WhatsApp ਚਲਾਉਣਾ ਹੋਵੇਗਾ ਹੋਰ ਵੀ ਮਜ਼ੇਦਾਰ, ਸ਼ਾਮਲ ਹੋਣਗੇ ਨਵੇਂ ਐਨੀਮੇਟਿਡ ਸਟਿਕਰ

07/01/2020 6:30:00 PM

ਗੈਜੇਟ ਡੈਸਕ– ਜੇਕਰ ਤੁਸੀਂ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਨਾਲ ਜੁੜੀ ਹੋਈ ਹੈ। ਉਪਭੋਗਤਾ ਦੇ ਚੈਟ ਅਨੁਭਵ ਨੂੰ ਬਿਹਤਰ ਬਣਾਉਣ ਲਈ ਵਟਸਐਪ ’ਚ ਜਲਦ ਐਨੀਮੇਟਿਡ ਸਟਿਕਰਸ ਸ਼ਾਮਲ ਹੋਣ ਵਾਲੇ ਹਨ। ਇਸ ਐਪ ਦੇ ਬੀਟਾ ਵਰਜ਼ਨ ’ਚ ਐਨੀਮੇਟਿਡ ਸਟਿਕਰ ਪੈਕਸ ਨੂੰ ਡਾਊਨਲੋਜ ਕਰਨ ਦਾ ਫੀਚਰ ਦਿੱਤਾ ਗਿਆ ਹੈ। 

ਇੰਝ ਕਰ ਸਕੋਗੇ ਇਸ ਫੀਚਰ ਦੀ ਵਰਤੋਂ
WABetaInfo ਦੀ ਰਿਪੋਰਟ ਮੁਤਾਬਕ, ਐਨੀਮੇਟਿਡ ਸਟਿਕਰਸ ਫੀਚਰ ਤਿੰਨ ਸਟੈੱਪਸ ’ਚ ਉਪਲੱਬਧ ਹੋਵੇਗਾ। ਪਹਿਲੇ ਸਟੈੱਪ ’ਚ ਐਨੀਮੇਟਿਡ ਸਟਿਕਰਸ ਵਿਊ ਕਰਨ ਦਾ ਆਪਸ਼ਨ ਮਿਲੇਗਾ, ਦੂਜੇ ਸਟੈੱਪ ’ਚ ਇਨ੍ਹਾਂ ਸਟਿਕਰਸ ’ਚੋਂ ਜੋ ਪਸੰਦ ਆਏ ਉਸ ਨੂੰ ਸਟਿਕਰ ਪੈਕ ਨੂੰ ਇੰਪੋਰਟ ਕਰ ਸਕੋਗੇ। ਇਸ ਤੋਂ ਬਾਅਦ ਤੀਜੇ ਸਟੈੱਪ ’ਚ ਤੁਸੀਂ ਚੈਟ ’ਚ ਜਾ ਕੇ ਇਨ੍ਹਾਂ ਦੀ ਵਰਤੋਂ ਕਰ ਸਕੋਗੇ। 

ਵਟਸਐਪ ਦੀ ਬਲਾਗ ਵੈੱਬਸਾਈਟ ਮੁਤਾਬਕ, Playful Piyomaru ਨਾਂ ਦਾ ਪਹਿਲਾ ਐਨੀਮੇਟਿਡ ਸਟਿਕਰ ਪੈਕ ਐਂਡਰਾਇਡ ਬੀਟਾ ਐਪ ਵਰਜ਼ਨ 2.20.195.1 ਲਈ ਰੋਲ ਆਊਟ ਕੀਤਾ ਗਿਆ ਹੈ। ਇਸ ਨੂੰ ਆਉਣ ਵਾਲੇ ਸਮੇਂ ’ਚ ਐਪ ਅਪਡੇਟ ਰਾਹੀਂ ਤੁਹਾਡੇ ਤਕ ਪਹੁੰਚਾ ਦਿੱਤਾ ਜਾਵੇਗਾ। 

Rakesh

This news is Content Editor Rakesh