ਜਾਸੂਸੀ ਮਾਮਲੇ ''ਤੇ ਕੇਂਦਰ ਨੂੰ ਵਟਸਐਪ ਦਾ ਜਵਾਬ, ਸੁਰੱਖਿਆ ਨਾਲ ਨਹੀਂ ਹੋਵੇਗਾ ਸਮਝੌਤਾ

11/20/2019 8:33:52 PM

ਗੈਜੇਟ ਡੈਸਕ—ਪਿਛਲੇ ਕੁਝ ਸਮੇਂ ਤੋਂ ਵਟਸਐਪ ਕਿਸੇ ਫੀਚਰ ਕਾਰਨ ਨਹੀਂ ਬਲਕਿ ਜਾਸੂਸੀ ਦੇ ਮਾਮਲੇ 'ਚ ਚਰਚਾ 'ਚ ਹੈ। ਇਜ਼ਰਾਇਲ ਦੀ ਇਕ ਫਰਮ ਨੇ Pegasus ਸਪਾਈਵੇਅਰ ਬਣਾ ਕੇ ਵਟਸਐਪ ਯੂਜ਼ਰਸ ਦੀ ਜਾਸੂਸੀ ਕੀਤੀ ਹੈ। ਵਟਸਐਪ ਨੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ Pegasus ਦੁਆਰਾ ਭਾਰਤ ਦੇ ਕੁਝ ਯੂਜ਼ਰਸ ਦੀ ਜਾਸੂਸੀ ਕੀਤੀ ਗਈ ਹੈ। ਇਸ ਜਾਸੂਸੀ ਨਾਲ ਭਾਰਤ ਦੇ ਕੁਝ ਪੱਤਰਕਾਰ ਅਤੇ ਐਕਟੀਵਿਟਸ ਪ੍ਰਭਾਵਿਤ ਹੋਏ ਹਨ।

ਸਰਕਾਰ ਨੇ ਇਹ ਉਮੀਦ ਜਤਾਈ ਹੈ ਕਿ ਵਟਸਐਪ ਆਪਣੀ ਸਕਿਓਰਟੀ ਵਾਲ ਨੂੰ ਮਜ਼ਬੂਤ ਕਰੇਗਾ ਅਤੇ ਅਗੇ ਤੋਂ ਇਸ ਤਰ੍ਹਾਂ ਦੀ ਸਕਿਓਰਟੀ ਬ੍ਰੀਚ ਬਰਦਾਰਸ਼ਤ ਨਹੀਂ ਕੀਤੀ ਜਾਵੇਗੀ।

ਵਟਸਐਪ ਜਾਸੂਸੀ ਦਾ ਇਹ ਮੁੱਦਾ ਸੰਸਦ 'ਚ ਚੁੱਕਿਆ ਗਿਆ। ਮਨਿਸਟਰੀ ਆਫ ਇਲੈਕਟ੍ਰਾਨਿਕ ਐਂਡ ਇਨਫਾਰਮੇਸ਼ਨ ਬ੍ਰਾਡਕਾਸਟਿੰਗ ਨੇ ਕਿਹਾ ਕਿ ਭਾਰਤ 'ਚ 121 ਯੂਜ਼ਰਸ Pegasus ਦੁਆਰਾ ਕੀਤੀ ਗਈ ਇਸ ਜਾਸੂਸੀ ਨਾਲ ਪ੍ਰਭਾਵਿਤ ਹੈ।

ਵਟਸਐਪ ਨੇ ਕਿਹਾ ਸੀ ਕਿ ਇਜ਼ਰਾਇਲ ਦੀ ਇਕ ਕੰਪਨੀ NSO Group ਨੇ Pegasus ਨਾਂ ਇਕ ਸਪਾਈਵੇਅਰ ਡਿਵੈੱਲਪ ਕੀਤਾ ਸੀ ਅਤੇ ਇਸ ਨਾਲ ਦੁਨੀਆ ਭਰ ਦੇ 1400 ਵਟਸਐਪ ਯੂਜ਼ਰਸ ਪ੍ਰਭਾਵਿਤ ਹੋਏ ਹਨ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਵਟਸਐਪ ਤੋਂ ਇਸ ਨੂੰ ਲੈ ਕੇ ਜਵਾਬ ਮੰਗਿਆ ਸੀ ਅਤੇ ਹੁਣ ਵਟਸਐਪ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਕੰਪਨੀ ਹਰ ਤਰ੍ਹਾਂ ਦੇ ਸਕਿਓਰਟੀ ਮੇਜਰ 'ਤੇ ਕੰਮ ਕਰੇਗੀ। ਕੰਪਨੀ ਨੇ ਇਹ ਵੀ ਕਿਹਾ ਕਿ ਇਸ ਖਾਮੀ ਨੂੰ ਹੁਣ ਠੀਕ ਕਰ ਲਿਆ ਗਿਆ ਹੈ। ਵਟਸਐਪ ਨੇ ਕਿਹਾ ਕਿ ਕੰਪਨੀ ਸਰਕਾਰ ਨਾਲ ਇਸ ਇਸ਼ੂ 'ਤੇ ਕੰਮ ਕਰੇਗੀ।

Karan Kumar

This news is Content Editor Karan Kumar