡਿਲੀਟ ਕਰਨ ਤੋਂ ਬਾਅਦ ਵੀ ਸਾਰਿਆਂ ਨੂੰ ਨਜ਼ਰ ਆਉਂਦਾ ਰਹੇਗਾ। ਹਾਲਾਂਕਿ ਡਿਲੀਟ ਕੀਤਾ ਗਿਆ ਮੈਸੇਜ ਸ਼ੋਅ ਨਹੀਂ ਹੋਵੇਗਾ, ਸਿਰਫ ਕੋਟ ਕੀਤਾ ਗਿਆ ਮੈਸੇਜ ਦਿਖਾਈ ਦੇਵੇਗਾ। ਮਤਲਬ, ਕਿ ਗਰੁੱਪ ਚੈਟ 'ਚ ਕੋਟ ਕੀਤੇ ਜਾਣ ਤੋਂ ਬਾਅਦ ਉਸ ਮੈਸੇਜ 'ਤੇ ਡਿਲੀਟ ਫਾਰ ਐਵਰੀਵਨ ਫੀਚਰ ਕੰਮ ਨਹੀਂ ਕਰਦਾ ਹੈ। ਹਾਲਾਂਕਿ ਦਿ ਨੈਕਸਟ ਵੈੱਬ ਨੇ ਇਸ ਨੂੰ ਬਗ ਦੀ ਥਾਂ ਇਕ ਫੀਚਰ ਕਿਹਾ ਹੈ ਪਰ ਵਟਸਐਪ ਦੇ FAQ ਪੇਜ 'ਚ ਇਸ ਫੀਚਰ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਕੋਈ ਯੂਜ਼ਰ ਆਪਣਾ ਭੇਜਿਆ ਹੋਇਆ ਮੈਸੇਜ ਡਿਲੀਟ ਕਰਨਾ ਚਾਹ ਰਿਹਾ ਹੈ ਅਤੇ ਕਿਸੇ ਵੀ ਹਾਲਤ 'ਚ ਇਹ ਮੈਸੇਜ ਦਿਖਾਈ ਦੇ ਰਿਹਾ ਹੈ ਤਾਂ ਇਸ ਨੂੰ ਖਾਮੀ ਹੀ ਮੰਨਿਆ ਜਾਣਾ ਚਾਹੀਦਾ ਹੈ।